ਪੱਛਮੀ ਬੰਗਾਲ ‘ਚ ਸਭ ਤੋਂ ਜ਼ਿਆਦਾ ਵੋਟਿੰਗ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ਦੇ ਚੌਥੇ ਗੇੜ ‘ਚ 72 ਸੀਟਾਂ ਲਈ ਅੱਜ ਸਵੇਰੇ 10 ਵਜੇ ਤੱਕ 10 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਲੋਕ ਸਭਾ ਦੀਆਂ 72 ਸੀਟਾਂ ਦੇ ਨਾਲ ਹੀ ਓਡੀਸ਼ਾ ਵਿਧਾਨ ਸਭਾ ਦੀਆਂ 42 ਸੀਟਾਂ ਲਈ ਵੀ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋਇਆ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਝਾਰਖੰਡ ‘ਚ ਅੱਜ ਮਤਦਾਨ ਦਾ ਪਹਿਲਾ ਗੇੜ ਹੈ। ਰਾਜਵਾਰ ਅੰਕੜਿਆਂ ਅਨੁਸਾਰ ਮਤਦਾਨ ਦੇ ਸ਼ੁਰੂਆਤੀ ਤਿੰਨ ਘੰਟਿਆਂ ‘ਚ ਸਭ ਤੋਂ ਜ਼ਿਆਦਾ ਪੱਛਮੀ ਬੰਗਾਲ ‘ਚ 17, ਝਾਰਖੰਡ ‘ਚ 12 ਅਤੇ ਬਿਹਾਰ ‘ਚ 11 ਫੀਸਦੀ ਵੋਟਰ ਵੋਟ ਦੇ ਚੁੱਕੇ ਹਨ।
ਇਸ ਦੇ ਨਾਲ ਹੀ ਜੰਮੂ ਕਸ਼ਮੀਰ ‘ਚ 1, ਮੱਧ ਪ੍ਰਦੇਸ਼ ‘ਚ 11, ਮਹਾਰਾਸ਼ਟਰ ‘ਚ 6, ਓਡੀਸ਼ਾ ‘ਚ 8, ਰਾਜਸਥਾਨ ‘ਚ 12, ਉਤਰ ਪ੍ਰਦੇਸ਼ ‘ਚ 10 ਅਤੇ ਝਾਰਖੰਡ ‘ਚ 12 ਫੀਸਦੀ ਮਤਦਾਨ ਹੋਇਆ। ਜਿੰਨ੍ਹਾਂ ਮੁਖ ਹਸਤੀਆਂ ਨੇ ਆਪਣੇ ਸਬੰਧਿਤ ਮਤਦਾਨ ਕੇਂਦਰਾਂ ‘ਚ ਵੋਟ ਪਾਇਆ ਹੈ, ਉਹਨਾਂ ‘ਚ ਪਰੇਸ਼ ਰਾਵਲ, ਕਮਲਨਾਥ, ਪੂਨਮ ਮਹਾਜਨ, ਰੇਖਾ, ਓਰਮਿਲਾ ਮਾਂਤੋਡਕਰ, ਅਨਿਲ ਅੰਬਾਨੀ ਅਤੇ ਰਵੀ ਕਿਸ਼ਨ ਮੁੱਖ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।