ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News Holidays: ਜੁਲ...

    Holidays: ਜੁਲਾਈ ਮਹੀਨੇ ’ਚ ਆ ਗਈਆਂ 13 ਦਿਨਾਂ ਦੀਆਂ ਛੁੱਟੀਆਂ, ਬੈਂਕ ਰਹਿਣਗੇ ਬੰਦ, ਜਾਣੋ ਦੇਸ਼ ਭਰ ਦਾ ਹਾਲ

    Holidays
    Holidays: ਜੁਲਾਈ ਮਹੀਨੇ ’ਚ ਆ ਗਈਆਂ 13 ਦਿਨਾਂ ਦੀਆਂ ਛੁੱਟੀਆਂ, ਬੈਂਕ ਰਹਿਣਗੇ ਬੰਦ, ਜਾਣੋ ਦੇਸ਼ ਭਰ ਦਾ ਹਾਲ

    Holidays: ਦੇਸ਼ ਭਰ ਦੇ ਬੈਂਕਾਂ ਦੀਆਂ ਛੁੱਟੀਆਂ ਭਾਰਤੀ ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਕੈਲੰਡਰ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਆਰਬੀਆਈ ਦੀ ਵੈੱਬਸਾਈਟ ’ਤੇ ਉਪਲਬਧ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਸ ਮਹੀਨੇ ਯਾਨੀ ਜੁਲਾਈ 2025 ਵਿੱਚ ਬੈਂਕ ਵੱਖ-ਵੱਖ ਜ਼ੋਨਾਂ ਵਿੱਚ ਕੁੱਲ 13 ਦਿਨ ਬੰਦ ਰਹਿਣਗੇ। ਹਰ ਰਾਜ ਵਿੱਚ ਇੱਕ ਤੋਂ 3-4 ਤੱਕ ਜ਼ੋਨ ਹਨ। ਜੇਕਰ ਮੁੰਬਈ ਜ਼ੋਨ ਵਿੱਚ ਕਿਸੇ ਵੀ ਦਿਨ ਛੁੱਟੀ ਹੁੰਦੀ ਹੈ ਤਾਂ ਉਸ ਜ਼ੋਨ ਦੇ ਸਾਰੇ ਸ਼ਹਿਰਾਂ ਦੇ ਬੈਂਕ ਉਸ ਦਿਨ ਬੰਦ ਰਹਿਣਗੇ। July Month

    ਹਾਲਾਂਕਿ ਅੱਜਕੱਲ੍ਹ ਜ਼ਿਆਦਾਤਰ ਬੈਂਕਿੰਗ ਕੰਮ ਘਰ ਬੈਠੇ ਹੀ ਹੋ ਜਾਂਦਾ ਹੈ। ਪਰ ਫਿਰ ਵੀ ਲੋਨ ਸਬੰਧੀ, ਵੱਡੀ ਨਕਦੀ ਜਮ੍ਹਾ ਕਰਵਾਉਣ ਜਾਂ ਚੈੱਕਬੁੱਕ ਜਾਰੀ ਕਰਵਾਉਣ ਵਰਗੇ ਕਈ ਕੰਮਾਂ ਲਈ ਬੈਂਕ ਜਾਣਾ ਪੈਂਦਾ ਹੈ। ਜੇਕਰ ਤੁਸੀਂ ਆਪਣੇ ਮਹੱਤਵਪੂਰਨ ਬੈਂਕਿੰਗ ਕੰਮ ਲਈ ਬੈਂਕ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਅਸੁਵਿਧਾ ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। Holidays

    ਇਸ ਮਹੀਨੇ ਬੈਂਕਾਂ ਦੀਆਂ ਛੁੱਟੀਆਂ | Holidays

    • 3 ਜੁਲਾਈ, 2025 ਨੂੰ ਖਰਚੀ ਪੂਜਾ ਕਾਰਨ ਅਗਰਤਲਾ ਜ਼ੋਨ ਵਿੱਚ ਬੈਂਕ ਬੰਦ ਰਹਿਣਗੇ।
    • 5 ਜੁਲਾਈ, 2025 ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਦਿਨ ਕਾਰਨ ਜੰਮੂ-ਕਸ਼ਮੀਰ ’ਚ ਬੈਂਕ ਬੰਦ ਰਹਿਣਗੇ।
    • 6 ਜੁਲਾਈ, 2025 ਨੂੰ ਐਤਵਾਰ ਕਾਰਨ ਬੈਂਕਾਂ ਵਿੱਚ ਜਨਤਕ ਛੁੱਟੀ ਰਹੇਗੀ।
    • 12 ਜੁਲਾਈ, 2025 ਨੂੰ ਦੂਜੇ ਸ਼ਨਿੱਚਰਵਾਰ ਕਾਰਨ ਬੈਂਕ ਬੰਦ ਰਹਿਣਗੇ।
    • 13 ਜੁਲਾਈ, 2025 ਨੂੰ ਐਤਵਾਰ ਕਾਰਨ ਬੈਂਕਾਂ ਵਿੱਚ ਜਨਤਕ ਛੁੱਟੀ ਰਹੇਗੀ।
    • 14 ਜੁਲਾਈ, 2025 ਨੂੰ ਬੇਹ ਦਿਨਖਲਮ ਕਾਰਨ ਸ਼ਿਲਾਂਗ ਜ਼ੋਨ ’ਚ ਬੈਂਕ ਬੰਦ ਰਹਿਣਗੇ।
    • 16 ਜੁਲਾਈ, 2025 ਨੂੰ ਹਰੇਲਾ ਤਿਉਹਾਰ ਕਾਰਨ ਦੇਹਰਾਦੂਨ ਜ਼ੋਨ ’ਚ ਬੈਂਕ ਬੰਦ ਰਹਿਣਗੇ।
    • 17 ਜੁਲਾਈ, 2025 ਨੂੰ ਯੂ ਤਿਰੋਟ ਸਿੰਘ ਦੀ ਬਰਸੀ ਕਾਰਨ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
    • 19 ਜੁਲਾਈ, 2025 ਨੂੰ ਕੇਰ ਪੂਜਾ ਕਾਰਨ ਅਗਰਤਲਾ ਜ਼ੋਨ ਵਿੱਚ ਬੈਂਕ ਬੰਦ ਰਹਿਣਗੇ।
    • 20 ਜੁਲਾਈ 2025 ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
    • 26 ਜੁਲਾਈ 2025 ਨੂੰ ਚੌਥੇ ਸ਼ਨਿੱਚਰਵਾਰ ਕਾਰਨ ਬੈਂਕ ਬੰਦ ਰਹਿਣਗੇ।
    • 27 ਜੁਲਾਈ 2025 ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
    • 28 ਜੁਲਾਈ 2025 ਨੂੰ ਗੰਗਟੋਕ ਜ਼ੋਨ ਵਿੱਚ ਬੈਂਕ ਦ੍ਰੁਕਪਾ ਤਸੇ-ਜੀ ਕਾਰਨ ਬੰਦ ਰਹਿਣਗੇ।

    ਯਾਦ ਰਹੇ: ਉਪਰੋਕਤ ਜਾਣਕਾਰੀ ਰਿਜਰਵ ਬੈਂਕ ਆਫ਼ ਇੰਡੀਆ ਦੀ ਵੈੱਬਸਾਈਟ ਦੇ ਆਧਾਰ ‘ਤੇ ਦਿੱਤੀ ਗਈ ਹੈ। ਇਹ ਛੁੱਟੀਆਂ ਵੱਖ ਵੱਖ ਸੂਬਿਆਂ ਵਿੱਚ ਹਨ। ਕਈ ਸੂਬਿਆਂ ਵਿੱਚ ਸਿਰਫ਼ ਸ਼ਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਹੀ ਲਾਗੂ ਹੋਵੇਗੀ।

    https://rbi.org.in/Scripts/HolidayMatrixDisplay.aspx