114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ

114, Year, Old, Astatu, Statue, Stolen

ਪੁਜਾਰੀ ਦੇ ਸਵੇਰੇ ਮੰਦਰ ਆਉਣ ‘ਤੇ ਲੱਗਿਆ ਚੋਰੀ ਦਾ ਪਤਾ

ਹਾਜੀਪੁਰ, ਏਜੰਸੀ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਮਹੂਆ ਥਾਣਾ ਖੇਤਰ ਦੇ ਮਤੈਆ ਪਿੰਡ ‘ਚ ਰਾਮ-ਜਾਨਕੀ ਮੰਦਰ ‘ਚੋਂ ਅਪਰਾਧੀਆਂ ਨੇ 114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ ਕਰ ਲਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਪਰਾਧੀਆਂ ਨੇ ਕੱਲ੍ਹ ਦੇਰ ਰਾਤ ਮੰਦਰ ‘ਚੋਂ ਭਗਵਾਨ ਰਾਮ ਅਤੇ ਲਛਮਣ ਦੀ ਅਸ਼ਟਧਾਤੂ ਨਾਲ ਬਣੀ ਮੂਰਤੀ ਚੋਰੀ ਕਰ ਲਈ। ਅੱਜ ਸਵੇਰੇ ਪੂਜਾ ਕਰਨ ਪਹੁੰਚੇ ਪੁਜਾਰੀ ਕੇਦਾਰ ਤਿਵਾਰੀ ਨੇ ਮੰਦਰ ਦਾ ਦਰਵਾਜਾ ਖੋਲ੍ਹਿਆ ਤਾਂ ਮੂਰਤੀਆਂ ਗਾਇਬ ਸਨ। ਸੂਤਰਾਂ ਨੇ ਦੱਸਿਆ ਕਿ ਪੁਜਾਰੀ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ੍ਰੀ ਤਿਵਾਰੀ ਦੇ ਬਿਆਨ ‘ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।