ਅਮਰੀਕਾ ਦੀ ਮਾਰਕਿਟ ’ਚ ਗੋਲੀਬਾਰੀ, 10 ਮੌਤਾਂ

Colorado-Shooting

ਅਮਰੀਕਾ ਦੀ ਮਾਰਕਿਟ ’ਚ ਗੋਲੀਬਾਰੀ, 10 ਮੌਤਾਂ

(ਏਜੰਸੀ), ਨਿਊਯਾਰਕ। ਅਮਰੀਕਾ ’ਚ ਨਿਊਯਾਰਕ ਸੂਬੇ ਦੇ ਬਫੇਲੀ ਸਥਿਤ ਇੱਕ ਸੁਪਰ ਮਾਰਕਿਟ ’ਚ ਇੱਕ ਬੰਦੂਕਧਾਰੀ ਨੇ ਘੱਟ ਤੋਂ ਘੱਟ 10 ਲੋਕਾਂ ਦੀ ਹੱਤਿਆ ਕਰ ਦਿੱਤੀ। ਦ ਐਸੋਸੀਏਟੇਡ ਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਬੰਦੂਕਧਾਰੀ ਨੇ ਰਾਈਫਲ ਦੇ ਨਾਲ ਫੌਜੀ ਵਰਗੇ ਕੱਪੜੇ ਤੇ ਸਰੀਰ ਦਾ ਕਵਚ ਪਹਿਨਿਆ ਹੋਇਆ ਸੀ ਤੇ ਅਣਪਛਾਤੇ ਲੋਕਾਂ ਦੇ ਵਰਚਸਵ ਵਾਲੇ ਖੇਤਰ ’ਚ ਸਥਿਤ ਸੁਪਰ ਮਾਰਕਿਟ ’ਚ ਦਾਖਲ ਹੋਣ ਤੋਂ ਬਾਅਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਓਧਰ ਬਫੇਲੀ ਪੁਲਿਸ ਵਿਭਾਗ ਨੇ ਟਵੀਟ ਕੀਤਾ, ਸ਼ੂਟਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਅਮਰੀਕਾ ’ਚ ਹੀ ਹੁੰਦੀ ਹੈ ਗੋਲੀਬਾਰੀ

ਅਮਰੀਕਾ ’ਚ ਜਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਇੱਕ ਵਿਵਾਦਿਤ ਮੁੱਦਾ ਫਿਰ ਚਰਚਾ ’ਚ ਆ ਜਾਂਦਾ ਹੈ। ਇਹ ਹੈ ਅਮੀਰਕਾ ’ਚ ਬੰਦੂਕਾਂ ਦੀ ਖੁੱਲ੍ਹੇਆਮ ਵਿੱਕਰੀ।

ਇਸ ਮੁੱਦੇ ’ਤੇ ਸੀਐਨਐਨ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਕਿਉਂ ਅਮਰੀਕਾ ’ਚ ਬੰਦੂਕ ਖਰੀਦਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਇੱਥੇ ਸੈਂਕੜੇ ਦੀ ਗਿਣਤੀ ’ਚ ਸਟੋਰ ਖੁੱਲ੍ਹੇ ਹੋਏ ਹਨ ਜਿੱਥੇ ਬੰਦੂਕਾਂ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ’ਚ ਵਾਲਮਾਰਟ ਵਰਗੇ ਵੱਡੇ ਸ਼ਾਪਿੰਗ ਆਊਟਲੇਟ ਤੋਂ ਲੈ ਕੇ ਛੋਟੀਆਂ-ਛੋਟੀਆਂ ਦੁਕਾਨਾਂ ਵੀ ਸ਼ਾਮਲ ਹਨ। ਇਹ ਸੁਣਨ ’ਚ ਕੁਝ ਅਜੀਬ ਜ਼ਰੂਰ ਲੱਗ ਸਕਦਾ ਹੈ ਪਰ ਪੂਰੇ ਅਮਰੀਕਾ ’ਚ ਹਰ ਹਫ਼ਤੇ ਦੇ ਅੰਤ ’ਚ ਬੰਦੂਕਾਂ ਦੀ ਪ੍ਰਦਰਸ਼ਨੀ ਲੱਗਦੀ ਹੈ।

ਅਮਰੀਕਾ ’ਚ ਕਿਵੇਂ ਮਿਲਦਾ ਹੈ ਲਾਇਸੰਸ

ਅਮਰੀਕਾ ’ਚ ਆਮ ਲੋਕ ਵੀ ਆਮ ਵਾਂਗ ਆਪਣੇ ਗੁਆਂਢ ਜਾਂ ਪਰਿਵਾਰ ਦੇ ਮੈਂਬਰਾਂ ਤੋਂ ਬੰਦੂਕਾਂ ਖਰੀਦਦੇ ਹਨ। ਹਥਿਆਰਾਂ ਦੇ ਇਸ ਖੁੱਲ੍ਹੇ ਲੈਣ-ਦੇਣ ’ਚ ਕੋਈ ਜਾਂਚ ਪੜਤਾਲ ਨਹੀਂ ਹੁੰਦੀ। ਜਾਂਚ ਸਿਰਫ ਦੁਕਾਨ ਤੋਂ ਬੰਦੂਕ ਖਰੀਦਣ ’ਤੇ ਹੀ ਹੁੰਦੀ ਹੈ। ਦੁਕਾਨ ’ਚ ਖਰੀਦਦਾਰ ਦੀ ਪਿਛੋਕੜ ਭੂਮੀ ਦੇ ਬਾਰੇ ’ਚ ਪੁੱਛਿਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਸਿਰਫ ਇੱਕ ਫਾਰਮ ਭਰਨਾ ਹੁੰਦਾ ਹੈ। ਇਸ ’ਚ ਖਰੀਦਦਾਰ ਨੂੰ ਆਪਣਾ ਨਾਂਅ, ਪਤਾ, ਜਨਮ ਤਾਰੀਕ ਤੇ ਨਾਗਰਿਕਤਾ ਦੀ ਜਾਣਕਾਰੀ ਦੇਣੀ ਹੁੰਦੀ ਹੈ। ਹਰ ਅਮਰੀਕੀ ਨਾਗਰਿਕ ਦਾ ਇੱਕ ਸਮਾਜਿਕ ਸੁਰੱਖਿਆ ਨੰਬਰ ਹੁੰਦਾ ਹੈ। ਫਾਰਮ ’ਚ ਇਸ ਨੂੰ ਵਿਕਲਪ ਵਜੋਂ ਰੱਖਿਆ ਗਿਆ ਹੈ। ਭਾਵ ਤੁਸੀਂ ਇਸਨੂੰ ਭਰੋ ਜਾਂ ਨਾ ਭਰੋ ਤੁਹਾਡੀ ਮਰਜ਼ੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ