ਮਾਲੀ ‘ਚ ਸੜਕ ਹਾਦਸਾ, 19 ਵਿਅਕਤੀਆਂ ਦੀ ਮੌਤ
ਬਾਮਾਕੋ। ਮਾਲੀ ਦੇ ਕਾਉਲੀਕੋਰਾ ‘ਚ ਕੌਮੀ ਰੋਡ 26 ‘ਚ ਕਾਂਗਾਬਾ ਤੇ ਬਾਨਚੋਉਮਾਨਾ ਵਿਚਾਲੇ ਸੜਕ ਹਾਦਸੇ ‘ਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸਮੇਂ ਮੰਗਲਵਾਰ ਸਵੇਰੇ 7 ਵਜੇ ਬਾਮਾਕੋ ਤੋਂ ਆ ਰਹੇ ਟਰੱਕ ਨੇ ਕਾਂਗਾਬਾ ਤੋਂ ਆ ਰਹੇ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 19 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਸੱਤ ਜ਼ਖਮੀ ਹੋ ਗਏ ਜਦੋਂਕਿ 12 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਕੋਉਲੀਕੋਰੋਨਾ ਦੇ ਖੇਤਰ ਦਫ਼ਤਰ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਬਾਮਾਕੋ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਹਾਲਾਂਕਿ ਹਾਲੇ ਪਤਾ ਨਹੀਂ ਚੱਲ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ














