ਹਾਸਿਆਂ ਦੀ ਪਟਾਰੀ ਜੱਟੂ ਇੰਜੀਨੀਅਰ ਛਾਈ

ਰਾਜਸਥਾਨ ਸਰਕਾਰ ਨੇ ਵੀ ਕੀਤੀ ਟੈਕਸ ਫ੍ਰੀ
ਢੋਲ-ਨਗਾਰਿਆਂ ਦੀ ਥਾਪ ਤੇ ਡੀਜੇ ਦੀ ਧੁਨ ‘ਤੇ ਜਸ਼ਨ ਮਨਾਉਂਦੇ ਪਹੁੰਚੇ ਦਰਸ਼ਕ
ਿਸਵੇਰੇ 6 ਵਜੇ ਤੋਂ ਹੀ ਸਿਨੇਮਾ ਘਰਾਂ ‘ਚ ਲੱਗਣ ਲੱਗੀਆਂ ਸਨ ਲਾਈਨਾਂ
ਿਆਤਿਸ਼ਬਾਜ਼ੀ ਕੀਤੀ ਤੇ ਵੰਡੀਆਂ ਮਠਿਆਈਆਂ
ਸੱਚ ਕਹੂੰ ਨਿਊਜ਼
ਮੁੰਬਈ/ਨਵੀਂ ਦਿੱਲੀ
….ਮੈਂ ਤਾਂ ਉੱਡੂੰਗਾ, ‘ਮੈਂ ਤਾਂ ਲੱਟੂ ਹੋ ਗਈ’, ਥੁੱਕ ਲਾ ਕੇ’…ਸ਼ੁੱਕਰਵਾਰ ਨੂੰ ਇਹ ਡਾਇਲਾੱਗ ਦੇਸ਼ ਭਰ ਦੇ ਸਿਨੇਮਾ ਘਰਾਂ ਦੇ ਬਾਹਰ ਉਨ੍ਹਾਂ ਲੱਖਾਂ ਸਿਨੇ ਪ੍ਰੇਮੀਆਂ ਦੀਆਂ ਜੁਬਾਨਾਂ ‘ਤੇ ਸਨ ਜੋ ਵੱਡੇ ਪਰਦੇ ‘ਤੇ ਧਮਾਕੇਦਾਰ ਅੰਦਾਜ਼ ‘ਚ ਰਿਲੀਜ਼ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦੇਖ ਕੇ ਘਰਾਂ ਨੂੰ ਪਰਤ ਰਹੇ ਸਨ ਇਕੋ ਸਮੇਂ ਪੂਰੇ ਦੇਸ਼ ਭਰ ‘ਚ ਰਿਲੀਜ਼ ਹੋਈ ਡਾ. ਐੱਮਐੱਸਜੀ ਦੀ ਇਸ ਪੰਜਵੀਂ ਫਿਲਮ ਨੇ ਬਾਲੀਵੁੱਡ ‘ਚ ਧੁੰਮਾਂ ਪਾ ਦਿੱਤੀਆਂ ਰਿਲੀਜ਼ਿੰਗ ਦੇ ਪਹਿਲੇ ਹੀ ਦਿਨ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਸਾਰੇ ਸ਼ੋਅ ਹਾਊਸਫੁੱਲ ਰਹੇ ਦੇਸ਼ ਭਰ ‘ਚ ‘ਟ੍ਰਿਪਲ ਐਸ’ ਦਾ ਜਾਦੂ ਦੇਖਣ ਨੂੰ ਮਿਲਿਆ
ਸਿਨੇਮਾ ਘਰਾਂ ਦੀ ਟਿਕਟ ਖਿੜਕੀਆਂ ‘ਤੇ ਦੇਰ ਰਾਤ ਤੱਕ ਦਰਸ਼ਕਾਂ ਦਾ ਤਾਂਤਾ ਲੱਗਿਆ ਰਿਹਾ ਕਿਤੇ ਟਿਕਟਾਂ ਲਈ ਮਾਰਾਮਾਰੀ ਦੇਖਣ ਨੂੰ ਮਿਲੀ ਤੇ ਕਈ ਥਾਈਂ ਦਰਸ਼ਕ ਸਵੇਰੇ ਛੇ ਵਜੇ ਤੋਂ ਹੀ ਲਾਈਨਾਂ ‘ਚ ਲੱਗ ਕੇ ਟਿਕਟ ਖਰੀਦਦੇ ਨਜ਼ਰ ਆਏ ਇੱਕ ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਅਗਲੇ ਸ਼ੋਅ ਲਈ ਦਰਸ਼ਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਰਸਾ ਦੇ ਮਾਹੀ ਸਿਨੇਮਾ ‘ਚ ਤਾਂ ਰਾਤੀਂ 12 ਵਜੇ ਤੋਂ ਹੀ ਦਰਸ਼ਕਾਂ ਦਾ ਜੋਸ਼ ਦੇਖਣਯੋਗ ਸੀ ਇੱਥੇ ਦਰਸ਼ਕ ਨਾ ਸਿਰਫ਼ ਡੀਜੇ ‘ਤੇ ਚੱਲੇ ਫਿਲਮ ਦੇ ਗਾਣਿਆਂ ‘ਤੇ ਜੰਮ ਕੇ ਨੱਚੇ ਸਗੋਂ ਜਾਗੋ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ ਸਾਰੇ ਸ਼ਹਿਰਾਂ ‘ਚ ਸਿਨੇਮਾ ਘਰਾਂ ਦਾ ਨਜ਼ਾਰਾ ਦੇਖਣ ਵਾਲਾ ਹੀ ਸੀ ਕਿਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਤੇ ਕਿਤੇ  ਫੁੱਲਾਂ ਦੀ ਵਰਖਾ ਹੋ ਰਹੀ ਸੀ ਚੰਡੀਗੜ੍ਹ ‘ਚ ਜਿੱਥੇ ‘ਜੱਟੂ ਇੰਜੀਨੀਅਰ’ ਬਾਹੂਬਲੀ ਫਿਲਮ ਨੂੰ ਪਛਾੜ ਕੇ ਅੱਗੇ ਚੱਲ ਰਹੀ ਹੈ ਉਥੇ ਦੇਸ਼ ਭਰ ਦੇ ਲਗਭਗ ਸਾਰੇ ਸੂਬਿਆਂ ਪੱਛਮੀ ਬੰਗਾਲ, ਤੇਲੰਗਾਨਾ, ਗੁਜਰਾਤ, ਆਂਧਰਾ ਪ੍ਰਦੇਸ਼, ਉਡੀਸ਼ਾ, ਤਾਮਿਲਨਾਡੂ, ਕੇਰਲਾ, ਗੋਆ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ ਤੇ ਹਰਿਆਣਾ ਸਮੇਤ ਸਾਰੇ ਸੂਬਿਆਂ ‘ਚ ਪਹਿਲੇ ਦਿਨ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ
ਟਿਕਟ ਖਿੜਕੀਆਂ ‘ਤੇ ਸਵੇਰੇ ਹੀ ਲੱਗ ਗਈਆਂ ਸਨ ਕਤਾਰਾਂ
ਦੇਸ਼ ਭਰ ‘ਚ ਪਹਿਲੇ ਹੀ ਦਿਨ ‘ਜੱਟੂ ਇੰਜੀਨੀਅਰ’ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉਡੀਸ਼ਾ, ਰਾਜਸਥਾਨ, ਦਿੱਲੀ, ਉੱਤਰਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਦਿੱਲੀ, ਮਹਾਂਰਾਸ਼ਟਰ ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਚੰਡੀਗੜ੍ਹ ਆਦਿ ਸੂਬਿਆਂ ‘ਚ ਸਵੇਰ ਤੋਂ ਹੀ ਸਿਨੇਮਾ ਘਰਾਂ ‘ਚ ਐੱਮਐੱਸਜੀ ਪ੍ਰਸੰਸਕਾਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ ਪ੍ਰਸੰਸਕ ਨੱਚਦੇ ਗਾਉਂਦੇ, ਜੱਟੂ ਇੰਜੀਨੀਅਰ ਦੀਆਂ ਰੰਗ-ਬਿਰੰਗੀਆਂ ਪੋਸ਼ਾਕਾਂ ਪਹਿਨ ਕੇ ਫਿਲਮ ਦੇਖਣ ਪਹੁੰਚੇ
ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਦੇਖੀ ਫਿਲਮ
‘ਜੱਟੂ ਇੰਜੀਨੀਅਰ’ ਦੀ ਰਿਲੀਜ਼ਿੰਗ ਨੂੰ ਲੈ ਕੇ ਹਰ ਵਰਗ ‘ਚ ਪੂਰਾ ਉਤਸ਼ਾਹ ਦਿਖਾਈ ਦਿੱਤਾ ਫਿਲਮ ਰਿਲੀਜ਼ਿੰਗ ਦੀ ਖੁਸ਼ੀ ‘ਚ ਸਰਸਾ ‘ਚ ਜਿੱਥੇ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਬੰਦ ਰਹੀ ਉੱਥੇ ਅਨੇਕਾਂ ਥਾਵਾਂ ‘ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਸਿਨੇਮਾ ਘਰਾਂ ਵੱਲ ਰੁਖ ਕੀਤਾ ਤੇ ਫਿਲਮ ਦਾ ਆਨੰਦ ਲਿਆ
ਕਿਤੇ ਕੜਾਹ ਤੇ ਕਿਤੇ ਵੰਡੇ ਲੱਡੂ
‘ਜੱਟੂ ਇੰਜੀਨੀਅਰ’ ਦੀ ਰਿਲੀਜ਼ਿੰਗ ਦੇ ਪਹਿਲੇ ਦਿਨ ਕਿਤੇ ਕੜਾਹ ਵੰਡਿਆ ਜਾ ਰਿਹਾ ਸੀ ਤੇ ਕਿਤੇ ਲੱਡੂ, ਰੱਸਗੁੱਲੇ ਤੇ ਹੋਰ ਮਠਿਆਈਆਂ ਸਿਨੇਮਾ ਘਰਾਂ ਦੇ ਬਾਹਰ ਸ਼ੁੱਕਰਵਾਰ ਨੂੰ ਜਸ਼ਨ ਮਨਾਉਂਦੇ ਹੋਏ ਸਿਨੇ ਪ੍ਰੇਮੀ ਪੂਰੀ ਤਰ੍ਹਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ