ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ’ਚੋਂ ਭੱਜੇ 12 ਵਿਅਕਤੀ

Trafficking

ਪਿਛਲੇ ਹਫ਼ਤੇ ਵੀ 6 ਜਣੇ ਹੋ ਗਏ ਸੀ ਫਰਾਰ

ਬਠਿੰਡਾ, (ਸੁਖਜੀਤ ਮਾਨ)। ਇੱਥੋਂ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਨੇ ਕੇਂਦਰ ’ਚੋਂ ਬੀਤੇ ਹਫ਼ਤੇ 6 ਜਣਿਆਂ ਦੇ ਫਰਾਰ ਹੋਣ ਮਗਰੋਂ ਵੀ ਕੋਈ ਸਬਕ ਨਹੀਂ ਲਿਆ ਜਿਸਦੇ ਸਿੱਟੇ ਵਜੋਂ ਐਤਵਾਰ ਦੀ ਰਾਤ 12 ਜਣੇ ਹੋਰ ਭੱਜ ਗਏ। ਨਸ਼ਾ ਛੱਡਣ ਲਈ ਕੇਂਦਰ ’ਚੋਂ ਇਸ ਤਰਾਂ ਭੱਜ ਜਾਣਾ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜੇ ਕਰਦਾ ਹੈ ਪਰ ਅਧਿਕਾਰੀ ਇਸ ਲਈ ਚਿੰਤਕ ਦਿਖਾਈ ਨਹੀਂ ਦੇ ਰਹੇ।

ਵੇਰਵਿਆਂ ਮੁਤਾਬਿਕ ਸਿਵਲ ਹਸਪਤਾਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ ’ਚੋਂ ਐਤਵਾਰ ਦੀ ਰਾਤ ਨੂੰ 12 ਜਣੇ ਫਰਾਰ ਹੋ ਗਏ। ਇਹ 12 ਵਿਅਕਤੀ ਵੀ ਬੀਤੇ ਹਫ਼ਤੇ ਫਰਾਰ ਹੋਣ ਵਾਲਿਆਂ ਵਾਂਗ ਦਰਵਾਜਾ ਤੋੜ ਕੇ ਹੀ ਭੱਜੇ ਹਨ। ਮਰੀਜਾਂ ਦੇ ਭੱਜਣ ਦੀ ਸੂਚਨਾ ਮਿਲਦਿਆਂ ਹੀ ਭਾਵੇਂ ਨਸ਼ਾ ਛੁਡਾਊ ਕੇਂਦਰ ਦੇ ਮੁਖੀ ਡਾ. ਅਰੁਣ ਬਾਂਸਲ ਮੌਕੇ ’ਤੇ ਪੁੱਜ ਗਏ ਪਰ ਹਾਲੇ ਤੱਕ ਭੱਜਣ ਵਾਲਿਆਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਡਾ. ਬਾਂਸਲ ਦਾ ਕਹਿਣਾ ਹੈ ਕਿ ਉਨਾਂ ਨੂੰ ਅੱਜ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਕੇਂਦਰ ’ਚ ਦਾਖਲ ਮਰੀਜ਼ਾਂ ਦੀ ਗਿਣਤੀ ਕਰਨ ’ਤੇ 12 ਜਣੇ ਘੱਟ ਨਿੱਕਲੇ।

ਉਨਾਂ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਸਾਰੇ ਜਣੇ ਸੈਂਟਰ ਦੀ ਛੱਤ ਤੋਂ ਭੱਜੇ ਹਨ। ਸਿਵਲ ਹਸਪਤਾਲ ’ਚ ਸਥਿਤ ਚੌਂਕੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ