1985 ਏਅਰ ਇੰਡੀਆ ਬੰਬ ਧਮਾਕੇ ਦੇ suspect ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਓਟਾਵਾ (ਏਜੰਸੀ)। 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਕੀਤੇ ਗਏ ਇੱਕ ਸ਼ੱਕੀ ਰਿਪੁਦਮਨ ਸਿੰਘ ਮਲਿਕ ਦੀ ਵੈਨਕੂਵਰ ਵਿੱਚ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਘਟਨਾ ’ਚ 329 ਲੋਕਾਂ ਦੀ ਮੌਤ ਹੋ ਗਈ ਸੀ। ਕੈਨੇਡਾ ਨਿਊਯਾਰਕ ਪੋਸਟ ਨੇ ਮਲਿਕ ਦੇ ਕਤਲ ਦੀ ਖਬਰ ਦਿੱਤੀ ਹੈ। ਉਸ ਨੂੰ ਉਦੋਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਸਰੀ ਦੇ ਇੱਕ ਵਪਾਰਕ ਕੇਂਦਰ ਦੇ ਬਾਹਰ ਆਪਣੀ ਕਾਰ ਦੇ ਅੰਦਰ ਬੈਠਾ ਸੀ। ਮਲਿਕ ਅਤੇ ਅਜਾਇਬ ਸਿੰਘ ਬਾਗੜੀ (75) ਨੂੰ 2005 ਵਿੱਚ ਸਮੂਹਿਕ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਏਅਰ ਇੰਡੀਆ ਬਲਾਸਟ ਮਾਮਲੇ ’ਚ ਉਸ ’ਤੇ ਜਹਾਜ਼ ਦੇ ਅੰਦਰ ਬੰਬ ਰੱਖਣ ਦਾ ਦੋਸ਼ ਸੀ। ਆਇਰਲੈਂਡ ਨੇੜੇ ਬੰਬ ਧਮਾਕਾ ਹੋਇਆ, ਜਿਸ ਨਾਲ 280 ਕੈਨੇਡੀਅਨ ਮਾਰੇ ਗਏ। ਇਸ ਤੋਂ ਇਲਾਵਾ ਟੋਕੀਓ ਹਵਾਈ ਅੱਡੇ ’ਤੇ ਬੰਬ ਧਮਾਕੇ ’ਚ ਦੋ ਸਮਾਨ ਸੰਭਾਲਣ ਵਾਲੇ ਮਾਰੇ ਗਏ।
ਕੀ ਹੈ ਮਾਮਲਾ?
ਉਸ ਨੂੰ ਸਾਲ 2000 ਵਿੱਚ ਹੋਏ ਇਸ ਕਤਲੇਆਮ ਦੀ ਘਟਨਾ ਲਈ ਗਿ੍ਰਫ਼ਤਾਰ ਕੀਤਾ ਗਿਆ ਸੀ। ਮਲਿਕ ਅਤੇ ਬਾਗੜੀ ਨੂੰ ਮੁੱਖ ਇਸਤਗਾਸਾ ਪੱਖ ਦੇ ਗਵਾਹਾਂ ਨੂੰ ਭਰੋਸੇਯੋਗ ਨਾ ਮੰਨਣ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਜੂਨ 1984 ਵਿਚ ਹਰਿਮੰਦਰ ਸਾਹਿਬ ਵਿਖੇ ਹੋਏ ਸਾਕਾ ਨੀਲਾ ਤਾਰਾ ਦੇ ਬਦਲੇ ਵਜੋਂ ਦੇਖਿਆ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮਲਿਕ ਦੇ ਕਤਲ ਪਿੱਛੇ ਕੀ ਕਾਰਨ ਹੋ ਸਕਦੇ ਹਨ, ਕੀ ਇਸ ਦੇ ਲਈ ਉਸ ਦੇ ਪਹਿਲੇ ਕਾਰਨਾਮੇ ਜ਼ਿੰਮੇਵਾਰ ਹਨ? ਸਵੇਰੇ 9.30 ਵਜੇ ਗੋਲੀਬਾਰੀ ਦੀ ਘਟਨਾ ਤੋਂ ਤੁਰੰਤ ਬਾਅਦ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਇੱਕ ਕਾਰ ਅੱਗ ਦੀਆਂ ਲਪਟਾਂ ਦੀ ਲਪੇਟ ’ਚ ਆਈ, ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਸ਼ੱਕੀ ਦੀ ਕਾਰ ਹੋ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ