ਰੁੱਖ ਬਣ ਕੇ ਲਹਿਰਾ ਰਹੇ ਨੇ ਸਾਧ-ਸੰਗਤ ਵੱਲੋਂ ਲਾਏ ਪੌਦੇ

ਮਨੋਜ ਮਲੋਟ,
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਸਥਾਨਕ ਸ਼ਹਿਰ ‘ਚ ਕਈ ਥਾਵਾਂ ‘ਤੇ ਲਾਏ ਪੌਦੇ ਰੁੱਖਾਂ ਦਾ ਰੂਪ ਧਾਰ ਗਏ ਹਨ ਪੌਦੇ ਲਾਉਣ ਵਾਲੇ ਸੇਵਾਦਾਰਾਂ ‘ਚ ਜਿੱਥੇ ਇਨ੍ਹਾਂ ਰੁੱਖਾਂ ਨੂੰ ਵੇਖਕੇ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਆਮ ਲੋਕਾਂ ਵੱਲੋਂ ਸੇਵਾਦਾਰਾਂ ਦੇ ਇਸ ਜ਼ਜ਼ਬੇ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ
ਬਲਾਕ ਮਲੋਟ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਕੁੱਝ ਸਾਲ ਪਹਿਲਾਂ ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ 6 ਕਨਾਲਾਂ ਵਿੱਚ ਲਗਭਗ 600 ਪੌਦੇ ਲਗਾਏ ਗਏ ਸਨ ਜੋ ਅੱਜ ਵੱਡ ਅਕਾਰੀ ਰੁੱਖਾਂ ਦੇ ਰੂਪ ‘ਚ ਲਹਿਰਾ ਰਹੇ ਹਨ  ਉਨ੍ਹਾਂ ਦੱਸਿਆ ਕਿ ਜ਼ਿਆਦਾ ਗਿਣਤੀ ਵਿੱਚ ਪੌਦੇ ਅਗਸਤ ਮਹੀਨੇ ਵਿੱਚ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਦੀ ਖੁਸ਼ੀ ਵਿੱਚ ਲਗਾਏ ਜਾਂਦੇ ਹਨ ਉਨ੍ਹਾਂ ਦੱਸਿਆ ਕਿ ਇਹੋ ਹੀ ਨਹੀਂ ਸਾਧ-ਸੰਗਤ ਵੱਲੋਂ ਲੱਗੇ ਹੋਏ ਪੌਦਿਆਂ ਨੂੰ ਕਿਸੇ ਕਾਰਨ ਪੁੱਟਿਆ ਨਹੀਂ ਜਾਂਦਾ ਬਲਕਿ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਸਿਫ਼ਟ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ।ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਤੇ ਚੰਦਰ ਮਾਡਲ ਸਕੂਲ ਦੇ ਪ੍ਰਿੰਸੀਪਲ ਚੰਦਰ ਮੋਹਣ ਇੰਸਾਂ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਇੰਸਾਂ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੀ ਨਵੀਂ ਬਿਲਡਿੰਗ ਬਣਾ ਰਹੇ ਸਨ ਅਤੇ ਕੁਝ ਪੌਦੇ ਸਕੂਲ ਦੀ ਬਿਲਡਿੰਗ ਅਨੁਸਾਰ ਰਸਤੇ ਵਿੱਚ ਆ ਰਹੇ ਸਨ ਪਰ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ਚੱਲਦਿਆਂ ਉਨ੍ਹਾਂ 16 ਪੌਦਿਆਂ ਨੂੰ ਪੁੱਟਣ ਦੀ ਬਜਾਏ ਉਨ੍ਹਾਂ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ‘ਤੇ ਸ਼ਿਫਟ ਕਰ ਦਿੱਤਾ ਤਾਂ ਹੁਣ ਉਹ ਦੂਜੀ ਥਾਂ ‘ਤੇ ਵੀ ਵਧੀਆ ਚੱਲ ਰਹੇ ਹਨ

ਬਲਾਕ ਕੋਆਰਡੀਨੇਟਰ ਨੇ ਕੀਤੀ ਸਾਧ-ਸੰਗਤ ਦੀ ਸ਼ਲਾਘਾ
ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਸਾਧ-ਸੰਗਤ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਾਧ-ਸੰਗਤ ਸਿਰਫ਼ ਪੌਦੇ ਹੀ ਨਹੀਂ ਲਗਾਉਂਦੀ ਬਲਕਿ ਸੈਂਕੜਿਆਂ ਦੀ ਗਿਣਤੀ ਵਿੱਚ ਮਾਨਵਤਾ ਭਲਾਈ ਦੇ ਹੋਰ ਵੀ ਕੰਮ ਕਰ ਰਹੀ ਹੈ ਜੋ ਆਪਣੇ ਆਪ ਵਿੱਚ ਬੇਮਿਸਾਲ ਹਨ।