ਨਾਭਾ ਜੇਲ੍ਹ ਕਾਂਡ : ਗੈਂਗਸਟਰ ਵਿੱਕੀ ਸਹੋਤਾ ਪੰਜ ਤੱਕ ਪੁਲਿਸ ਰਿਮਾਂਡ ‘ਤੇ

ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮਾਂ ਨੂੰ ਹਥਿਆਰ ਦੇਣ ਦਾ ਹੈ ਦੋਸ਼

ਨਾਭਾ, (ਸੱਚ ਕਹੂੰ ਨਿਊਜ਼) । ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਨਾਭਾ ਦੀ ਮਾਣਯੋਗ ਅਦਾਲਤ ਵਿਖੇ ਗੈਂਗਸਟਰ ਵਰਿੰਦਰ ਵਿੱਕੀ ਸਹੋਤਾ ਨੂੰ ਪੇਸ਼ ਕੀਤਾ ਗਿਆ ਜਿਸ ਨੂੰ ਮਾਣਯੋਗ ਅਦਾਲਤ ਨੇ 5 ਜੂਨ ਤੱਕ ਪੁਲਿਸ ਰਿਮਾਂਡ ‘ਤੇ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਵਰਿੰਦਰ ਵਿੱਕੀ ਨੂੰ ਫਿਰਜ਼ਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਪਟਿਆਲਾ ਪੁਲਿਸ ਵੱਲੋਂ ਵਾਰੰਟਾਂ ‘ਤੇ ਲਿਆ ਕੇ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।

ਵਿੱਕੀ ਸਹੋਤਾ ਨਾਮੀ ਇਹ ਗੈਂਗਸਟਰ ਸ਼ੁਰੂ ਤੋਂ ਹੀ ਹਥਿਆਰਾਂ ਦਾ ਸ਼ੌਕੀਨ ਰਿਹਾ ਹੈ ਜਿਸ ਕਾਰਨ ਅਪਰਾਧੀਆਂ ਨਾਲ ਉਸ ਦੇ ਸਬੰਧ ਬਣ ਗਏ। ਇਸੇ ਦੌਰਾਨ ਉਹ ਨਾਭਾ ਜੇਲ੍ਹ ਕਾਂਡ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸੇਖੋਂ ਦੇ ਸੰਪਰਕ ‘ਚ ਆ ਗਿਆ। ਪੁਲਿਸ ਵੱਲੋਂ ਵਿੱਕੀ ‘ਤੇ ਦੋਸ਼ ਹਨ ਕਿ ਉਸ ਨੇ ਨਾਭਾ ਜੇਲ੍ਹ ਕਾਂਡ ਲਈ ਹਥਿਆਰ ਅਤੇ ਅਪਰਾਧੀਆਂ ਨੂੰ ਲੁੱਕਣ ਲਈ ਥਾਂ ਮਹੁੱਈਆ ਕਰਵਾਈ। ਇਸ ਤੋਂ ਇਲਾਵਾ ਇਸ ਗੈਂਗਸਟਰ ‘ਤੇ ਪੰਜਾਬ ਅਤੇ ਦੂਜੇ ਰਾਜਾਂ ਵਿੱਚ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਵੀ ਦੋਸ਼ ਹਨ। ਉਪਰੋਕਤ ਕਾਰਵਾਈ ਅਤੇ ਜਾਣਕਾਰੀ ਦੀ ਨਾਭਾ ਜੇਲ੍ਹ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਟੀਮ ਦੇ ਮੈਂਬਰ ਡੀਐਸਪੀ ਚੰਦ ਸਿੰਘ ਨੇ ਪੁਸ਼ਟੀ ਕੀਤੀ ਹੈ।

LEAVE A REPLY

Please enter your comment!
Please enter your name here