ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਮੋਟਰ ਵਾਹਨ (ਸੋਧ) ਬਿੱਲ 2016 ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਹਿਤ ਟ੍ਰੈਫਿਕ ਨਿਯਮ ਤੋੜਨ ‘ਤੇ ਜ਼ੁਰਮਾਨੇ ਦੀ ਰਾਸ਼ੀ ਵਧਾਉਣ ਦੀ ਤਜਵੀਜ਼ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਬਿੱਲ ਦੀਆਂ ਤਜਵੀਜ਼ਾਂ ਨੂੰ 18 ਸੂਬਿਆਂ ਦੇ ਟਰਾਂਸਪੋਰਟ ਮੰਤਰੀਆਂ ਦੀਆਂ ਸਿਫਾਰਸ਼ਾਂ ‘ਤੇ ਤਿਆਰ ਕੀਤਾ ਗਿਆ ਹੈ।
- ਬਿੱਲ ਪਾਸ ਹੋਣ ਤੋਂ ਬਾਅਦ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਇਹ ਮੁੱਖ ਬਦਲਾਅ ਹੋਣਗੇ।
- ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਹੁਣ 10 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਲੱਗੇਗਾ।
- ਹਿੱਟ ਐਂਡ ਰਨ ਦੇ ਮਾਮਲੇ ‘ਚ ਮਿਲਣ ਵਾਲੇ ਮੁਆਵਜ਼ੇ ਨੂੰ ਵਧਾ ਕੇ ਹੁਣ ਦੋ ਲੱਖ ਰੁਪਏ ਕਰ ਦਿੱਤਾ ਗਿਆ ਹੈ।
- ਸੜਕ ਹਾਦਸੇ ‘ਚ ਹੋਣ ਵਾਲੀ ਮੌਤ ‘ਤੇ ਹੁਣ 10 ਲੱਖ ਰੁਪਏ ਤੱਕ ਦਾ ਮੁਆਵਜਾ ਮਿਲ ਸਕੇਗਾ।
- ਤੇਜ ਰਫ਼ਤਾਰ ਗੱਡੀ ਚਲਾਉਣ ‘ਤੇ ਲੱਗਣ ਵਾਲੇ ਜ਼ੁਰਮਾਨੇ ਨੂੰ ਇੱਕ ਹਜ਼ਾਰ ਤੋਂ ਵਧਾ ਕੇ 4 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।
- ਗੱਡੀ ਦਾ ਬੀਮਾ ਕਰਵਾਏ ਬਿਨਾਂ ਵਾਹਨ ਚਲਾਉਣ ‘ਤੇ ਹੁਣ ਦੋ ਹਜ਼ਾਰ ਰੁਪਏ ਦੇ ਜ਼ੁਰਮਾਨੇ ਜਾਂ ਤਿੰਨ ਮਹੀਨਿਆਂ ਦੀ ਕੈਦ ਹੋ ਸਕਦੀ ਹੈ।
- ਹੈਲਮਟ ਪਹਿਨੇ ਬਿਨਾਂ ਗੱਡੀ ਚਲਾਉਣ ‘ਤੇ ਫੜ੍ਹੇ ਜਾਣ ‘ਤੇ ਹੁਣ 2000 ਰੁਪਏ ਦਾ ਜ਼ੁਰਮਾਨਾ ਲੱਗੇਗਾ ਤੇ ਡਰਾਈਵਿੰਗ ਲਾਇਸੰਸ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।
- ਜੇਕਰ ਕੋਈ ਨਾਬਾਲਗ ਡਰਾਈਵਿੰਗ ਕਰਦੇ ਹੋਏ ਸੜਕ ਹਾਦਸਾ ਕਰਦਾ ਹੈ ਤਾਂ ਗੱਡੀ ਦੇ ਮਾਲਕ ਜਾਂ ਨਾਬਾਲਗ ਦੇ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਵੇਗੀ ਅਤੇ ਗੱਡੀ ਦਾ ਰਜਿਸਟ੍ਰੇਸ਼ਨ ਰੱਦ ਹੋਵੇਗਾ।