ਪੰਜਾਬ ਵਿਧਾਨ ਸਭਾ ‘ਚ ਜੀਐੱਸਟੀ ਬਿੱਲ ਪਾਸ, ਵਿੱਤ ਮੰਤਰੀ ਨੂੰ ਵਾਧੇ ਦੀ ਆਸ

Election Manifesto Congres

ਸੱਚ ਕਹੂੰ ਨਿਊਜ਼ ਚੰਡੀਗੜ੍ਹ,
ਵਾਧੂ ਟੈਕਸ ਲੱਗਣ ਦੇ ਖਦਸ਼ਿਆਂ ਵਿਚਕਾਰ ਪੰਜਾਬ ਵਿਧਾਨ ਸਭਾ ਵਿੱਚ ਜੀ.ਐਸ.ਟੀ. ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜੀ.ਐਸ.ਟੀ. ਬਿੱਲ ਨੂੰ ਪੇਸ਼ ਕਰਨ ਮੌਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਕਿਹਾ ਕਿ ਹੁਣ ਸਾਡਾ ਦੇਸ਼ ਇੱਕ ਟੈਕਸ ਵਿੱਚ ਸ਼ਾਮਲ ਹੋ ਜਾਵੇਗਾ, ਕਿਉਂਕਿ ਪਹਿਲਾਂ ਕਹਿਣ ਨੂੰ ਤਾਂ ਇੱਕ ਦੇਸ਼ ਸੀ ਪਰ ਹਰ ਸੂਬੇ ਵੱਲੋਂ ਆਪਣੀ ਹੀ ਟੈਕਸ ਪ੍ਰਣਾਲੀ ਚਲਾਈ ਹੋਈ ਸੀ। ਜਿਸ ਕਾਰਨ ਇੱਕ ਦੇਸ਼ ਵਿੱਚ 31 ਤਰ੍ਹਾਂ ਦੇ ਟੈਕਸ ਚਲਦੇ ਸਨ ਪਰ ਹੁਣ ਦੇਸ਼ ਵਿੱਚ ਇੱਕ ਟੈਕਸ ਹੋਵੇਗਾ। ਜੀ.ਐਸ.ਟੀ. ਦੇ ਬਿੱਲ ਨੂੰ ਪਾਸ ਕਰਨ ਵਾਲਾ ਪੰਜਾਬ ਆਖ਼ਰੀ ਸੂਬਾ ਹੈ, ਕਿਉਂਕਿ ਜੰਮੂ-ਕਸ਼ਮੀਰ ਨੂੰ ਛੱਡ ਦੇ ਬਾਕੀ ਸਾਰੇ ਸੂਬੇ ਇਸ ਬਿੱਲ ਨੂੰ ਪਾਸ ਕਰ ਚੁੱਕੇ ਹਨ।
ਆਮ ਆਦਮੀ ਪਾਰਟੀ ਨੇ ਜੀਐੱਸਟੀ ਨਾਲ ਪੰਜਾਬ ਦੇ ਕਿਸਾਨਾਂ ਤੇ ਸਿਨੇਮਾ ਉਦਯੋਗ ਦੇ ਤਬਾਹ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਕਾਨੂੰਨ ਪੰਜਾਬ ਲਈ ਵਰਦਾਨ ਦੱਸਿਆ ਹੈ ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਦੇ ਸ਼ੰਕੇ ਹਨ, ਉਨ੍ਹਾਂ ਨੂੰ ਲਾਗੂ ਕਰਨਾ ਜਾਂ ਨਾ ਕਰਨਾ ਪੰਜਾਬ ਸਰਕਾਰ ਦੇ ਅਖਤਿਆਰ ‘ਚ ਹੈ