ਸਾਡੇ ਨਾਲ ਸ਼ਾਮਲ

Follow us

21.6 C
Chandigarh
Friday, February 6, 2026
More
    Home Breaking News Punjab Shooti...

    Punjab Shooting Incident: ਫਿਰਨੀ ਕਰਕੇ ਚੱਲੀ ਗੋਲੀ ਤੇ 17 ਸਾਲ ਦੇ ਮੁੰਡੇ ਦੀ ਮੌਤ 

    Punjab Shooting Incident
    Punjab Shooting Incident: ਫਿਰਨੀ ਕਰਕੇ ਚੱਲੀ ਗੋਲੀ ਤੇ 17 ਸਾਲ ਦੇ ਮੁੰਡੇ ਦੀ ਮੌਤ 

    Punjab Shooting Incident: ਗੋਲੀ ਚੱਲਣ ਕਾਰਨ ਦੋ ਜ਼ਖਮੀ

    Punjab Shooting Incident: (ਜਗਦੀਪ ਸਿੰਘ) ਫਿਰੋਜ਼ਪੁਰ। ਕਸਬਾ ਜ਼ੀਰਾ ਕੋਲ ਪੈਂਦੇ ਪਿੰਡ ਭਾਗੋ ਕੇ ਵਿਖੇ ਬੀਤੀ ਰਾਤ ਪਿੰਡ ਦੀ ਫਿਰਨੀ ਨੂੰ ਲੈ ਕੇ ਚੱਲੀ ਗੋਲੀ ਦੌਰਾਨ 17 ਸਾਲ ਦੇ ਮੁੰਡੇ ਨੂੰ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ, ਜਦੋਂਕਿ ਇਸ ਘਟਨਾ ਦੌਰਾਨ ਦੋ ਵਿਅਕਤੀ ਹੋਰ ਜ਼ਖਮੀ ਹੋਏ ਹਨ, ਜਿਹਨਾਂ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਕਰਮਨਜੋਤ ਸਿੰਘ (17) ਵਾਸੀ ਪਿੰਡ ਭਾਗੋ ਕੇ ਵਜੇ ਨੂੰ ਹੋਈ ਹੈ, ਜਿਸ ਦੇ ਗੋਲੀ ਛਾਤੀ ਵਿੱਚ ਲੱਗਣ ਕਾਰਨ ਮੌਤ ਹੋ ਗਈ।

    ਇਹ ਵੀ ਪੜ੍ਹੋ: Punjab Fake Money News: ਨਾਭਾ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਕੀਤਾ ਕਾਬੂ 

    ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਫਿਰਨੀ ਦੀ ਕੁਝ ਕੁ ਥਾਂ ਦਾ ਰੌਲਾ ਸੀ, ਜਿਸ ਨੂੰ ਲੈ ਕੇ ਦੂਜੀ ਧਿਰ ਵੱਲੋਂ ਬੀਤੀ ਰਾਤ ਵਿਵਾਦ ਸ਼ੁਰੂ ਕਰ ਦਿੱਤਾ ਅਤੇ ਗੋਲੀ ਚਲਾਈ ਗਈ, ਜੋ ਕਰਮਨਜੋਤ ਸਿੰਘ ਦੀ ਛਾਤੀ ਵਿੱਚ ਜਾ ਲੱਗੀ, ਜਦੋਂਕਿ ਦੂਜੀ ਧਿਰ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਵੀ ਜ਼ਖਮੀ ਕੀਤਾ ਗਿਆ। ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਜਦੋਂ ਕਰਮਨਜੋਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਉਸਦੀ ਮੌਤ ਹੋ ਚੁੱਕੀ ਸੀ, ਜਿਸ ਦੀ ਲਾਸ਼ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ, ਜਦੋਂਕਿ ਜ਼ਖਮੀ ਹੋਏ ਦੋ ਵਿਅਕਤੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਡੀਐੱਸਪੀ ਜ਼ੀਰਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।