ਪੈਰਿਸ ਸਮਝੌਤਾ: ਭਾਰਤ ਤੇ ਚੀਨ ਨੂੰ ਦਿੱਤੀ ਹੁੰਦੀ ਖੁੱਲ੍ਹੀ ਛੋਟ ਤਾਂ ਹੋਣਾ ਸੀ 65 ਲੱਖ ਤੋਂ ਵੱਧ ਨੌਕਰੀਆਂ ਦਾ ਨੁਕਸਾਨ: ਪੇਂਸ

ਏਜੰਸੀ ਵਾਸ਼ਿੰਗਟਨ,
ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਪੈਰਿਸ ਜਲਵਾਯੂ ਸਮਝੌਤੇ ਨੇ ਭਾਰਤ ਅਤੇ ਚੀਨ ਨੂੰ ਇੱਕ ਤਰ੍ਹਾਂ ਖੁੱਲ੍ਹੀ ਛੋਟ ਦੇ ਦਿੱਤੀ ਹੁੰਦੀ ਤਾਂ  ਇਸ ਨਾਲ ਅਮਰੀਕੀ ਅਰਥਵਿਵਸਾ ਨੂੰ 65 ਲੱਖ ਤੋਂ ਜ਼ਿਆਦਾ ਨੌਕਰੀਆਂ ਦਾ ਨੁਕਸਾਨ ਹੋਇਆ ਹੁੰਦਾ ਨੈਸ਼ਨਲ ਐਸ਼ੋਸੀਏਸ਼ਨ ਆਫ ਮੈਨੂਫੈਕਚਰਜ਼ 2017 ਮੈਨੂਫੈਕਚਰਜ਼ ਸਮਿਟ ਨੂੰ ਸੰਬੋਧਨ ਕਰਦਿਆਂ ਪੇਂਸ ਨੇ ਕਿਹਾ ਕਿ ਇਹ ਰਾਸ਼ਟਰਪਤੀ ਅਮਰੀਕਾ ਨੂੰ ਸਭ ਤੋਂ ਅੱਗੇ ਰੱਖਦੇ ਹਨ ਜ਼ਿਆਦਾ ਸਮਾਂ ਨਹੀਂ ਹੋਇਆ, ਜਦੋਂ ਉਨ੍ਹਾਂ ਨੇ ਅਮਰੀਕਾ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਪੇਂਸ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇੱਕ ਸਵਤੰਤਰ ਅਧਿਐਨ ‘ਚ ਪਾਇਆ ਗਿਆ ਕਿ ਪੈਰਿਸ ਸਮਝੌਤੇ ਨਾਲ ਅੱਗੇ 25 ਸਾਲਾਂ ‘ਚ ਅਮਰੀਕੀ ਅਰਥਵਿਵਸਥਾ ਨੂੰ 65 ਲੱਖ ਤੋਂ ਜ਼ਿਆਦਾ ਉਤਪਾਦਨ ਸਬੰਧੀ ਨੌਕਰੀਆਂ ਦਾ ਨੁਕਸਾਨ ਹੋਇਆ ਹੁੰਦਾ ਜਦੋਂਕਿ ਚੀਨ ਅਤੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਖੁੱਲ੍ਹੀ ਛੋਟ ਮਿਲ ਗਈ ਹੁੰਦੀ ਇਸ ਭਿਆਨਕ ਸਮਝੌਤੇ ਤੋਂ ਅਮਰੀਕਾ ਨੂੰ ਅਲੱਗ ਕਰਕੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਚੋਟੀ ‘ਤੇ ਰੱਖਿਆ ਹੈ ਪੇਂਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਮਝੌਤੇ ‘ਤੇ ਦੁਬਾਰਾ ਮੁੱਲ-ਭਾਅ ਕਰਨ ਜਾਂ ਇੱਕ ਵੱਖਰਾ ਸਮਝੌਤਾ ਲੈ ਕੇ ਆਉਣ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ ਹੈ ਪਰ ਉਨ੍ਹਾਂ ਨੇ ਅਮਰੀਕਾ ਨੂੰ ਸਿਖਰ ‘ਤੇ ਰੱਖਿਆ ਹੈ ਅਤੇ ਮੈਂ ਇੱਥੇ ਮੌਜ਼ੂਦਾ ਉਤਪਾਦਕਾਂ ਨਾਲ ਵਾਅਦਾ ਕਰਦਾ ਹਾਂ ਕਿ ਰਾਸ਼ਟਰਪਤੀ  ਟਰੰਪ ਹਮੇਸ਼ਾ ਅਜਿਹਾ ਕਰਨਗੇ ਉਨ੍ਹਾਂ ਕਿਹਾ ਕਿ ਟਰੰਪ ਨੇ ਅਮਰੀਕੀ ਊਰਜਾ ‘ਤੇ ਇੱਕ ਨਵਾਂ ਜ਼ੋਰ ਦਿੱਤਾ ਹੈ ਉਨ੍ਹਾਂ  ਕਿਹਾ ਕਿ ਰਾਸ਼ਟਰਪਤੀ ਟਰੰਪ ਰੋਜ਼ਾਨਾ ਇਹ ਯਕੀਨੀ ਕਰਨ ਲਈ ਲੜ ਰਹੇ ਹਨ ਕਿ ਅਮਰੀਕੀ ਉਤਪਾਦਕਾਂ ਕੋਲ ਆਪਣੇ ਕਾਰਖਾਨਿਆਂ ਨੂੰ ਚਲਾਉਣ ਲਈ ਅਤੇ ਭਵਿੱਖ ਲਈ ਕਿਫਾਇਤੀ, ਭਰਪੂਰ ਅਤੇ ਭਰੋਸੇਯੋਗ ਊਰਜਾ ਹੋਵੇ