ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News 19th Letter o...

    19th Letter of Saint Dr. MSG: ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਸੰਦੇਸ਼, ਪੜ੍ਹੋ ਪੂਜਨੀਕ ਗੁਰੂ ਜੀ ਦੀ 19ਵੀਂ ਰੂਹਾਨੀ ਚਿੱਠੀ

    19th Letter of Saint Dr. MSG

    19th Letter of Saint Dr. MSG

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 19ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-

    ਮੇਰੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ,
    ਤੁਹਾਨੂੰ ਸਭ ਨੂੰ ‘ਸਥਾਪਨਾ ਦਿਵਸ MSG ਭੰਡਾਰੇ’ ਦੀਆਂ ਬਹੁਤ-ਬਹੁਤ ਵਧਾਈਆਂ ਤੇ ਆਸ਼ੀਰਵਾਦ ਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।

    ਸਾਡੇ ਕਰੋੜਾਂ ਪਿਆਰੇ ਬੱਚਿਓ ਇਸ ਸਥਾਪਨਾ ਦਿਵਸ ’ਤੇ ਅਸੀਂ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਕੇ ਗੁਰੂ ਰੂਪ ’ਚ ਇਹ ਬਚਨ ਕਰਦੇ ਹਾਂ ਕਿ ਤੁਸੀਂ ਬਚਨਾਂ ਦੇ ਪੱਕੇ ਰਹੋ ਤੇ ਦਿੜ੍ਹ ਯਕੀਨ ਰੱਖੋ ਤਾਂ ਪ੍ਰਮਾਤਮਾ, ਇਸ ਸਥਾਪਨਾ ਦਿਵਸ ਤੋਂ ਤੁਹਾਡੇ ਘਰਾਂ ਵਿੱਚ ਨਿੱਜਧਾਮ ਦੀਆਂ ਖੁਸ਼ੀਆਂ ਤੇ ਮਸਤੀ ਦੀ ਸਥਾਪਨਾ ਕਰ, ਤੁਹਾਨੂੰ ਸਭ ਨੂੰ ਮਾਲਾਮਾਲ ਕਰ ਦੇਣਗੇ।

    ਸਾਡੇ ਪਿਆਰੇ ਬੱਚਿਓ, ਅਸੀਂ ਹਮੇਸ਼ਾ ਤੁਹਾਨੂੰ ਸਭ ਨੂੰ ਯਾਦ ਰੱਖਦੇ ਹਾਂ ਅਤੇ ਸੁਭ੍ਹਾ-ਸਵੇਰੇ 3 ਤੋਂ 5 ਅਤੇ ਸ਼ਾਮ ਨੂੰ 7 ਤੋਂ 9 ਵਜੇ ਤੁਹਾਡੇ ਸਭ ਲਈ ਪਰਮ ਪਿਤਾ ਪਰਮਾਤਮਾ ਤੋਂ ‘ਈ-ਸਪੈਸ਼ਲ’ ਪ੍ਰਾਰਥਨਾ ਦੁਆ ਕਰਦੇ ਹਾਂ ਕਿ ਤੁਹਾਡੇ ਪਹਾੜ ਵਰਗੇ ਭਿਆਨਕ ਕਰਮ ਕੰਕਰ ਬਣ ਕੇ ਕੱਟ ਜਾਣ। ਤੁਸੀਂ ਸਾਰੇ ਇਸ ‘ਸਥਾਪਨਾ ਦਿਵਸ MSG ਭੰਡਾਰੇ’ ’ਤੇ ਪ੍ਰਣ ਕਰੋ ਕਿ ‘‘ਪਾਲਤੂ ਪਸ਼ੂਆਂ ਨੂੰ ਆਵਾਰਾ ਨਹੀਂ ਛੱਡਾਂਗੇ।’’ ਇਸ ਕਾਰਜ ਦਾ ਨਾਂਅ ਹੋਵੇਗਾ ‘‘ਪਾਲਤੂ ਸੰਭਾਲ’’ ਸਾਰੇ ਹੱਥ ਖੜ੍ਹਾ ਕਰੋ। ਜੋਰ ਨਾਲ ਨਾਅਰਾ ਬੋਲੋ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’। ਹੱਥ ਹੇਠਾਂ ਕਰ ਲਓ ਜੀ। ਪਰਮ ਪਿਤਾ MSG ਤੁਹਾਡੇ ਘਰ (ਸਰੀਰ) ਅਤੇ ਪਰਿਵਾਰ ਨੂੰ ਖੁਸ਼ੀਆਂ ਦੇਣ ਅਤੇ ਪਰਿਵਾਰ ਦਾ ਆਪਸ ’ਚ ਪਿਆਰ ਵਧੇ। ਆਸ਼ੀਰਵਾਦ। ਬੱਚਿਓ, ਜਿਵੇਂ ਤੁਸੀਂ ਸਾਰੇ ਸ੍ਰਿਸ਼ਟੀ ਭਲਾਈ ਕਾਰਜ ਦਿਨ ਰਾਤ ਕਰਦੇ ਰਹਿੰਦੇ ਹੋ ਉਹ ਜਜਬਾ ਕਮਾਲ ਦਾ ਹੈ ਇਸ ਨੂੰ ਵਧਾਓ, ਘੱਟ ਨਾ ਹੋਣ ਦੇਣਾ।

    ਪਿਆਰੇ ਬੱਚਿਓ ਤੁਸੀਂ ਸਾਰੇ ਸਾਡੀਆਂ ਨਜ਼ਰਾਂ ’ਚ ਹਮੇਸ਼ਾ ਵੱਸੇ ਰਹਿੰਦੇ ਹੋ ਅਤੇ ਤੁਸੀਂ ਜੋ ਵੀ ਗੱਲਾਂ ਸਾਡੇ ਨਾਲ ਕਰਦੇ ਰਹਿੰਦੇ ਹੋ ਉਹ ਸਭ ਸਾਨੂੰ, ਪਰਮ ਪਿਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦੀ ਕ੍ਰਿਪਾ ਨਾਲ ਸੁਣਦੀਆਂ ਰਹਿੰਦੀਆਂ ਹਨ। ਤੁਸੀਂ ਸਾਨੂੰ ਗੁਰੂ ਰੂਪ ’ਚ ਅਤੇ ਮਾਂ-ਬਾਪ ਦੇ ਰੂਪ ’ਚ ਜੋ ਵੀ ਗੱਲ ਕਹਿੰਦੇ ਹੋ ਜਿਵੇਂ ਪਿਆਰ, ਲਾਡ, ਤਾਨੇ ਮਾਰਨਾ, ਲੜਨਾ ਆਦਿ ਅਤੇ ਅਸੀਂ ਸੁਣਦੇ ਹਾਂ ਅਤੇ ਜਦੋਂ ਤੁਸੀਂ ਸਭ ਕੁਝ ਕਹਿ ਕੇ ਸ਼ਾਂਤ ਹੋ ਜਾਂਦੇ ਹੋ, ਤਾਂ ਅਸੀਂ ਤੁਹਾਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਤੁਹਾਡੇ ਅੰਦਰੋਂ ਦੇ ਦਿੰਦੇ ਹਾਂ ਪਰਮ ਪਿਤਾ ਜੀ ਦੀ ਕ੍ਰਿਪਾ ਨਾਲ। ਫਿਰ ਤੁਸੀਂ ਖੁਸ਼ ਹੁੰਦੇ ਹੋ ਜਾਂ ਹੱਸਦੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਹੱਸਦੇ ਹਾਂ। ਤੁਹਾਨੂੰ ਕੋਈ ਵੀ ਪ੍ਰੇਸ਼ਾਨੀ, ਕਰਮ ਰੋਗ ਆਉਂਦਾ ਹੈ ਅਤੇ ਤੁਸੀਂ ਆਪਣੇ ਗੁਰੂ MSG ਨੂੰ ਯਾਦ ਕਰਦੇ ਹੋ ਤਾਂ ਅਸੀਂ ਪਰਮ ਪਿਤਾ ਜੀ ਦੀ ਕਿਰਪਾ ਨਾਲ, ਤੁਹਾਡੇ ਲਈ ਪ੍ਰਾਰਥਨਾ ਕਰਕੇ ਆਸ਼ੀਰਵਾਦ ਭੇਜਦੇ ਹਾਂ ਤਾਂ ਕਿ ਤੁਹਾਡੇ ਭਿਆਨਕ ਕਰਮ ਕੱਟ ਜਾਣ। ਕਰਮ ਕੱਟਦੇ ਤੁਹਾਨੂੰ ਮਹਿਸੂਸ ਵੀ ਹੁੰਦੇ ਹਨ। ਇੱਕ ਵਾਰ ਫਿਰ ਅਸੀਂ ਪਰਮ ਪਿਤਾ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਨੂੰ ਅਰਬਾਂ ਸਿੱਜਦੇ ਕਰਦੇ ਹਾਂ ਜਿਨ੍ਹਾਂ ਨੇ ‘ਅੱਜ ਦੇ ਦਿਨ’ ਸਾਡੇ ਲਈ ਮਹਾਂ ਪਰਉਪਕਾਰ ਕੀਤਾ। ਡੇਰਾ ਸੱਚਾ ਸੌਦਾ ਬਣਾਇਆ। ਤੁਹਾਨੂੰ ਸਭ ਨੂੰ MSG ਗੁਰੂ Papa ਦਾ ਆਸ਼ੀਰਵਾਦ।

    ਤੁਹਾਡਾ ਗੁਰੂ,
    ਦਾਸਨ ਦਾਸ,
    ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
    M
    S
    G
    27.04.2024

    19th Letter of Saint Dr. MSG

    Also Read : 18th Letter of Saint Dr. MSG : ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣੇ ਪੜ੍ਹੋ…

    LEAVE A REPLY

    Please enter your comment!
    Please enter your name here