ਭਾਰਤ ਸਾਈਪ੍ਰਸ ਸਬੰਧ ਮਜ਼ਬੂਤੀ ਵੱਲ

New Delhi: Prime Minister Narendra Modi with Cyprus President Nicos Anastasiades after the joint statement at the Hyderabad House in New Delhi on Friday. PTI Photo by Subhav Shukla(PTI4_28_2017_000092A)
ਵਿਸ਼ਵ ਪਰਿਪੱਖ ਵਿੱਚ ਭਾਰਤ ਤੇ ਸਾਈਪ੍ਰਸ ਇੱਕ-ਦੂਜੇ ਦੇ ਗੂੜ੍ਹੇ ਸਿਆਸੀ ਤੇ ਆਰਥਿਕ ਸਹਿਯੋਗੀ ਹਨ ਸਾਈਪ੍ਰਸ ਭੂ-ਮੱਧ ਸਾਗਰ ਦੇ ਉੱਤਰੀ-ਪੂਰਬੀ ਕਿਨਾਰੇ ‘ਤੇ ਸਥਿਤ ਹੈ ਇਸ ਦੇ ਫਲਸਰੂਪ ਯੂਰਪ, ਏਸ਼ੀਆ ਤੇ ਅਫਰੀਕਾ ਲਈ ਮਹੱਤਵਪੂਰਨ ਸਥਾਨ ਹੈ ਜ਼ਿਕਰਯੋਗ ਹੈ ਕਿ ਇਟਲੀ ਦੇ ਸਿਸਲੀ ਤੇ ਸਾਰਡੀਨੀਆ  ਤੋਂ ਬਾਦ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਦੀਪ ਹੈ ਸਾਈਪ੍ਰਸ ਆਪਣੀ ਭੂਗੋਲਿਕ ਸਥਿਤੀ ਕਾਰਨ ਨਾ ਸਿਰਫ਼ ਵਰਤਮਾਨ ਸਗੋਂ ਪ੍ਰਾਚੀਨ ਕਾਲ ਵਿੱਚ ਵੀ ਅਹਿਮ ਸੀ ਇਸ ਵਜ੍ਹਾ ਨਾਲ ਗ੍ਰੀਕ ਸ਼ਾਸਕ ਸਿਕੰਦਰ ਨੇ 333 ਈ. ਪੂ. ਵਿੱਚ ਸਾਈਪ੍ਰਸ ‘ਤੇ ਕਬਜ਼ਾ ਕੀਤਾ ਬਾਅਦ ਵਿੱਚ ਰੋਮਨਾਂ ਨੇ ਕਬਜ਼ਾ ਕੀਤਾ ਸੱਤਵੀਂ ਸਦੀ  ਤੋਂ ਬਾਦ ਇਸ ਦੇਸ਼ ਨੂੰ ਅਰਬ ਦੇਸ਼ਾਂ ਦੇ ਹਮਲੇ ਝੱਲ੍ਹਣੇ ਪਏ 11ਵੀਂ ਸਦੀ ਆਉਂਦੇ-ਆਉਂਦੇ ਧਰਮ ਯੁੱੱਧ ਦਾ ਅੱਡਾ ਬਣ ਗਿਆ ਅਜਿਹੇ ‘ਚ ਯੂਰਪੀ ਦੇਸ਼ ਹੋਵੇ ਜਾਂ ਅਰਬ ਦੇਸ਼, ਸਭ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਸਾਈਪ੍ਰਸ ‘ਤੇ ਕਬਜ਼ਾ ਕੀਤਾ ਸਾਈਪ੍ਰਸ ਦਾ ਉਦੈ 1960 ਵਿੱਚ ਵਿਸ਼ਵ ਨਕਸ਼ੇ ‘ਤੇ ਖੁਦਮੁਖਤਿਆਰ ਰਾਸ਼ਟਰ ਵਜੋਂ ਹੋਇਆ, ਬਾਵਜੂਦ ਇਸਦੇ ਸਾਈਪ੍ਰਸ ਨੂੰ ਰਾਹਤ ਨਹੀਂ ਮਿਲੀ ਅਸਲ ਵਿੱਚ 1963 ਵਿੱਚ ਸਾਈਪ੍ਰਸ ਵਿੱਚ ਰਹਿਣ ਵਾਲੇ ਗ੍ਰੀਕ ਤੇ ਤੁਰਕਾਂ ਦਰਮਿਆਨ ਝਗੜਾ ਸ਼ੁਰੂ ਹੋ ਗਿਆ ਇਸ ਤੋਂ ਬਾਦ ਉੱਥੇ ਸ਼ਾਂਤੀ ਸਥਾਪਤ ਕਰਨ ਲਈ ਸੰਯੁਕਤ ਰਾਸ਼ਟਰ ਨੇ ਫੌਜ ਦੀ ਤੈਨਾਤੀ ਕੀਤੀ 1974 ਵਿੱਚ ਤੁਰਕੀ ਹਮਲੇ ਤੋਂ ਬਾਦ ਸਾਈਪ੍ਰਸ ਦੀ ਵੰਡ ਦੋ ਹਿੱਸਿਆਂ ਵਿੱਚ ਹੋ ਗਈ ਦੱਖਣ ਦਾ ਹਿੱਸਾ ਗ੍ਰੀਕ ਬੋਲਣ ਵਾਲਿਆਂ ਦਾ ਤੇ ਉੱਤਰ ਦਾ ਹਿੱਸਾ ਤੁਰਕੀ ਬੋਲਣ ਵਾਲਿਆਂ ਦਾ
ਭਾਰਤ ਤੇ ਸਾਈਪ੍ਰਸ ਦਰਮਿਆਨ ਪੁਰਾਤਨ ਤੌਰ ‘ਤੇ ਮਿੱਤਰਤਾਪੂਰਨ ਸਬੰਧ ਰਹੇ ਹਨ ਭਾਰਤ ਨੇ ਬ੍ਰਿਟਿਸ਼ ਉਪਨਿਵੇਸ਼ੀ ਸ਼ਾਸਨ  ਵਿਰੁੱਧ ਸਾਈਪ੍ਰਸ ਦੇ ਸੰਘਰਸ਼ ਵਿੱਚ ਮੱਦਦ ਕੀਤੀ  1974 ਵਿੱਚ ਸਾਈਪ੍ਰਸ ‘ਤੇ ਤੁਰਕੀ ਹਮਲੇ ਤੋਂ ਬਾਦ ਭਾਰਤ ਨੇ ਪੂਰੀ ਤਰ੍ਹਾਂ ਸਾਈਪ੍ਰਸ ਦੇ ਇੱਕ ਮਾਤਰ ਕਾਨੂੰਨੀ ਪ੍ਰਤੀਨਿਧੀ  ਵਜੋਂ ਨਿਕੋਸੀਆ ਸਰਕਾਰ ਲਈ ਕੌਮਾਂਤਰੀ ਮਾਨਤਾ ਪ੍ਰਾਪਤ ਕਰਨ ਲਈ ਸਾਈਪ੍ਰਸ ਦੇ ਸਫ਼ਲ ਯਤਨਾਂ ‘ਚ ਆਪਣਾ ਮਜ਼ਬੂਤ ਸਮੱਰਥਨ ਦਿੱਤਾ ਇੱਥੋਂ ਤੱਕ ਕਿ ਭਾਰਤ ਸਾਈਪ੍ਰਸ ਦੀ ਭੂਗੋਲਿਕ ਏਕਤਾ- ਅਖੰਡਤਾ ਨੂੰ ਬਣਾਈ ਰੱਖਣ ਦਾ ਪੱਖਪਾਤੀ ਹੈ, ਇਸ ਲਈ ਸਾਈਪ੍ਰਸ ਦੇ ਏਕੀਕਰਨ ਦਾ ਵੀ ਸਮੱਰਥਨ ਕਰਦਾ ਹੈ, ਜ਼ਿਕਰਯੋਗ ਹੈ ਕਿ  1974 ਤੋਂ ਸਾਈਪ੍ਰਸ ਦੋ ਹਿੱਸਿਆਂ ਵਿੱਚ  ਵੰਡਿਆ ਹੈ ਭਾਰਤ ਤੇ ਸਾਈਪ੍ਰਸ ਦੋਵਾਂ ਨੇ ਹਮੇਸ਼ਾ ਤੋਂ ਆਰਥਿਕ ਤੇ ਰਾਜਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਸੰਦਰਭ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਕਈ ਯਾਤਰਾਵਾਂ ਹੋਈਆਂ ਹਨ ਉਦਾਹਰਨ ਦੇ ਤੌਰ ‘ਤੇ 1972 ਵਿੱਚ ਰਾਸ਼ਟਰਪਤੀ ਵੀ.ਵੀ. ਗਿਰੀ, 1983 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ , 2002 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ
ਸਾਈਪ੍ਰਸ ਵੱਲੋਂ 1995 ਵਿੱਚ ਪ੍ਰਤੀਨਿਧੀ ਸਦਨ ਦੇ ਪ੍ਰਧਾਨ ਸ੍ਰੀ ਏ. ਘਾਨਾਲੋਸ, ਜਨਵਰੀ  2003 ਵਿੱਚ ਨਵੀਂ ਦਿੱਲੀ ‘ਚ ਭਾਰਤ ਦੀ ਸੰਸਦ ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਕੌਮਾਂਤਰੀ ਸੰਮੇਲਨ ਵਿੱਚ ਪ੍ਰਤੀਨਿਧੀ ਸਦਨ ਦੇ ਦੋ ਮੈਬਰਾਂ ਨੇ ਹਿੱਸਾ ਲਿਆ ਅਕਤੂਬਰ 2010 ਵਿੱਚ ਵਪਾਰ, ਉਦਯੋਗ ਤੇ ਸੈਰ-ਸਪਾਟਾ ਮੰਤਰੀ ਅੰਟੋਨਿਸ ਪਾਸਚਾਲਿਦੇਸ਼ ਨੇ ਭਾਰਤ ਦਾ ਦੌਰਾ ਕੀਤਾ ਹਾਲ ਹੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਅਨਾਸਤਾਸਿਯਾਦੇਸ਼  25 ਅਪਰੈਲ ਤੋਂ 29 ਅਪਰੈਲ  2017 ਤੱਕ ਭਾਰਤ ਦੀ ਯਾਤਰਾ ‘ਤੇ ਰਹੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਅਨਾਸਤਾਸਿਯਾਦੇਸ਼ ਦੀ ਭਾਰਤ ਯਾਤਰਾ ਕਾਫ਼ੀ ਸਫਲ ਤੇ ਮਹੱਤਵਪੂਰਨ ਰਹੀ ਭਾਰਤ ਤੇ ਸਾਈਪ੍ਰਸ ਨੇ 28 ਅਪਰੈਲ 2017 ਨੂੰ ਪ੍ਰਧਾਨ ਮੰਤਰੀ ਮੋਦੀ ਤੇ ਸਾਈਪ੍ਰਸ ਦੇ ਰਾਸ਼ਟਰਪਤੀ ਦੀ ਪ੍ਰਧਾਨਗੀ ‘ਚ ਹੈਦਰਾਬਾਦ ਹਾਊਸ ‘ਚ ਵਫ਼ਦ ਪੱਧਰੀ ਗੱਲਬਾਤ ਤੋਂ ਬਾਅਦ ਦੇਸ਼ਾਂ ਦਰਮਿਆਨ ਚਾਰ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ
ਪਹਿਲਾ ਸਮਝੌਤਾ- ਦੋਵਾਂ ਦੇਸ਼ਾਂ ਨੇ ਸੱਭਿਆਚਾਰਕ, ਸਿੱÎਖਿਆ ਤੇ ਵਿਗਿਆਨਕ ਸਹਿਯੋਗ ਦੇ ਖੇਤਰ ਵਿੱਚ 2017-2020 ਲਈ ਇੱਕ ਕਾਰਜਕਾਰੀ ਪ੍ਰੋਗਰਾਮ ‘ਤੇ ਦਸਤਖ਼ਤ ਕੀਤੇ ਦੂਜਾ ਸਮਝੌਤਾ-  ਦੋਵਾਂ ਦੇਸ਼ਾਂ ਦਰਮਿਆਨ ਹਵਾਈ ਸੇਵਾ ਨੂੰ ਉਤਸ਼ਾਹ ਦੇਣ ਲਈ, ਤੀਜਾ ਸਮਝੌਤਾ ਮਰਚੈਂਟ ਸ਼ਿਪਿੰਗ ਦੇ ਖੇਤਰ ‘ਚ ਤੇ ਚੌਥਾ ਖੇਤੀ ਖੇਤਰ ‘ਚ ਸਹਿਯੋਗ ਲਈ 2017-2018 ਲਈ ਇੱਕ ਕਾਰਜ ਯੋਜਨਾ ‘ਤੇ ਦਸਤਖ਼ਤ ਕੀਤੇ
ਬਦਲਦੀ ਹੋਈ ਵਿਸ਼ਵ ਪਰਸਥਿਤੀ ‘ਚ ਭਾਰਤ ਤੇ ਸਾਈਪ੍ਰਸ ਦੋਵਾਂ ਦੇਸ਼ਾਂ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਨੂੰ ਵੇਖਦਿਆਂ ਯੂਐਨਓ ਦੀ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਜ਼ਰੂਰੀ ਹੈ ਸਾਈਪ੍ਰਸ ਨੇ ਵੀ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਸੀਟ ਲਈ ਆਪਣਾ ਸਮੱਰਥਨ ਦੇਣ ਦੀ ਗੱਲ ਕਹੀ ਇਸ ਤੋਂ ਇਲਾਵਾ ਸਾਈਪ੍ਰਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਆਈ.ਟੀ  ਤੇ ਸੋਲਰ ਊਰਜਾ ਦੇ ਖੇਤਰ ਵਿੱਚ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਜਲਵਾਯੂ ਬਦਲਾਅ, ਸਮੁੱਚਾ ਵਿਕਾਸ, ਸਮੁਦਾਇਕ ਤੇ ਵਾਤਾਵਰਨ ਦੇ ਖੇਤਰ ਵਿੱਚ ਵੀ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਅਨਾਸਤਾਸਿਯਾਦੇਸ਼ ਨੇ ਇੱਥੋਂ ਤੱਕ ਕਿਹਾ ਕਿ ‘ਯੂਰਪ ਵਿੱਚ ਉਨ੍ਹਾਂ ਦਾ ਦੇਸ਼ ਭਾਰਤ ਦਾ ਦੂਤ ਹੋਵੇਗਾ’ ਇਸ ਤਰ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਗੂੜ੍ਹੇ ਸਬੰਧਾਂ ਨੂੰ ਹੀ ਇਹ ਤੱਥ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਉਨ੍ਹਾਂ ਨੇ ਸਾਈਪ੍ਰਸ ਨੂੰ ਯੂਰਪ ਵਿੱਚ ਭਾਰਤ ਦਾ ਦੂਤ ਕਿਹਾ
ਸਾਈਪ੍ਰਸ ਦੇ ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸਾਈਪ੍ਰਸ ਦੇ ਸਰਵੋਤਮ ਸਨਮਾਨ ਗ੍ਰੈਂਡ ਕਾਲਰ ਆਫ਼ ਆਰਡਰ ਆਫ਼ ਮਕਾਰੀਆਸ-3 ਨਾਲ ਸਨਮਾਨਿਤ ਕੀਤਾ ਸਾਈਪ੍ਰਸ ਦਾ ਭਾਰਤ ‘ਤੇ ਦ੍ਰਿੜ ਵਿਸ਼ਵਾਸ ਹੀ ਹੈ ਕਿ ਰਾਸ਼ਟਰਪਤੀ ਨਿਕੋਸ ਸਾਈਪ੍ਰਸ ਦੇ ਏਕੀਕਰਨ ‘ਚ ਭਾਰਤ ਦੇ ਸਹਿਯੋਗ ਦੀ ਮੰਗ ਕਰਦੇ ਹਨ ਜੇਕਰ ਭਾਰਤ ਦੇ ਹਿੱਤ ਪ੍ਰਭਾਵਿਤ ਨਾ ਹੋ ਰਹੇ ਹੋਣ ਉਂਜ ਭਾਰਤ ਤੇ ਤੁਰਕੀ ਨਾਲ ਬਿਹਤਰ ਸਬੰਧ ਹਨ
ਭਾਰਤ ਤੇ ਸਾਈਪ੍ਰਸ ਦੇ ਆਰਥਿਕ ਸਬੰਧਾਂ ਦੇ ਸੰਦਰਭ ਵਿੱਚ ਵੇਖੀਏ ਤਾਂ ਸਾਈਪ੍ਰਸ ਭਾਰਤ ‘ਚ ਅੱਠਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ, ਜਿਸ ਦਾ ਆਟੋ ਨਿਰਮਾਣ, ਸ਼ੇਅਰ ਬਜ਼ਾਰ, ਰੀਅਲ ਅਸਟੇਟ, ਨਿਰਮਾਣ ਉਦਯੋਗ, ਕਾਰਗੋ ਹੈਂਡਲਿੰਗ, ਕੰਸਟਰਕਸ਼ਨ, ਫਾਈਨੈਂਸ਼ੀਅਲ ਲੀਜਿੰਗ ਤੇ ਲਾਜਿਸਟਿੱਕ ਖੇਤਰਾਂ ‘ਚ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ ਲਗਭਗ 9 ਅਰਬ ਡਾਲਰ ਹੈ ਭਾਰਤ ਤੇ ਸਾਈਪ੍ਰਸ ਦਰਮਿਆਨ ਹਾਲ ਦੇ ਸਾਲਾਂ ਵਿੱਚ ਦੁਵੱਲੇ ਵਪਾਰ ‘ਚ ਵਾਧਾ ਹੋਇਆ ਹੈ ਸਾਈਪ੍ਰਸ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਚੀਜਾਂ ਵਿੱਚ ਐਲੂਮੀਨੀਅਮ ਤੇ ਇਸ ਤੋਂ ਬਣੀਆਂ ਵਸਤੂਆਂ, ਮਸ਼ੀਨਰੀ, ਬਾਇਰ, ਇੰਜਣ, ਲੋਹਾ ਤੇ ਇਸਪਾਤ, ਲੱਕੜੀ ਦੀ ਲੁਗਦੀ, ਪਲਾਸਟਿਕ ਤੇ ਇਸ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਭਾਰਤ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਮੁੱਖ ਚੀਜ਼ਾਂ ‘ਚ ਜੈਵਿਕ ਰਸਾਇਣ, ਫਲ, ਤਿਲਹਣ, ਵਾਹਨ ਤੇ ਸਾਜੋ-ਸਮਾਨ ਅਤੇ ਲੋਹਾ ਤੇ ਇਸਪਾਤ ਹੈ
ਸਾਈਪ੍ਰਸ ‘ਚ ਭਾਰਤੀ ਭਾਈਚਾਰੇ ਦੇ ਸੰਦਰਭ ਵਿੱਚ ਵੇਖੀਏ ਤਾਂ ਭਾਰਤੀ ਭਾਈਚਾਰੇ ਦੀ ਗਿਣਤੀ  ਲਗਭਗ 3 ਹਜ਼ਾਰ ਦੇ ਕਰੀਬ ਹੈ, ਜਿਸ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਬਹੁਤ ਘੱਟ ਹੈ ਭਾਈਚਾਰੇ ‘ਚ ਅਜਿਹੇ ਲੋਕ ਕਾਫ਼ੀ ਹਨ, ਜੋ ਖੇਤੀ ਮਜ਼ਦੂਰ, ਕੰਪਿਊਟਰ ਇੰਜੀਨੀਅਰ, ਸਾਫਟਵੇਅਰ ਪ੍ਰੋਗਰਾਮਰ ਹਨ ਇਸ ਸਮੇਂ ਸਾਈਪ੍ਰਸ ਵਿੱਚ ਲਗਭਗ ਛੇ ਸੌ ਵਿਦਿਆਰਥੀ ਨਿੱਜੀ ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਹਨ
ਭਾਰਤ ਤੇ ਸਾਈਪ੍ਰਸ ਦੇ ਸਬੰਧ ਕਈ ਦਹਾਕਿਆਂ ਤੋਂ ਮਜ਼ਬੂਤ ਹਨ 21ਵੀਂ ਸਦੀ ਵਿੱਚ ਦੋਵੇਂ ਦੇਸ਼ਾਂ ਵੱਲੋਂ ਸਬੰਧਾਂ ਵਿੱਚ ਲਗਾਤਾਰ ਹੋਰ ਮਜ਼ਬੂਤੀ ਦੇ ਯਤਨ ਕੀਤੇ ਜਾ ਰਹੇ ਹਨ ਮੌਜ਼ੂਦਾ ਸਮੇਂ ‘ਚ ਵਿਸ਼ਵ ਸਾਹਮਣੇ ਕਈ ਗੰਭੀਰ ਮੁੱਦੇ ਹਨ ਜਿਵੇਂ ਅੱਤਵਾਦ, ਵਾਤਾਵਰਨ ਸਬੰਧੀ ਸਮੱਸਿਆਵਾਂ ਆਦਿ ਨਾਲ ਪੂਰੀ ਤਰ੍ਹਾਂ ਵਿਸ਼ਵ ਜੁੜਿਆ ਹੈ ਭਾਰਤ ਤੇ ਸਾਈਪ੍ਰਸ ਵੀ ਇਸ ਤੋਂ ਵੱਖ ਨਹੀਂ ਹੈ ਭਾਵ ਦੋਵੇਂ ਦੇਸ਼ ਅੱਤਵਾਦ ਦਾ ਸੇਕ ਝੱਲ੍ਹ ਰਹੇ ਹਨ ਇਸ ਸੰਦਰਭ ਵਿਚ ਭਾਰਤ ਤੇ ਸਾਈਪ੍ਰਸ ਨੇ ਉਨ੍ਹਾਂ ਦੇਸ਼ਾਂ ਖਿਲਾਫ਼ ਵਿਸ਼ਵ ਪੱਧਰੀ ਕਾਰਵਾਈ ਦਾ ਸੱਦਾ ਦਿੱਤਾ ਜੋ ਆਪਣੇ ਖੇਤਰਾਂ ਵਿੱਚ ਹਿੰਸਕ ਗੁੱਟਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ
ਦੋਵੇਂ ਦੇਸ਼ਾਂ ਨੇ ਕੌਮਾਂਤਰੀ ਅੱਤਵਾਦ ‘ਤੇ ਕੰਟਰੋਲ ਲਈ ਕੌਮਾਂਤਰੀ ਸੰਧੀ ਦੇ ਜਲਦੀ ਸਮਾਪਤ ਹੋਣ ‘ਤੇ ਜ਼ੋਰ ਦਿੱਤਾ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਦੋਵਾਂ ਦੇਸ਼ਾਂ ਦੇ ਸਹਿਯੋਗ ਦੇ ਨਾਲ-ਨਾਲ ਸਾਰੇ ਸੱਭਿਆ ਸਮਾਜਾਂ ਨੂੰ ਦੁਵੱਲੇ, ਖੇਤਰੀ ਤੇ ਵਿਸ਼ਵ ਪੱਧਰ ‘ਤੇ ਇੱਕ ਕਰਨਾ ਹੋਵੇਗਾ ਤਾਂ ਕਿ ਇਸ ਅੱਤਵਾਦ ਰੂਪੀ ਵਿਸ਼ਵ ਵਿਆਪੀ ਬੁਰਾਈ ਦਾ ਜੜ੍ਹੋਂ ਖਤਮਾ ਕੀਤਾ ਜਾ ਸਕੇ ਤੇ ਪੂਰਾ ਵਿਸ਼ਵ ਸਮੁੱਚੇ ਵਿਕਾਸ ਦੇ ਰਾਹ ‘ਤੇ ਤਰੱਕੀ ਕਰ ਸਕੇ
ਅਨੀਤਾ ਵਰਮਾ