ਬੋਪੰਨਾ ਦੀ ਹਾਰ ਨਾਲ ਵਿੰਬਲਡਨ ‘ਚ ਭਾਰਤੀ ਚੁਣੌਤੀ ਖ਼ਤਮ

Bopanna, Indian, Challenge, Wimbledon, Sports

ਹੈਨਰੀ ਕੋਂਟਿਨੇਨ ਤੇ ਹੀਥਰ ਵਾਟਸਨ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾਈ

ਏਜੰਸੀ, ਲੰਦਨ:ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਜੋੜੀਦਾਰ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮਿਸ਼ਰਤ ਡਬਲ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਹੀ ਭਾਰਤ ਦੀ ਸਾਲ ਦੇ ਤੀਜੇ ਗ੍ਰੈਂਡ ਸਲੇਮ ‘ਚ ਚੁਣੌਤੀ ਸਮਾਪਤ ਹੋ ਗਈ

10ਵੀਂ ਸੀਡ ਬੋਪੰਨਾ-ਡਾਬਰੋਵਸਕੀ ਨੇ ਫਿਨਲੈਂਡ ਦੇ ਹੈਨਰੀ ਕੋਂਟਿਨੇਨ ਅਤੇ ਬ੍ਰਿਟੇਨ ਦੀ ਹੀਥਰ ਵਾਟਸਨ ਖਿਲਾਫ ਸਖਤ ਸੰਘਰਸ਼ ਕੀਤਾ ਪਰ ਸੈਂਟਰ ਕੋਰਟ ‘ਤੇ ਹੋਏ ਇਸ ਮੁਕਾਬਲੇ ‘ਚ ਪਿਛਲੀ ਚੈਂਪੀਅਨ ਜੋੜੀ ਨੇ ਫਿਰ 6-7, 6-4, 7-5 ਨਾਲ ਕਰੀਬ ਦੋ ਘੰਟਿਆਂ ‘ਚ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਫ੍ਰੈਂਚ ਓਪਨ ਦੇ ਮਿਸ਼ਰਿਤ ਡਬਲ ਦਾ ਖਿਤਾਬ ਜਿੱਤ ਦੇ ਇੱਥੇ ਪਹੁੰਚੇ

ਬੋਪੰਨਾ-ਡਬਰੋਵਸਕੀ ਦੀ ਜੋੜੀ ਨੇ ਸਗੋਂ ਮੈਚ ‘ਚ ਕਾਫੀ ਸੰਘਰਸ਼ ਕੀਤਾ ਅਤੇ 104 ਅੰਕ ਜਿੱਤੇ ਜਦੋਂ ਕਿ ਜੇਤੂ ਕੋਂਟਿਨਿਨ-ਵਾਟਸਨ ਦੀ ਜੋੜੀ ਨੂੰ 109 ਅੰਕ ਮਿਲੇ ਇਸ ਮੈਚ ਤੋਂ ਠੀਕ ਪਹਿਲਾਂ ਕੋਂਟਿਨੇਨ ਪੰਜ ਸੈੱਟਾਂ ਤੱਕ ਚੱਲੇ ਆਪਣੇ ਪੁਰਸ਼ ਡਬਲ ਮੈਚ ਹਾਰ ਗਏ ਸਨ ਪਰ ਉਨ੍ਹਾਂ ਨੇ ਮਿਸ਼ਰਿਤ ਡਬਲ ‘ਚ ਉਮੀਦ ਬਣਾਈ ਰੱਖਦਿਆਂ ਪਹਿਲਾ ਸੈੱਟ ਟਾਈਬ੍ਰੇਕ ‘ਚ ਗੁਆਉਣ ਤੋਂ ਬਾਅਦ ਬਾਕੀ ਦੋਵੇਂ ਸੈੱਟ ਜਿੱਤੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।