ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ 14 ਮੌਤਾਂ

14 People Killed In Colombia Landslide

ਰਾਹਤ ਤੇ ਬਚਾਅ ਕਾਰਜ ਜਾਰੀ

ਬੋਗੋਤਾ, ਏਜੰਸੀ। ਦੱਖਣੀ-ਪੱਛਮੀ ਕੋਲੰਬੀਆ ‘ਚ ਜ਼ਮੀਨ ਖਿਸਕਣ ਕਾਰਨ ਲਗਭਗ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਰਾਸ਼ਟਰੀ ਆਫਤ ਜੋਖਮ ਪ੍ਰਬੰਧਨ ਇਕਾਈ (ਯੂਐਨਜੀਆਰਡੀ) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਅਨੁਸਾਰ ਰੋਸਾਸ ਦੇ ਪੇਂਡੂ ਇਲਾਕੇ ‘ਚ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕ ਗਈ। ਅਧਿਕਾਰੀਆਂ ਅਨੁਸਾਰ ਹਾਦਸੇ ‘ਚ ਪੰਜ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਹੋਰ ਲੋਕਾਂ ਦੀ ਭਾਲ ਲਈ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਜਮੀਨ ਖਿਸਕਣ ਕਾਰਨ ਕਾਉਕਾ ਨੂੰ ਨਰੀਨੋ ਨਾਲ ਜੋੜਨ ਵਾਲੇ ਪੈਨ ਅਮਰੀਕਨ ਰਾਸ਼ਟਰੀ ਰਾਜਮਾਰਗ ਕੱਟ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।