ਸੀਬੀਐੱਸਈ ਨੇ10ਵੀਂ ਦੇ ਨਤੀਜੇ ਐਲਾਨੇ

ਪਾਸ ‘ਚ 5 ਫੀਸਦੀ ਦੀ ਆਈ ਗਿਰਾਵਟ
ਨਵੀਂ ਦਿੱਲੀ ਸੀਬੀਐੱਸਈ ਨੇ ਕੌਮੀ ਰਾਜਧਾਨੀ ਦਿੱਲੀ ਸਮੇਤ ਪੰਜ ਰੀਜ਼ਨ ਦੀ 10ਵੀਂ ਜਮਾਤ ਦੇ ਨਤੀਜੇ ਅੱਜ ਐਲਾਨ ਦਿੱਤੇ ਇਸ ਵਾਰ ਪਾਸ ਹੋਣ ਦੀ ਫੀਸਦੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ  5  ਫੀਸਦੀ ਤੋਂ ਜਿਆਦਾ ਦੀ ਗਿਰਾਵਟ ਆਈ  ਇਸ ਸਾਲ  90.95 ਫੀਸਦੀ ਵਿਦਿਆਰਥੀਆਂ  ਨੇ ਸਫ਼ਲਤਾ ਹਾਸਲ ਕੀਤੀ ਹੈ ਜਦੋਂ ਕਿ ਪਿਛਲੇ ਸਾਲ
96.21 ਫੀਸਦੀ ਵਿਦਿਆਰਥੀਆਂ  ਪਾਸ ਹੋਏ ਹਨ ਦਿੱਲੀ ਤੋਂ ਇਲਾਵਾ ਇਲਾਹਾਬਾਦ, ਚੇਨਈ, ਦੇਹਰਾਦੂਲ ਤੇ ਤ੍ਰਿਵੇਂਦਰਮ ਰੀਜ਼ਨ ਦੇ ਨਤੀਜੇ ਐਲਾਨ ਕੀਤੇ ਗÂੈ ਤ੍ਰਿਵੇਂਦਮ ਇਲਾਕੇ ਦਾ ਪਾਸ ਫੀਸਦੀ ਸਭ ਤੋਂ ਜ਼ਿਆਦਾ 99.85 ਫੀਸਦੀ , ਜਿਨ੍ਹਾਂ ਤੋਂ ਬਾਅਦ ਚੇਨੱਈ ਵਿੱਚ 99. 62 ਫੀਸਦੀ ਰਿਹਾ ਇਲਾਹਾਬਾਦ ਦਾ ਪਾਸ ਫੀਸਦੀ 98.23 ਫੀਸਦੀ ਹੈ
ਦਿੱਲੀ ਕੋਲ ਪਾਸ ਫੀਸਦੀ ਪਿਛਲੇ ਸਾਲ ਦੇ 91.06 ਫੀਸਦੀ ਦੇ  ਮੁਕਾਬਲੇ  13 ਫੀਸਦੀ ਤੋਂ ਜ਼ਿਆਦਾ ਡਿੱਗ ਕੇ 78.09 ਫੀਸਦੀ ਹੋਇਆ  ਇਸ ਵਾਰ  10ਵੀਂ ਦੀ ਪ੍ਰੀਖਿਆ ਵਿੱਚ 16,67, 573 ਵਿਦਿਆਰਥੀ ਸ਼ਾਮਲ ਹੋਏ ਸਨ ਬੀਤੀ 28 ਮਈ ਨੂੰ  ਬੋਰਡ ਨੇ  12ਵੀਂ ਜਮਾਤ ਦੇ ਨਤੀਜੇ ਐਲਾਨ ਕੀਤੇ ਸਨ  ਇਸ ਵਿੱਚ ਵੀ ਪਾਸ ਹੋਣ  ਦੇ ਫੀਸਦੀ ਵਿੱਚ ਗਿਰਾਵਟ ਆਈ ਸੀ
ਹਾਲਾਂਕਿ ਹਰ ਸਾਲ ਨਤੀਜੇ ਕੁਝ ਪਹਿਲਾਂ ਆ ਜਾਂਦੇ ਸਨ ਪਰ ਇਸ ਵਾਰ ਕੁਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਵਜ੍ਹਾ ਨਾਲ ਤੇ ਮਾਡਰੇਸ਼ਨ ਪਾਲਸੀ  ਸਬੰਧੀ ਹੋਏ ਵਿਵਾਦ ਦੇ ਚਲਦੇ ਨਤੀਜੇ ਕੁਝ ਦੇਰ ਨਾਲ ਆ ਰਹੇ ਹਨ
ਸੀਬੀਐੱਸਈ  10ਵੀਂ ਦੀ ਪ੍ਰੀਖਿਆ ਵਿੱਚ ਪਿਛਲੇ ਸਾਲ 96.36 ਫੀਸਦੀ ਲੜਕੀਆਂ ਤੇ 96.11 ਫੀਸਦੀ  ਲੜਕੇ ਪਾਸ ਹੋਏ ਸਨ 2016 ਵਿੱਚ ਪਾਸ  ਫੀਸਦੀ 96.21 ਰਿਹਾ ਸੀ  2015ਵਿੱਚ ਇਹ 97.32 ਫੀਸਦੀ ਸੀ 2016 ਵਿੱਚ ਇਸ ਪੀ੍ਰਖਿਆ ਵਿੱਚ ਕੁੱਲ 14 ਲੱਖ 91 ਹਜਾਰ  293 ਵਿਦਿਆਰਥੀ ਸ਼ਾਮਲ ਹੋਏ ਸਨ