ਇਤਿਹਾਸਕ ਸ਼ਹਿਰ ਅਮਲੋਹ ਦੇ ਵਿਕਾਸ ’ਤੇ ਢਾਈ ਕਰੋੜ ਖ਼ਰਚ ਕੀਤੇ ਜਾਣਗੇ-ਰਣਦੀਪ

Historic City Amloh Sachkahoon

ਕੌਂਸਲ ਦਫ਼ਤਰ ’ਚ ਪ੍ਰਧਾਨ, ਕੌਂਸਲਰਾਂ ਅਤੇ ਸੀਨੀਅਰ ਸਿਟੀਜ਼ਨ ਨਾਲ ਕੀਤੀਆਂ ਵਿਚਾਰਾਂ

ਅਮਲੋਹ (ਅਨਿਲ ਲੁਟਾਵਾ)। ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਅਮਲੋਹ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿਚ ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਜਸਮੀਤ ਸਿੰਘ ਰਾਜਾ, ਅਮਲੋਹ ਬਲਾਕ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜਨੀ, ਕੌਂਸਲਰ ਪੂਨਮ ਜਿੰਦਲ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਗੰਗਾ ਪੁਰੀ, ਹੈਪੀ ਸੂਦ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਕੌਂਸਲ ਦੇ ਮੀਤ ਪ੍ਰਧਾਨ ਹੈਪੀ ਸੇਢਾ, ਸਾਬਕਾ ਮੀਤ ਪ੍ਰਧਾਨ ਕੁਲਦੀਪ ਦੀਪਾ, ਰਾਜਾ ਰਾਮ, ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਵਿਧਾਇਕ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ, ਮੀਡੀਆ ਇੰਚਾਰਜ ਸ਼ਰਨ ਭੱਟੀ, ਸੀਨੀਅਰ ਸਿਟੀਜ਼ਨ ਫ਼ਕੀਰ ਚੰਦ ਧੱਮੀ, ਰਮੇਸ਼ ਗੁਪਤਾ, ਮਾਸਟਰ ਮਨੋਹਰ ਲਾਲ ਵਰਮਾ, ਰਾਮ ਸਰੂਪ, ਭੂਸ਼ਨ ਸੂਦ, ਭੂਸ਼ਨ ਸ਼ਰਮਾ ਭੱਦਲਥੂਹਾ, ਰਾਕੇਸ਼ ਗੋਗੀ ਆਦਿ ਨੇ ਸ਼ਹਿਰ ਦੀਆਂ ਮੁਸ਼ਕਲਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਵਿਧਾਇਕ ਨੇ ਮੌਕੇ ’ਤੇ ਹੀ ਕੌਂਸਲ ਦੇ ਅਧਿਕਾਰੀਆਂ ਨੂੰ ਵਾਰਡ ਨੰਬਰ 10 ਅਤੇ 4 ਦੇ ਗੰਦੇ ਪਾਣੀ ਦੇ ਨਿਕਾਸੀ ਦੇ ਤੁਰੰਤ ਪ੍ਰਬੰਧ ਕਰਨ, ਖਨਿਆਣ ਰੋਡ ਉੱਪਰ ਗਊਸ਼ਾਲਾ ਨਜ਼ਦੀਕ ਸਟਰੀਟ ਲਾਇਟ ਦਾ ਪ੍ਰਬੰਧ ਕਰਨ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਲਈ ਕੈਬੇ ਮਸ਼ੀਨ ਅਤੇ ਜਨਰੇਟਰ ਖ਼ਰੀਦਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਦੀ ਸੁੰਦਰ ਦਿੱਖ ਬਣਾਉਣ ਲਈ ਨਾਭਾ ਰੋਡ ਅਤੇ ਗੋਬਿੰਦਗੜ੍ਹ੍ਹ ਰੋਡ ਉੱਪਰ ਗੇਟ ਬਣਾਏ ਜਾਣ। ਉਨ੍ਹਾਂ ਵਾਰਡ ਨੰਬਰ 10 ਦੇ ਪਾਰਕ ਦੀ ਨੁਹਾਰ ਬਦਲਣ ਲਈ 10 ਲੱਖ ਰੁਪਏ ਹੋਰ ਦੇਣ ਦਾ ਐਲਾਨ ਕਰਦੇ ਹੋਏ ਅਧਿਕਾਰੀਆਂ ਨੂੰ ਖ਼ੁਦ ਜਾ ਕੇ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਢਾਈ ਕਰੋੜ ਰੁਪਏ ਦੀ ਰਾਸ਼ੀ ਕੌਂਸਲ ਨੂੰ ਦਿੱਤੀ ਗਈ ਹੈ ਅਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਮਲੋਹ ਦੀ ਗਊਸ਼ਾਲਾ ਵਿਚ ਪਾਣੀ ਦੀ ਟੈਂਕੀ ਅਤੇ ਸ੍ਰੀ ਦੁਰਗਾ ਮਾਤਾ ਮੰਦਿਰ ਦੇ ਕਮਿਊਨਿਟੀ ਹਾਲ ਲਈ ਵੀ ਲੋੜੀਂਦੀ ਸਹਾਇਤਾ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸ੍ਰੀ ਸ਼ੀਤਲਾ ਮਾਤਾ ਮੰਦਿਰ ਵਿਚ ਬਣਾਈ ਲਾਇਬ੍ਰੇਰੀ ਵਿਚ ਲੋਕਾਂ ਦੀ ਸਹੂਲਤ ਲਈ ਲੈਟਰੀਨ-ਬਾਥਰੂਮ ਦੀ ਸਹੂਲਤ ਵੀ ਦੇਣ ਦੀ ਹਦਾਇਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ