ਹੁਣ ਸਰਕਾਰੀ ਸ਼ਿਕੰਜੇ ‘ਚ ਆਉਣਗੇ ਪ੍ਰਾਈਵੇਟ ਹਸਪਤਾਲ, ਜ਼ਿਲ੍ਹਾ ਮੈਡੀਕਲ ਬੋਰਡ ‘ਚ ਹੋਵੇਗੀ ਸ਼ਿਕਾਇਤ

ਪੰਜਾਬ ਅਤੇ ਹਰਿਆਣਾ ਸਰਕਾਰ ਹਰ ਜ਼ਿਲ੍ਹੇ ਵਿੱਚ ਗਠਿਤ ਕਰਨ ਜਾ ਰਹੀ ਹੈ ਜ਼ਿਲ੍ਹਾ ਮੈਡੀਕਲ ਬੋਰਡ
ਿਪੰਜਾਬ ਅਤੇ ਹਰਿਆਣਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਜਲਦ ਹੀ ਬਣਨਗੇ ਮੈਡੀਕਲ \

”ਸੱਚ ਕਹੂੰ ਐਕਸਕਲੁਜਿਵ”

ਅਸ਼ਵਨੀ ਚਾਵਲਾ
ਚੰਡੀਗੜ੍ਹ,
ਵੱਡੇ ਪੱਧਰ ‘ਤੇ ਪ੍ਰਾਈਵੇਟ ਹਸਪਤਾਲ ਵੱਲੋਂ ਜ਼ਿਆਦਾ ਫੀਸ ਲੈਣ ਜਾਂ ਫਿਰ ਮਰੀਜ਼ ਦਾ ਸਹੀ ਇਲਾਜ ਨਾ ਕਰਨ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਇੱਕ ਹੀ ਸਮੇਂ ਦਰਮਿਆਨ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਦੋਵੇਂ ਸੂਬਾ ਸਰਕਾਰ ਨੇ ਆਪਣੇ ਆਪਣੇ ਸੂਬੇ ‘ਚ ਜ਼ਿਲ੍ਹਾ ਮੈਡੀਕਲ ਬੋਰਡ ਗਠਿਤ ਕਰਨ ਦਾ ਫੈਸਲਾ ਕਰ ਲਿਆ ਹੈ। ਜਿਸ ਵਿੱਚ ਕੋਈ ਵੀ ਆਮ ਵਿਅਕਤੀ ਪ੍ਰਾਈਵੇਟ ਜਾਂ ਫਿਰ ਸਰਕਾਰ ਹਸਪਤਾਲ ਦੇ ਖਿਲਾਫ਼ ਵੀ ਸ਼ਿਕਾਇਤ ਕਰਕੇ ਜਾਂਚ ਕਮੇਟੀ ਗਠਿਤ ਕਰਵਾ ਸਕਦਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਿਸੇ ਵੀ ਆਮ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰ ਦਾ ਚੰਗਾ ਇਲਾਜ ਕਰਵਾਉਣ ਲਈ ਮਹਿੰਗੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਤਾਂ ਕਰਵਾ ਲਿਆ ਪਰ ਪ੍ਰਾਈਵੇਟ ਹਸਪਤਾਲ ਵੱਲੋਂ ਆਪਣੀ ਡਿਊਟੀ ਦਿੰਦੇ ਹੋਏ ਨਾ ਤਾਂ ਚੰਗਾ ਇਲਾਜ ਕਰਦੇ ਹੋਏ ਉਸ ਦੇ ਪਰਿਵਾਰਕ ਮੈਂਬਰ ਨੂੰ ਠੀਕ ਕੀਤਾ ਜਾਂ ਫਿਰ ਡਾਕਟਰਾਂ ਦੀ ਗਲਤੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕਿਸੇ ਇੱਕ ਅੰਗ ਦਾ ਨੁਕਸਾਨ ਚੁੱਕਣਾ ਪਿਆ ਸੀ। ਇਹ ਸ਼ਿਕਾਇਤ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਦੇ ਖ਼ਿਲਾਫ਼ ਹੀ ਆਉਂਦੀਆਂ ਰਹੀਆਂ ਹਨ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ।
ਬੀਤੇ ਦਿਨੀਂ ਹਰਿਆਣਾ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਦੋਵੇ ਸੂਬੇ ਆਪਣੇ ਇੱਕ 5 ਮੈਂਬਰੀ ਜ਼ਿਲ੍ਹਾ ਮੈਡੀਕਲ ਬੋਰਡ ਦਾ ਗਠਨ ਕਰਨਗੇ, ਜਿਸਦੀ ਅਗਵਾਈ ਸਿਵਲ ਸਰਜਨ ਕਰਨਗੇ, ਜਦੋਂ ਕਿ ਜ਼ਿਲ੍ਹਾ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਜਾਂ ਫਿਰ ਮੁੱਖ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਮੈਂਬਰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲ ਦੀ ਸੰਸਥਾ ਆਈ.ਐਮ.ਏ. ਦਾ ਇੱਕ ਮੈਂਬਰ ਇਸ ਕਮੇਟੀ ਵਿੱਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਜਿਹੜੀ ਬਿਮਾਰੀ ਦੇ ਜ਼ਿਕਰ ਨੂੰ ਲੈ ਕੇ ਸ਼ਿਕਾਇਤ ਕੀਤੀ ਜਾਵੇਗੀ, ਉਸ ਬਿਮਾਰੀ ਨਾਲ ਸਬੰਧਿਤ ਦੋ ਸੀਨੀਅਰ ਸਪੈਸ਼ਲਿਸਟ ਡਾਕਟਰ ਇਸ ਕਮੇਟੀ ਦੇ ਮੈਂਬਰ ਹੋਣਗੇ।
ਕੋਈ ਵੀ ਵਿਅਕਤੀ ਕਿਸੇ ਵੀ ਪ੍ਰਾਈਵੇਟ ਡਾਕਟਰ ਜਾਂ ਫਿਰ ਹਸਪਤਾਲ ਸਣੇ ਸਰਕਾਰੀ ਡਾਕਟਰ ਦੇ ਖ਼ਿਲਾਫ਼ ਇਸ ਬੋਰਡ ਕੋਲ ਲਿਖਤ ਸ਼ਿਕਾਇਤ ਕਰ ਸਕੇਗਾ ਅਤੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਇਹ ਜ਼ਿਲ੍ਹਾ ਮੈਡੀਕਲ ਬੋਰਡ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦੇਵੇਗਾ।