ਰੱਖੜੀ ਵਾਲੇ ਦਿਨ ਭੈਣਾ ਤੋਂ ਵਿੱਛੜੇ 19 ਵੀਰ

Fight with Corona

ਰੱਖੜੀ ਵਾਲੇ ਦਿਨ ਕੋਰੋਨਾ ਕਰਕੇ 19 ਭਰਵਾਂ ਦੀਆਂ ਭੈਣਾ ਨਹੀਂ ਬੰਨ੍ਹ ਸਕੀਆ ਰੱਖੜੀ

677 ਆਏ ਨਵੇਂ ਕੇਸ ਤਾਂ 416 ਠੀਕ ਹੋ ਕੇ ਵੀ ਘਰਾਂ ਨੂੰ ਪਰਤੇ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਦੌਰਾਨ ਰੱਖੜੀ ਦੇ ਤਿਊਹਾਰ ਵਾਲੇ ਦਿਨ ਵੀ 19 ਘਰਾਂ ‘ਚ ਸੱਥਰ ਵਿਛਾ ਦਿੱਤੇ । ਰੱਖੜੀ ਵਾਲੇ ਦਿਨ 19 ਵਿਅਕਤੀ ਕੋਰੋਨਾ ਦੇ ਕਾਰਨ ਆਪਣੀਆਂ ਭੈਣਾਂ ਨੂੰ ਛੱਡ ਕੇ ਜਿੰਦਗੀ ਨੂੰ ਅਲਵਿਦਾ ਕਹਿ ਗਏ ਹਨ। ਪਿਛਲੇ 2 ਹਫ਼ਤੇ ਤੋਂ ਪੰਜਾਬ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਹੁਣ ਤੱਕ ਪੰਜਾਬ ਸਰਕਾਰ ਕੁਝ ਵੀ ਜਿਆਦਾ ਨਹੀਂ ਕਰ ਪਾਈ ਹੈ, ਜਦੋਂ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਕੋਰੋਨਾ ਨਾਲ ਮੌਤਾਂ ਦੀ ਦਰ ਪੰਜਾਬ ਨਾਲੋਂ ਕਾਫ਼ੀ ਘੱਟ ਹੈ।

ਪੰਜਾਬ ਵਿੱਚ ਸੋਮਵਾਰ ਨੂੰ ਹੋਈ 19 ਮੌਤਾਂ ਦੇ ਨਾਲ ਹੀ ਕੁੱਲ ਮੌਤਾਂ ਦਾ ਅੰਕੜਾ ਵੀ 442 ਪੁੱਜ ਗਿਆ ਹੈ। ਜਿਹੜਾ ਕਿ ਹਰਿਆਣਾ ਨਾਲੋਂ ਜਿਆਦਾ ਹੋ ਗਿਆ ਹੈ, ਹਰਿਆਣਾ ਵਿੱਚ ਕੋਰੋਨਾ ਦੇ ਕੇਸ ਪੰਜਾਬ ਨਾਲੋਂ ਦੋ ਗੁਣੇ ਹਨ ਪਰ ਮੌਤਾਂ ਦੀ ਗਿਣਤੀ ਵਿੱਚ ਪੰਜਾਬ ਅੱਗੇ ਨਿਕਲ ਰਿਹਾ ਹੈ।

ਸੋਮਵਾਰ ਨੂੰ ਕੋਰੋਨਾ ਦੇ 677 ਨਵੇਂ ਕੇਸ ਵੀ ਆਏ ਹਨ। ਜਿਸ ਵਿੱਚ ਲੁਧਿਆਣਾ ਤੋਂ 186, ਬਠਿੰਡਾ ਤੋਂ 118, ਜਲੰਧਰ ਤੋਂ 115, ਫਿਰੋਜ਼ਪੁਰ ਤੋਂ 51, ਪਟਿਆਲਾ ਤੋਂ 34, ਗੁਰਦਾਸਪੁਰ ਤੋਂ 34, ਅੰਮ੍ਰਿਤਸਰ ਤੋਂ 29, ਮੋਗਾ ਤੋਂ 22, ਬਰਨਾਲਾ ਤੋਂ 20, ਫਾਜਿਲਕਾ ਤੋਂ 14, ਪਠਾਨਕੋਟ ਤੋਂ 13, ਮੁਹਾਲੀ ਤੋਂ 11, ਹੁਸ਼ਿਆਰਪੁਰ ਤੋਂ 9, ਕਪੂਰਥਲਾ ਤੋਂ 9, ਸੰਗਰੂਰ ਤੋਂ 8, ਫਰੀਦਕੋਟ ਤੋਂ 3 ਅਤੇ ਫਤਿਹਗੜ ਸਾਹਿਬ ਤੋਂ 1 ਕੇਸ ਸ਼ਾਮਲ ਹੈ।

Corona

ਇਸ ਨਾਲ ਸੋਮਵਾਰ ਨੂੰ ਹੋਈਆਂ 19 ਮੌਤਾਂ ਵਿੱਚ ਲੁਧਿਆਣਾ ਵਿਖੇ 8, ਬਠਿੰਡਾ ਵਿਖੇ 3, ਅੰਮ੍ਰਿਤਸਰ ਵਿਖੇ 2, ਜਲੰਧਰ ਵਿਖੇ 1, ਮੁਹਾਲੀ ਵਿਖੇ 1, ਐਸ.ਬੀ.ਐਸ. ਨਗਰ ਵਿਖੇ 1, ਪਟਿਆਲਾ ਅਤੇ ਸੰਗਰੂਰ ਵਿਖੇ 1-1 ਮੌਤ ਹੋਈ ਹੈ। ਠੀਕ ਹੋਣ ਵਾਲੇ 416 ਮਰੀਜ਼ਾ ਵਿੱਚ ਲੁਧਿਆਣਾ ਤੋਂ 144, ਅੰਮ੍ਰਿਤਸਰ ਤੋਂ 91, ਪਟਿਆਲਾ ਤੋਂ 43, ਗੁਰਦਾਸਪੁਰ ਤੋਂ 26, ਫਤਹਿਗੜ੍ਹ ਸਾਹਿਬ ਤੋਂ 23, ਮੁਹਾਲੀ ਤੋਂ 18, ਹੁਸ਼ਿਆਰਪੁਰ ਤੋਂ 16, ਸੰਗਰੂਰ ਤੋਂ 14, ਬਰਨਾਲਾ ਤੋਂ 9, ਮੁਕਤਸਰ ਤੋਂ 9, ਮੋਗਾ ਤੋਂ 9, ਫਾਜਿਲਕਾ ਤੋਂ 8 ਅਤੇ ਪਠਾਨਕੋਟ ਤੋਂ 6 ਸ਼ਾਮਲ ਹਨ।

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 18527 ਹੋ ਗਈ ਹੈ, ਜਿਸ ਵਿੱਚੋਂ 11882 ਠੀਕ ਹੋ ਗਏ ਹਨ ਅਤੇ 442 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 6203 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ