ਪਾਕਿ ਸਿਮ ਤੇ ਨਗਦੀ ਸਮੇਤ ਇੱਕ ਕਾਬੂ

ਸਤਲੁਜ ਦਰਿਆ ਨੇੜਿਓਂ ਫੜੇ ਨੌਜਵਾਨ ਤੋਂ ਪਿਸਤੌਲ ਤੇ ਹੈਰੋਇਨ ਵੀ ਬਰਾਮਦ

ਫਿਰੋਜ਼ਪੁਰ, ਸਤਪਾਲ ਥਿੰਦ । ਸੀਆਈਏ ਸਟਾਫ ਫਿਰੋਜ਼ਪੁਰ ਵੱਲੋਂ (Pakistani SIM) ਸਤਿਲੁਜ ਦਰਿਆ ਦੇ ਕੰਢੇ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਥਿਤ ਤੌਰ ‘ਤੇ ਉਸ ਕੋਲੋਂ ਤਿੰਨ ਪਾਕਿਸਤਾਨੀ ਸਿਮ, ਇੱਕ ਪਿਸਤੌਲ, 7 ਰੌਂਦ ਜਿੰਦਾ,ਹੈਰੋਇਨ ਅਤੇ 27 ਲੱਖ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ ਪੁਲਿਸ ਦੀ ਇਸ ਕਾਰਵਾਈ ਦੌਰਾਨ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਧਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਨਿਹਾਲੇ ਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ, ਜੋ ਪਾਕਿ ਤਸਕਰਾਂ ਨਾਲ ਸੰਪਰਕ ਕਰਕੇ ਹੈਰੋਇਨ ਵਗੈਰਾ ਮੰਗਵਾਉਂਦੇ ਹਨ।

ਇਤਲਾਹ ਤੋਂ ਬਾਅਦ ਭੁਪਿੰਦਰ ਸਿੰਘ ਭੁੱਲਰ ਡੀ.ਅੱੈਸ.ਪੀ.(ਡੀ) ਫ਼ਿਰੋਜਪੁਰ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਪੁਲਿਸ ਪਾਰਟੀ ਨੇ ਦਰਿਆ ਬੰਨ੍ਹ ਪਿੰਡ ਕਿਲਚੇ ਵਾਲਾ ਵਿੱਚ  ਗਸ਼ਤ ਦੌਰਾਨ ਇੱਕ ਮਹਿੰਦਰਾ ਅਰਜਨ ਲਾਲ ਰੰਗ ਦਾ ਟਰੈਕਟਰ ਆਉਂਦਾ ਦੇਖਿਆ, ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਅਤੇ ਦੂਸਰਾ ਟਰੈਕਟਰ ਦੀ ਸਾਈਡ ‘ਤੇ ਬੈਠਾ ਸੀ। ਪੁਲਿਸ ਪਾਰਟੀ ਨੇ ਟਰੈਕਟਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਤਿੰਨ ਪਾਕਿਸਤਾਨੀ ਸਿੰਮ, ਇੱਕ ਪਿਸਟਲ 30 ਬੋਰ, 7 ਰੌਂਦ ਜਿੰਦਾ 30 ਬੋਰ , ਹੈਰੋਇਨ 75 ਗ੍ਰਾਮ ਅਤੇ 4 ਲੱਖ ਰੁਪਏ ਭਾਰਤੀ ਕਰੰਸੀ ਦੇ ਨੋਟ ਬਰਾਮਦ ਹੋਏ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਦੋਂਕਿ ਦੂਜਾ ਮੌਕੇ ਤੋਂ ਫਰਾਰ ਹੋਣ ‘ਚ  ਸਫ਼ਲ ਹੋ ਗਿਆ ਫੜੇ ਗਏ ਨੌਜਵਾਨ ਦੀ ਪਛਾਣ ਸੋਨੂੰ ਪੁੱਤਰ ਲਾਲ ਸਿੰਘ ਵਾਸੀ ਨਿਹਾਲੇ ਵਾਲਾ ਅਤੇ ਭੱਜਣ ਵਾਲੇ ਵਿਅਕਤੀ ਦੀ ਪਛਾਣ ਉਸ ਦੇ ਭਰਾ ਜੋਗਿੰਦਰ ਸਿੰਘ ਉਰਫ਼ ਸ਼ੰਮੀ ਵਜੋਂ ਹੋਈ ਹੈ।

ਐਸ.ਪੀ.(ਡੀ) ਨੇ ਦੱਸਿਆ ਕਿ ਸੋਨੂੰ ਦੀ ਨਿਸ਼ਾਨਦੇਹੀ ‘ਤੇ 23 ਲੱਖ 50 ਹਜ਼ਾਰ ਰੁਪਏ ਹੋਰ ਬਰਾਮਦ ਕੀਤੇ ਗਏ ਅਤੇ ਕੁੱਲ ਰਕਮ 27 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੀ ਗਈ ਅਤੇ ਇਹਨਾਂ ਦੋਵਾਂ ਤੇ ਪਹਿਲਾ ਵੀ ਹੈਵੀ ਰਿਕਵਰੀ ਹੈਰੋਇਨ ਦੇ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ। ਜੋਗਿੰਦਰ ਸਿੰਘ ਪਹਿਲਾ ਵੀ ਜੇਲ੍ਹ ਵਿੱਚੋਂ ਜ਼ਮਾਨਤ ਪਰ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੋਗਿੰਦਰ ਸਿੰਘ ਉਰਫ਼ ਸ਼ੰਮੀ ਦੀ ਤਲਾਸ਼ ਜਾਰੀ ਹੈ, ਜਿਸ ਨੂੰ ਜਲਦ ਤੋ ਜਲਦ ਗ੍ਰਿਫ਼ਤਾਰ  ਕੀਤਾ ਜਾਵੇਗਾ। ਪੁਲਿਸ ਨੇ ਉਕਤ ਨੌਜਵਾਨਾਂ ਖਿਲਾਫ਼ ਐਨ.ਡੀ.ਪੀ. ਐਸ. ਐਕਟ , ਅਸਲਾ ਐਕਟ, 66-ਡੀ, 66-ਐਫ ਆਈ ਟੀ ਐਕਟ ਤਹਿਤ ਥਾਣਾ ਸਦਰ ਫ਼ਿਰੋਜਪੁਰ ‘ਚ ਮਾਮਲਾ ਦਰਜ ਕਰ ਲਿਆ ।

LEAVE A REPLY

Please enter your comment!
Please enter your name here