ਸਿੱਖਿਆ ਤੇ ਸਿਹਤ ਸਹੂਲਤਾਂ ਹੋਣ ਯਕੀਨੀ

ਇਹ ਵਿਸ਼ਵੀਕਰਨ ਦਾ ਦੌਰ ਹੈ, ਜਿੱਥੇ ਪੂੰਜੀ ਨੂੰ ਦੁਨੀਆ ਭਰ ‘ਚ ਘੁੰਮਣ-ਫਿਰਨ ਦੀ ਛੋਟ ਹੈ,  ਪਰ ਇਸ ਨਾਲ ਬਣਾਈ ਗਈ ਜਾਇਦਾਦ ‘ਤੇ ਚੋਣਵੇਂ  ਲੋਕਾਂ ਦਾ ਹੀ ਕਬਜ਼ਾ ਹੈ  ਜਦੋਂ ਕਿ ਇਸਦੀ ਕੀਮਤ ਦੇਸ਼ ਦੀ ਸਮੁੱਚੀ ਆਬਾਦੀ ਅਦਾ ਕਰ ਰਹੀ ਹੈ ਵਰਤਮਾਨ ‘ਚ ਬੜਾ ਅਜ਼ੀਬ-ਜਿਹਾ ਤਿਕੋਣ ਬਣਿਆ ਹੈ ਇੱਕ ਪਾਸੇ ਪੰਜੀ ਦਾ ਭੂ ਮੰਡਲੀਕਰਨ ਹੋਇਆ ਹੈ ਤਾਂ ਦੂਜੇ ਪਾਸੇ ਖੇਤਰ ਅਜੇ ਵੀ ਦੇਸ਼ਾਂ-ਰਾਜਾਂ ‘ਚ ਵੰਡੇ ਹਨ ਹੁਣ ਤਾਂ ਦੁਨੀਆ ਭਰ ‘ਚ ਅੰਧ ਰਾਸ਼ਟਰਵਾਦ ਦੀ ਨਵੀਂ ਹਵਾ ਵੀ ਚੱਲ ਪਈ ਹੈ ਇਧਰ ਵਿਭਿੰਲ ਦੇਸ਼ਾਂ ‘ਚ ਤੇ ਆਪਣੇ ਆਪ ਉਨ੍ਹਾਂ  ਅੰਦਰ ਆਰਥਿਕ ਵਖਰੇਵੇਂ ਦਾ ਪਾੜਾ ਵਧਦਾ ਹੀ ਜਾ ਰਿਹਾ ਹੈ ਚਰਚਿਤ ਫਰਾਂਸੀਸੀ ਅਰਥਸ਼ਾਸਤਰੀ ਟਾਮਸ ਪਿਕੇੱਟੀ ਨੇ ਆਪਣੀ ਕਿਤਾਬ ‘ਕੈਪਿਟਲ ਇਨ ਦ ਟਵੈਂਟੀ ਫਰਸਟ ਸੈਂਚੁਰੀ’ ‘ਚ ਕਿਹਾ ਹੈ ਕਿ ਕਿਵੇਂ 1970  ਦੇ ਦਹਾਕੇ ਤੋਂ ਬਾਅਦ  ਆਰਥਿਕ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ
ਪਿਛਲੇ ਸਾਲ ਆਕਸਫ਼ੈਮ ਨੇ ਇਹ  ਅੰਦਾਜ਼ਾ ਲਾਇਆ ਸੀ ਕਿ 2016 ਤੱਕ ਦੁਨੀਆ ਦੀ ਅੱਧੀ ਜਾਇਦਾਦ ‘ਤੇ ਇੱਕ ਫ਼ੀਸਦੀ ਲੋਕਾਂ ਦਾ ਕਬਜ਼ਾ ਹੋ ਜਾਵੇਗਾ   ਇਸ ਸਾਲ ਆਕਸਫ਼ੈਮ ਦੀ  ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਦੁਨੀਆ  ਦੇ 62 ਸਭ ਤੋਂ ਅਮੀਰ ਆਦਮੀਆਂ  ਕੋਲ ਇੰਨੀ ਦੌਲਤ ਹੈ , ਜਿੰਨੀ ਇਸ ਧਰਤੀ ‘ਤੇ ਮੌਜੂਦ ਆਬਾਦੀ  ਦੇ ਅੱਧੇ ਸਭ ਤੋਂ ਗਰੀਬ (ਤਿੰਨ ਅਰਬ ਲੋਕਾਂ) ਲੋਕਾਂ ਕੋਲ ਵੀ ਨਹੀਂ ਹੈ ਭਾਰਤ ‘ਚ ਵੀ ਕਰੀਬ ਇੱਕ ਫ਼ੀਸਦੀ ਲੋਕਾਂ ਦਾ ਮੁਲਕ ਦੀ ਅੱਧੀ ਦੌਲਤ ‘ਤੇ ਕਬਜ਼ਾ ਹੈ ਯਕੀਨਨ ਅਸਮਾਨਤਾਵਾਂ ਬਹੁਤ ਤੇਜੀ ਨਾਲ ਵਧ ਰਹੀਆਂ ਹਨ  ਭਾਰਤ ਵਰਗੇ ਦੇਸ਼ਾਂ ‘ਚ ਜਿੱਥੇ ਭੁੱਖਮਰੀ,ਬੇਰੁਜ਼ਗਾਰੀ  ਤੇ ਕੁਪੋਸ਼ਣ ਦੀ ਦਰ ਬਹੁਤ ਜ਼ਿਆਦਾ ਹੈ,  ਇਸਨੂੰ ਲੈ ਕੇ ਸ਼ਰਮਿੰਦਿਗੀ ਹੋਣੀ ਚਾਹੀਦੀ ਹੈ ਪਰ ਇਸਦੇ ਉਲਟ ਫੋਕੇ ਵਿਕਾਸ ਦੇ ਕਾਨਪਾੜੂ ਸੋਹਲੇ ਗਾਏ ਜਾ ਰਹੇ ਹਨ  ਤੇ ਸਾਡੇ ਤੋਂ ਝੂਮਣ ਦੀ ਉਮੀਦ ਵੀ ਕੀਤੀ ਜਾਂਦੀ ਹੈ
ਪਰ ਗੱਲ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ ਅੱਜ ਜਦੋਂ ਯੂਨੀਸੇਫ਼ ਆਪਣੀ ਇੱਕ ਰਿਪੋਰਟ ‘ਚ ਇਹ ਅਨੁਮਾਨ ਲਾ ਰਿਹਾ ਹੈ ਕਿ ਸਾਲ 2030 ਤੱਕ ਦੁਨੀਆਭਰ ‘ਚ ਪੰਜ ਸਾਲ ਤੋਂ ਘੱਟ ਉਮਰ  ਦੇ 16. 7 ਕਰੋੜ ਬੱਚੇ ਗਰੀਬੀ ਦੀ ਚਪੇਟ ‘ਚ ਹੋਣਗੇ, ਜਿਸ ਵਿੱਚ 6.9 ਕਰੋੜ ਬੱਚੇ ਭੁੱਖ ਤੇ ਦੇਖਭਾਲ ਦੀ ਕਮੀ ਨਾਲ ਮੌਤ ਦਾ ਸ਼ਿਕਾਰ ਹੋ ਸਕਦੇ ਹਨ,ਤਾਂ ਕਿਸੇ ਨੂੰ ਹੈਰਾਨੀ ਨਹੀਂ ਹੁੰਦੀ ਇਸ ਵਿਸ਼ਵ ਵਿਵਸਥਾ ਨੂੰ ਚਲਾਉਣ ਵਾਲੀਆਂ ਤਾਕਤਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਲੱਗਦੀ   ਅਜਿਹਾ ਨਹੀਂ ਹੈ ਕਿ ਯੂਨੀਸੇਫ ਨੇ ਆਪਣੀ ਰਿਪੋਰਟ ‘ਚ ਜਿਨ੍ਹਾਂ ਕਾਰਨਾਂ ਕਰਕੇ ਇੰਨੀ ਵੱਡੀ ਗਿਣਤੀ ‘ਚ ਬੱਚਿਆਂ ਦੀ ਮੌਤ ਹੋਣ ਦੀ ਸੰਭਾਵਨਾ ਜਤਾਈ ਹੈ ,  Àਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਸਮੱਸਿਆ ਉਸ ਵਿਵਸਥਾ  ਦੀ ਜੜ ‘ਚ ਹੈ, ਜਿਸਦੇ ਬਣੇ ਰਹਿਣ ਦੀ ਦਲੀਲ ਹੀ ਅਜਿਹਾ ਹੋਣ ਨਹੀਂ ਦੇਵੇਗੀ
28 ਜੂਨ 2016 ਨੂੰ ਯੂਨੀਸੇਫ਼ ਵੱਲੋਂ 195 ਦੇਸ਼ਾਂ ‘ਚ ਜਾਰੀ ‘ਸਟੇਟ ਆਫ਼ ਦ ਵਰਲਡ ਚਿਲਡਰਨ ਰਿਪੋਰਟ 2016’ ਦਾ ਥੀਮ ਹੈ ‘ਸਾਰੇ ਬੱਚਿਆਂ ਲਈ ਬਰਾਬਰ ਮੌਕੇ’ ਰਿਪੋਰਟ ‘ਚ ਦੁਨੀਆ ਭਰ ‘ਚ ਬੱਚਿਆਂ ਦੀ ਹਾਲਤ, ਅਸਮਾਨਤਾ ਕਾਰਨ ਉਨ੍ਹਾਂ  ਦੇ ਜੀਵਨ ‘ਤੇ ਪੈਣ ਵਾਲੇ ਪ੍ਰਭਾਵਾਂ ਦੇ ਵਿਸ਼ਲੇਸ਼ਣ ਨਾਲ ਇਸ ਗੱਲ ਦੀ ਵੀ ਵਕਾਲਤ ਕੀਤੀ ਗਈ ਹੈ ਕਿ ਦੁਨੀਆ ਨੂੰ ਪਿਛਲੇ 25 ਸਾਲਾਂ ‘ਚ ਹੋਈ ਤਰੱਕੀ ਨੂੰ ਅੱਗੇ ਵਧਾਉਣ ਲਈ ਸਭ ਤੋਂ ਜ਼ਿਆਦਾ ਗਰੀਬ ਬੱਚਿਆਂ ਦੀ ਮੱਦਦ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਹ ਰਿਪੋਰਟ ਦੱਸਦੀ ਹੈ ਕਿ ਅਸਮਾਨਤਾਵਾਂ  ਕਾਰਨ ਬੱਚਿਆਂ ਦਾ ਜੀਵਨ ਸੰਕਟ ‘ਚ ਹੈ  ਅਸਮਾਨਤਾ ਦੇ ਕੇਂਦਰ ‘ਚ ਕਮੀਆਂ ਤੇ ਗਰੀਬੀ ਹੈ, ਜੋ ਕਾਫ਼ੀ ਹੱਦ ਤੱਕ ਸੰਸਾਰਕ ਹੈ ਪਰ ਇਸਦੇ ਕਈ ਹੋਰ ਪੱਧਰ ਵੀ ਹਨ ਜਿਵੇਂ ਦੇਸ਼, ਵਰਗ ,  ਲਿੰਗ ਆਦਿ ਜਿਸ ਦੇ ਆਧਾਰ ‘ਤੇ ਤੈਅ ਹੁੰਦਾ ਹੈ ਕਿ ਬੱਚਿਆਂ ਨੂੰ ਜਿੰਦਾ ਰਹਿਣ, ਪੜ੍ਹਨ,  ਸੁਰੱਖਿਅਤ ਰਹਿਣ,  ਬਿਮਾਰੀਆਂ ਤੋਂ ਬਚਾਅ ਤੇ ਇੱਕ ਚੰਗਾ ਜੀਵਨ ਜਿਉਣ ਦਾ ਮੌਕਾ ਮਿਲੇਗਾ ਜਾਂ ਨਹੀਂ
ਇੱਕ ਪਾਸੇ ਮਾਨਵਤਾ ਮੰਗਲ  ਗ੍ਰਹਿ ‘ਤੇ ਵੱਸਣ  ਦੇ ਇਰਾਦੇ ਪਾਲ਼  ਰਹੀ ਹੈ ਤੇ ਦੂਜੇ ਪਾਸੇ ਪੂਰੀ ਦੁਨੀਆ ‘ਚ ਕਰੀਬ 12. 4 ਕਰੋੜ ਬੱਚੇ ਸਿੱਖਿਆ ਤੋਂ ਵਾਂਝੇ ਹਨ 1990  ਦੇ ਮੁਕਾਬਲੇ ਮੌਜੂਦਾ ਦੌਰ ‘ਚ ਪੰਜ ਸਾਲ ਤੋਂ ਘੱਟ ਉਮਰ ਦੇ ਗਰੀਬ ਬੱਚਿਆਂ ਦੀਆਂ ਮੌਤਾਂ ਦਾ ਅੰਕੜਾ ਦੁੱਗਣਾ ਹੋ ਗਿਆ ਹੈ ਜਿਸਦੀ ਮੁੱਖ ਵਜ੍ਹਾ ਕੁਪੋਸ਼ਣ ਹੈ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਗਲੇ 14 ਸਾਲਾਂ ‘ਚ 75 ਕਰੋੜ ਲੜਕੀਆਂ ਘੱਟ ਉਮਰ’ਚ ਵਿਆਹ ਦਿੱਤੀਆਂ ਜਾਣਗੀਆਂ   ਰਿਪੋਰਟ  ਮੁਤਾਬਕ ਅਫ਼ਰੀਕਾ ਦੇ Àੁੱਪ ਸਹਾਰਾ ਖੇਤਰ  ਤੇ ਦੱਖਣੀ ਏਸ਼ੀਆ ‘ਚ ਰਹਿਣ ਵਾਲੇ ਬੱਚਿਆਂ ਦੀ ਹਾਲਤ ਸਭ ਤੋਂ ਜ਼ਿਆਦਾ ਖ਼ਰਾਬ ਹੈ
ਭਾਰਤ  ਦੇ ਮਾਮਲੇ ‘ਚ ਗੱਲ ਕਰੀਏ ਤਾਂ ਇਸ ਰਿਪੋਰਟ ‘ਚ ਭਾਰਤ ‘ਚ ਪ੍ਰੀ-ਸਕੂਲਿੰਗ ਦੀ ਸਮੱਸਿਆ ‘ਤੇ ਧਿਆਨ ਦਿਵਾਇਆ ਗਿਆ ਹੈ ਜੇਕਰ ਬੱਚਿਆਂ ਨੂੰ ਪ੍ਰੀ-ਸਕੂਲ ਦੀ ਰਸਮੀ ਸਿੱਖਿਆ ਨਾ ਮਿਲੇ ਤਾਂ ਸਕੂਲ ‘ਚ ਉਨ੍ਹਾਂ ਦੇ ਸਿੱਖਣ ਦੀ ਸਮਰੱਥਾ ‘ਤੇ ਅਸਰ ਪੈਂਦਾ ਹੈ  ਪਰ ਸਾਡੇ ਦੇਸ਼ ‘ਚ ਤਿੰਨ ਸਾਲ ਤੋਂ ਛੇ ਸਾਲ ਦੀ ਉਮਰ ਦੇ ਕੁਲ 7.4 ਕਰੋੜ ਬੱਚਿਆਂ ‘ਚੋਂ ਕਰੀਬ ਦੋ ਕਰੋੜ ਬੱਚੇ ਰਸਮੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੀ-ਸਕੂਲ ਨਹੀਂ ਜਾ ਪਾਉਂਦੇ, ਇਨ੍ਹਾਂ ‘ਚੋਂ ਜ਼ਿਆਦਾਤਰ ਬੱਚੇ ਗਰੀਬ ਅਤੇ ਸਮਾਜ  ਦੇ ਕਮਜ਼ੋਰ ਵਰਗਾਂ  ਦੇ ਹਨ  ਸਭ ਤੋਂ ਵੱਡੀ ਗਿਣਤੀ ਮੁਸਲਮਾਨ ਭਾਈਚਾਰੇ ਦੀ ਹੈ ਜਿਸਦੇ 34 ਫੀਸਦੀ ਬੱਚਿਆਂ ਨੂੰ ਪ੍ਰੀ-ਸਕੂਲ ‘ਚ ਦਿੱਤੀ ਜਾਣ ਵਾਲੀ ਰਸਮੀ ਸਿੱਖਿਆ ਨਹੀਂ ਮਿਲ ਪਾਉਂਦੀ ਜਾਣਕਾਰ ਦੱਸਦੇ ਹਨ ਕਿ ਹਨ ਕਿ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਦੀ ਰਸਮੀ ਸਿੱਖਿਆ ਤੋਂ ਬਿਨਾਂ ਹੀ ਜੋ ਬੱਚੇ ਪ੍ਰਾਇਮਰੀ ਸਕੂਲਾਂ ‘ਚ ਜਾਂਦੇ ਹਨ ਉਨ੍ਹਾਂ ‘ਚ ਹੀ ਪੜ੍ਹਾਈ ਛੱਡਣ ਦੇ ਕਾਰਨ ਜ਼ਿਆਦਾ ਹੁੰਦੇ ਹਨ
ਰਿਪੋਰਟ ‘ਚ ਭਾਰਤ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਬਾਲ ਮੌਤ ਦਰ  ਦੀ ਮੌਜ਼ੂਦਾ ਦਰ ਨੂੰ ਘੱਟ ਕਰਨ ‘ਚ ਨਾਕਾਮ ਰਹੀ ਤਾਂ 2030 ਤੱਕ ਭਾਰਤ ਸਭ ਤੋਂ  ਵੱਧ ਬਾਲ ਮੌਤ ਦਰ ਵਾਲੇ ਸਿਖਰਲੇ ਪੰਜ ਦੇਸ਼ਾਂ ‘ਚ ਸ਼ਾਮਲ ਹੋ ਜਾਵੇਗਾ  ਤੇ ਤਦ ਦੁਨੀਆ ਭਰ ‘ਚ ਪੰਜ ਸਾਲ ਤੱਕ  ਦੇ ਬੱਚਿਆਂ ਦੀਆਂ ਹੋਣ ਵਾਲੀ ਕੁਲ ਮੌਤਾਂ ‘ਚ 17 ਫੀਸਦੀ ਬੱਚੇ ਭਾਰਤ  ਦੇ ਹੀ ਹੋਣਗੇ
ਲੰਘੇ ਸਾਲਾਂ ‘ਚ ਦੁਨੀਆ ਨੇ ਤਰੱਕੀ ਤਾਂ ਕੀਤੀ  ਹੈ ਪਰ ਇਹ  ਸਾਰਥਿਕ ਨਹੀਂ ਰਹੀ , ਇਸਨੇ ਅਸਮਾਨਤਾ ਦੇ ਦਾਇਰੇ ਨੂੰ ਵਧਾਉਂਦੇ ਹੋਏ ਇਸਨੂੰ ਹੋਰ  ਮੁਸ਼ਕਲ ਬਣਾ ਦਿੱਤਾ ਹੈ  ਆਪਣੀ ਰਿਪੋਰਟ ‘ਚ ਯੂਨੀਸੇਫ ਨੇ ਦੁਨੀਆ ਭਰ  ਦੇ ਦੇਸ਼ਾਂ ਤੋਂ ਬੱਚਿਆਂ ‘ਤੇ ਜ਼ਿਆਦਾ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਰਕਾਰਾਂ ਨੂੰ ਨੀਤੀਆਂ ‘ਚ ਬਦਲਾਅ ਲਿਆ ਵੱਧ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ
ਭਾਰਤ ਵਰਗੇ ਦੇਸ਼ਾਂ ਨੂੰ ਇਹ ਸਮਝਣਾ ਪਵੇਗਾ ਕਿ ਵਿਕਾਸ ਦਾ ਮਤਲਬ ਸਿਰਫ਼ ਜੀਡੀਪੀ ‘ਚ ਉਛਾਲ ਨਹੀਂ , ਅਸਲੀ ਤੇ ਟਿਕਾਊ ਵਿਕਾਸ ਤਾਂ ਹੋਵੇਗਾ ਜਦੋਂ ਸਮਾਜ  ਦੇ ਸਾਰੇ ਵਰਗਾਂ  ਦੇ ਬੱਚਿਆਂ ਦਾ ਬਰਾਬਰ ਵਿਕਾਸ ਹੋਵੇ  ਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਮਿਲਣ ਜਾਂ ਘੱਟ ਤੋਂ ਘੱਟ ਅਸੀਂ ਇੱਕ ਅਜਿਹਾ ਦੇਸ਼ ਤੇ ਸਮਾਜ ਬਣਾ ਸਕੀਏ ਜਿੱਥੇ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ, ਸਿਹਤ ਤੇ ਸੁਰੱਖਿਅਤ ਮਾਹੌਲ ਮੁਹੱਈਆ ਹੋਵੇ  ‘ਸਟੇਟ ਆਫ਼ ਦ ਵਰਲਡ ਚਿਲਡਰਨ’ ਰਿਪੋਰਟ ਜਾਰੀ ਹੋਣ ਤੋਂ ਬਾਅਦ ਜਵਾਨ ਕਾਰਟੂਨਿਸਟ ਸੰਦੀਪ ਅਧਵਰਿਊ ਨੇ ਇੱਕ ਕਾਰਟੂਨ ਬਣਾਇਆ ਸੀ ਜਿਸ ‘ਚ ਲੀਰਾਂ ‘ਚ ਲਿਪਟੇ ਕਮਜ਼ੋਰ ਬੱਚੇ ਜਿਨ੍ਹਾਂ ਦੀਆਂ ਹੱਡੀਆਂ ਬਾਹਰ ਦਿਖ ਰਹੀਆਂ ਹਨ ਪ੍ਰਧਾਨ ਮੰਤਰੀ ਤੋਂ ਪੁੱਛ ਰਹੇ ਹਨ ,’ਐਨਐਸਜੀ ‘ਚ ਸ਼ਾਮਲ ਹੋਣ ਬਾਰੇ ਕੀ ਖਿਆਲ ਹੈ?  ਸੁਧਾਰ ਸੰਭਵ ਹੈ ਜੇਕਰ ਸਰਕਾਰਾਂ ਦੀ ਪਹਿਲ ‘ਚ ਬੱਚਿਆਂ ਤੇ ਵਾਂਝਿਆਂ  ਦੇ ਸਵਾਲ ਵੀ ਸ਼ਾਮਲ
ਹੋ ਜਾਣ
ਜਾਵੇਦ ਅਨੀਸ