ਰਾਹੁਲ ਦੀ ਆਤਿਸ਼ੀ ਪਾਰੀ, ਪੂਨੇ ਜਿੱਤਿਆ

ਏਜੰਸੀ
ਕੋਲਕਾਤਾ,
ਰਾਹੁਲ ਤ੍ਰਿਪਾਠੀ (93) ਦੀ ਨੌਂ ਚੌਕਿਆਂ ਅਤੇ ਸੱਤ ਛੱਕਿਆਂ ਨਾਲ ਸਜੀ ਆਤਿਸ਼ੀ ਪਾਰੀ ਦੇ ਦਮ ‘ਤੇ ਰਾਇਜਿੰਗ ਪੂਨੇ ਸੁਪਰਜਾਇੰਟਸ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਉਸੇ ਦੇ ਮੈਦਾਨ ਈਡਨ ਗਾਰਡਨ ਮੈਦਾਨ ‘ਚ ਚਾਰ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ‘ਚ 11 ਮੈਚਾਂ ‘ਚ ਆਪਣੀ ਸੱਤਵੀਂ ਜਿੱਤ ਦਰਜ ਕਰ ਲਈ ਪੂਨੇ ਨੇ ਕੋਲਕਾਤਾ ਨੂੰ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 155 ਦੌੜਾਂ ‘ਤੇ ਰੋਕਣ ਤੋਂ ਬਾਅਦ 19.2 ਓਵਰਾਂ ‘ਚ ਛੇ ਵਿਕਟਾਂ ‘ਤੇ 158 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਪਲੇਅ ਆਫ ਲਈ ਆਪਣਾ ਦਾਅਵਾ ਵੀ ਮਜ਼ਬੂਤ ਕਰ ਲਿਆ ਪੂਨੇ ਨੇ ਹੁਣ ਸੱਤਵੀਂ ਜਿੱਤ ਤੋਂ ਬਾਅਦ 14 ਅੰਕ ਹੋ ਗਏ ਹਨ ਜਦੋਂ ਕਿ ਕੋਲਕਾਤਾ ਦੀ 11 ਮੈਚਾਂ ‘ਚ ਇਹ ਚੌਥੀ ਹਾਰ ਹੈ ਅਤੇ ਉਸ ਦੇ ਖਾਤੇ ‘ਚ ਵੀ 14 ਅੰਕ ਹਨ
ਪੂਨੇ ਲਈ ਸਿਰਫ 52 ਗੇਂਦਾਂ ‘ਚ ਨੌਂ ਚੌਕਿਆਂ ਅਤੇ ਸੱਤ ਛੱਕਿਆਂ ਸਮੇਤ 93 ਦੌੜਾਂ ਠੋਕਣ ਵਾਲੇ ਤ੍ਰਿਪਾਠੀ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਪੂਨੇ ਦੀ ਟੀਮ ਇਸ ਜਿੱਤ ਤੋਂ ਬਾਅਦ ਸੂਚੀ ‘ਚ ਤੀਜੇ ਸਥਾਨ ‘ਤੇ ਆ ਗਈ ਹੈ ਜਦੋਂ ਕਿ ਕੋਲਕਾਤਾ ਦਾ ਇਸ ਹਾਰ ਦੇ ਬਾਵਜ਼ੂਦ ਦੂਜਾ ਸਥਾਨ ਬਣਿਆ ਹੋਇਆ ਹੈ ਤ੍ਰਿਪਾਠੀ ਦੂਜੇ ਪਾਸੇ ਵਿਕਟ ਡਿੱਗਦੇ ਰਹਿੰਦਿਆਂ ਦੇ ਬਾਵਜ਼ੂਦ ਆਪਣਾ ਪਾਸਾ ਸੰਭਾਲ ਕੇ ਡਟੇ ਰਹੇ ਅਤੇ ਪੂਨੇ ਲਈ ਉਨ੍ਹਾਂ ਨੇ ਇੱਕ ਜਬਰਦਸਤ ਪਾਰੀ ਖੇਡੀ ਤ੍ਰਿਪਾਠੀ ਦੀ ਥੋੜ੍ਹੀ ਖਰਾਬ ਕਿਸਮਤ ਰਹੀ ਕਿ ਉਹ ਆਪਣੇ ਸੈਂਕੜੇ ਤੋਂ ਸਿਰਫ ਸੱਤ ਦੌੜਾਂ ਤੋਂ ਖੁੰਝ ਗਏ ਤ੍ਰਿਪਾਠੀ ਜਦੋਂ ਛੇਵੇਂ ਬੱਲੇਬਾਜ਼ ਦੇ ਤੌਰ ‘ਚ 19ਵੇਂ ਓਵਰ ‘ਚ ਆਊਟ ਹੋਏ ਤਾਂ ਪੂਨੇ ਦਾ ਸਕੋਰ 150 ਦੌੜਾਂ ਦੇ ਪਾਰ ਹੋ ਚੁੱਕਿਆ ਸੀ ਇਸ ਤੋਂ ਪਹਿਲਾਂ 17 ਸਾਲਾ ਆਫ ਸਪਿੱਨਰ ਵਾਸ਼ਿੰਗਟਨ ਸੁੰਦਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਰਾਇਜਿੰਗ ਪੂਨੇ ਸੁਪਰਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਅੱਠ ਵਿਕਟਾਂ ‘ਤੇ 155 ਦੌੜਾਂ ‘ਤੇ ਰੋਕ ਦਿੱਤਾ ਪੂਨੇ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਕੋਲਕਾਤਾ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਹਿਲੇ ਹੀ ਓਵਰ ‘ਚ ਸੁਨੀਲ ਨਰਾਇਣ ਖਾਤਾ ਖੋਲ੍ਹੇ ਬਿਨਾ ਜੈਦੇਵ ਉਨਾਦਕਟ ਨੂੰ ਵਾਪਸ ਕੈਚ ਦੇ ਬੈਠੇ ਅਜੇ ਕੋਲਕਾਤਾ ਦਾ ਸਕੋਰ 19 ਦੌੜਾਂ ਪਹੁੰਚਿਆ ਹੀ ਸੀ ਕਿ ਸੁੰਦਰ ਨੇ ਸ਼ੇਲਡਨ ਜੈਕਸਨ ਨੂੰ ਹਿੱਟ ਵਿਕਟ ਕਰਵਾ ਦਿੱਤਾ ਕਪਤਾਨ ਗੌਤਮ ਗੰਭੀਰ ਨੇ 24 ਦੌੜਾਂ ਬਣਾ ਕੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸੁੰਦਰ ਨੇ ਗੰਭੀਰ ਨੂੰ ਅਜਿੰਕਿਆ ਰਹਾਨੇ ਦੇ ਹੱਥੋਂ ਕੈਚ ਆਊਟ ਕਰਵਾ ਕੇ ਕੋਲਕਾਤਾ ਨੂੰ ਡੂੰਘਾ ਝਟਕਾ ਦੇ ਦਿੱਤਾ ਕੋਲਕਾਤਾ ਨੂੰ ਅੱਜ ਜਬਰਦਸਤ ਫਾਰਮ ‘ਚ ਚੱਲ ਰਹੇ ਰੋਬਿਨ ਉਥੱਪਾ ਦੀ ਕਮੀ ਕਾਫੀ ਖਲੀ ਜੋ ਸੱਟ ਕਾਰਨ ਇਸ ਮੈਚ ‘ਚ ਨਹੀਂ ਖੇਡ ਸਕੇ ਯੂਸਫ ਪਠਾਨ ਦੀ ਖਰਾਬ ਫਾਰਮ ਜਾਰੀ ਰਹੀ ਅਤੇ ਉਹ ਚਾਰ ਦੌੜਾਂ ਬਣਾਉਣ ਤੋਂ ਬਾਅਦ ਲੈੱਗ ਸਪਿੱਨਰ ਇਮਰਾਨ ਤਾਹਿਰ ਦਾ ਸ਼ਿਕਾਰ ਬਣ ਗਏ ਕੋਲਕਾਤਾ ਦਾ ਚੌਥਾ ਵਿਕਟ 55 ਦੇ ਸਕੋਰ ‘ਤੇ ਡਿੱਗ ਗਿਆ ਮਨੀਸ਼ ਪਾਂਡੇ, ਕੋਲਿਨ ਡੀ ਗ੍ਰੈਂਡਹੋਮ ਅਤੇ ਸੂਰਿਆ ਕੁਮਾਰ ਯਾਦਵ ਨੇ ਕੋਲਕਾਤਾ ਨੂੰ ਕੁਝ ਹੱਦ ਤੱਕ ਸੰਭਾਲ ਲਿਆ ਇਨ੍ਹਾਂ ਤਿੰਨ ਬੱਲੇਬਾਜ਼ਾਂ ਨੇ ਕੋਲਕਾਤਾ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ ਨਹੀਂ ਤਾਂ ਕੋਲਕਾਤਾ ਦੀਆਂ ਸੱਤ ਵਿਕਟ ਤਾਂ 129 ਦੌੜਾਂ ‘ਤੇ ਡਿੱਗ ਚੁੱਕੇ ਸਨ