Ludhiana Kitty Group: ਕਿੱਟੀਆਂ ਦੇ ਨਾਂਅ ਭਰਵਾਏ 1.8 ਕਰੋੜ, ਵਾਪਸ ਮੰਗਣ ’ਤੇ ਮੁੱਕਰੇ

Ludhiana Kitty Group
Ludhiana Kitty Group: ਕਿੱਟੀਆਂ ਦੇ ਨਾਂਅ ਭਰਵਾਏ 1.8 ਕਰੋੜ, ਵਾਪਸ ਮੰਗਣ ’ਤੇ ਮੁੱਕਰੇ

Ludhiana Kitty Group: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ਦੇ ਰਹਿਣ ਵਾਲੇ 3 ਵਿਅਕਤੀਆਂ ਨੇ ਹਮ ਮਸ਼ਵਰਾ ਹੋ ਕੇ ਇੱਕ ਕਾਰੋਬਾਰੀ ਪਾਸੋਂ 1.8 ਕਰੋੜ ਰੁਪਏ ਕਿੱਟੀਆਂ ਦੇ ਨਾਂਅ ’ਤੇ ਹਾਸ਼ਲ ਕੀਤੇ ਪਰ ਕਾਰੋਬਾਰੀ ਵੱਲੋਂ ਵਾਪਸ ਮੰਗੇ ਜਾਣ ’ਤੇ ਵਿਅਕਤੀ ਰਕਮ ਦੇਣ ਤੋਂ ਸਾਫ਼ ਮੁੱਕਰ ਗਏ। ਮਾਮਲੇ ’ਚ ਪੁਲਿਸ ਨੇ ਪੜਤਾਲ ਉਪਰੰਤ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੀਤੇ ਵਰ੍ਹੇ ਦੀ 6 ਨਵੰਬਰ ਨੂੰ ਦਿੱਤੀ ਗਈ ਸ਼ਿਕਾਇਤ ’ਚ ਕਾਰੋਬਾਰੀ ਰਾਕੇਸ਼ ਵਾਸੀ ਬਾੜੇਵਾਲ ਰੋਡ ਨੇ ਦੱਸਿਆ ਕਿ ਤੇਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ ਦੋ ਕਿੱਟੀਆਂ ਸ਼ੁਰੂ ਕੀਤੀਆਂ ਸਨ, ਜੋ 12 ਮਹੀਨੇ ਦੀਆਂ ਕਿਸ਼ਤਾਂ ਪੂਰੀਆਂ ਹੋਣ ’ਤੇ ਕੁੱਲ 1.8 ਕਰੋੜ ਰੁਪਏ ਦੀ ਰਕਮ ਹੜੱਪ ਲਈ। Ludhiana Kitty Group

ਇਹ ਖਬਰ ਵੀ ਪੜ੍ਹੋ : ਕਾਰਪੋਰੇਸ਼ਨ ’ਚ ਕਲਰਕ ਲਵਾਉਣ ਦਾ ਝਾਂਸਾ ਦੇ 4 ਲੱਖ ਠੱਗੇ

ਰਾਕੇਸ਼ ਜੈਨ ਮੁਤਾਬਕ ਉਸ ਨੇ ਜਿਉਂ ਹੀ ਉਕਤ ਰਕਮ ਦੀ ਮੰਗ ਕੀਤੀ ਤਾਂ ਮੁਲਜ਼ਮਾਂ ਨੇ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਉਸ ਨਾਲ ਅਮਾਨਤ ’ਚ ਖਿਆਨਤ ਕਰਦੇ ਹੋਏ ਰਕਮ ਦੇਣ ਤੋਂ ਸਾਫ਼ ਸਾਫ਼ ਮੁੱਕਰ ਗਏ। ਮਾਮਲੇ ਵਿੱਚ ਪੁਲਿਸ ਉੱਚ ਅਧਿਕਾਰੀਆਂ ਨੇ ਪੜਤਾਲ ਕਰਵਾਕੇ ਥਾਣਾ ਦੁੱਗਰੀ ਦੀ ਪੁਲਿਸ ਨੂੰ ਉਕਤਾਨ ਖਿਲਾਫ਼ ਮਾਮਲਾ ਦਰਜ਼ ਕਰਨ ਦੇ ਹੁਕਮ ਦਿੱਤੇ। ਪੜਤਾਲੀਆ ਅਫ਼ਸਰ ਗੌਰਵ ਚੰਦੇਲ ਨੇ ਦੱਸਿਆ ਕਿ ਥਾਣਾ ਦੁੱਗਰੀ ਦੀ ਪੁਲਿਸ ਵੱਲੋਂ ਤੇਜਿੰਦਰ ਸਿੰਘ ਵਾਸੀ ਮਾਡਲ ਹਾਊਸ ਲੁਧਿਆਣਾ, ਪਰਮਜੀਤ ਸਿੰਘ ਵਾਸੀ ਬਸੰਤ ਐਵੇਨਿਊ ਲੁਧਿਆਣਾ ਤੇ ਗੁਰਵਿੰਦਰ ਸਿੰਘ ਵਾਸੀ ਸੇਵਕਪੁਰਾ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਗਲੇਰੀ ਕਾਰਵਾਈ ਤਹਿਤ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਤਲਾਸ਼ ਕਰ ਰਹੀ ਹੈ। ਜਿੰਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Ludhiana Kitty Group

LEAVE A REPLY

Please enter your comment!
Please enter your name here