ਦੇਸ਼ ਅੰਦਰ ਆਫ਼ਤ ਰਾਹਤ ਸਹੂਲਤਾਂ ਬੇਹੱਦ ਕਮਜ਼ੋਰ

ਦੇਸ਼ ਅੰਦਰ ਕੁਦਰਤੀ ਤੇ ਮਨੁੱਖੀ ਤ੍ਰਾਸਦੀ ਪਿੱਛੋਂ ਆਫ਼ਤ ਪ੍ਰਬੰਧਾਂ ਦੀ ਹਾਲਤ ਬੇਹੱਦ ਕਮਜ਼ੋਰ ਹੈ ਖਾਸ ਕਰ ਓਦੋਂ ਜਦੋਂ ਕੋਈ ਤ੍ਰਾਸਦੀ  ਇੱਕ ਦਮ ਵਾਪਰ ਜਾਵੇ ਅਤੇ ਉਸ ਦਾ ਪਹਿਲਾਂ ਕੋਈ ਅਨੁਮਾਨ ਨਾ ਹੋਵੇ ਰੇਲ ਹਾਦਸੇ, ਬਹੁ ਮੰਜ਼ਿਲਾ ਇਮਾਰਤਾਂ ਦਾ ਡਿੱਗਣਾ, ਸਟੇਜ ਟੁੱਟ ਜਾਣਾ,ਬੰਬ ਫਟ ਜਾਣਾ, ਭਾਜੜ ਮੱਚ ਜਾਣੀ ਆਦਿ ‘ਚ ਤੁਰੰਤ ਰਾਹਤ ਪਹੁੰਚਾਉਣਾ ਦੇਸ਼ ਅੰਦਰ ਇੱਕ ਵੱਡੀ ਸਮੱਸਿਆ ਹੈ ਹਾਲ ਹੀ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ‘ਚ ਵਿਆਹ ਦੇ ਪ੍ਰੋਗਰਾਮ ‘ਚ ਹਨੇਰੀ ਅਤੇ ਖਰਾਬ ਮੌਸਮ ਕਾਰਨ ਮੈਰਿਜ ਪੈਲੇਸ ਦੀ ਇੱਕ ਕੰਧ ਡਿੱਗ ਪਈ ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ ਦੇਸ਼ ਦੇ ਹੋਰਨਾਂ ਸ਼ਹਿਰਾਂ ‘ਚ ਵੀ ਅਜਿਹੇ ਹਾਦਸੇ ਆਏ ਦਿਨ ਵਾਪਰਦੇ ਰਹਿੰਦੇ ਹਨ ਅਜਿਹੇ ਹਾਦਸੇ ਹੋਣ ਮੌਕੇ ਪੀੜਤਾਂ ਨੂੰ ਕਈ ਮਹੱਤਵਪੂਰਨ ਸੇਵਾਵਾਂ ਦੀ ਤੱਤਕਾਲ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਅੱਗ ਬੁਝਾਊ ਵਾਹਨ, ਐਂਬੂਲੈਂਸ, ਫਸਟ ਏਡ, ਦਵਾਈਆਂ, ਖੂਨ, ਫਸੇ ਹੋਏ ਲੋਕਾਂ ਨੂੰ ਕੱਢਣ ਲਈ ਸਮਾਨ ਅਤੇ ਮਸ਼ੀਨਾਂ ਇਹ ਸਾਰਾ ਸਮਾਨ ਹੁਣ ਦੇਸ਼ ਦੇ ਹਰ ਮਹਾਂਨਗਰ ਅਤੇ ਛੋਟੇ-ਛੋਟੇ ਕਸਬਿਆਂ ਤੱਕ ਮੁਹੱਈਆ ਹੈ ਪਰੰਤੂ ਇਹ ਸੰਗਠਿਤ ਤੌਰ ‘ਤੇ ਬੇਹੱਦ ਕਮਜ਼ੋਰ ਹਾਲਤ ‘ਚ ਅਤੇ ਸਭ ਖਿੰਡਿਆ-ਪੁੰਡਿਆ ਹੈ ਅਜੇ ਜੋ ਸਹੂਲਤਾਂ ਠੀਕ-ਠੀਕ ਮੁਹੱਈਆ ਹਨ, ਉਹ ਐਂਬੂਲੈਂਸ , ਪੁਲਿਸ ਹੀ ਕਹੀਆਂ ਜਾ ਸਕਦੀਆਂ ਹਨ ਇਸ ਤੋਂ ਅੱਗੇ ਅੱਗ  ਬੁਝਾਉਣ, ਰਾਹਤ ਕਾਰਜ ਲਈ ਸਿੱਖਿਅਤ ਅਮਲਾ, ਮਸ਼ੀਨਾਂ-ਸਮਾਨ, ਦਵਾਈਆਂ ਆਦਿ ਦੀ ਬੇਹੱਦ ਘਾਟ ਹੈ ਦੇਸ਼ ਦੀ ਵਧਦੀ ਅਬਾਦੀ ਦੇ ਹਿਸਾਬ ਨਾਲ ਜਨਤਕ ਥਾਵਾਂ ਦੇ ਨਿਰਮਾਣ ‘ਚ ਅਜੇ ਗੰਭੀਰ ਲਾਪਰਵਾਹੀਆਂ ਵਰਤੀਆਂ ਜਾ ਰਹੀਆਂ ਹਨ ਵੱਡੀਆਂ ਕਾਰੋਬਾਰੀ ਇਮਾਰਤਾਂ ‘ਚ ਪਾਖ਼ਾਨੇ ਬਣਾਉਣ ‘ਚ ਵੀ ਪੈਸੇ ਬਚਾਉਣ ਦਾ ਜੁਗਾੜ ਲਾਇਆ ਜਾਂਦਾ ਹੈ, ਸੁਰੱਖਿਅਤ ਲਿਫ਼ਟ, ਪੌੜੀਆਂ, ਆਫ਼ਤ ਰਾਹਤ ਦੇ ਪ੍ਰਬੰਧ ਤਾਂ ਬਹੁਤ ਦੂਰ ਦੀ ਗੱਲ ਹੈ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਦਿਸ਼ਾ ‘ਚ ਪ੍ਰਭਾਵੀ ਕਦਮ ਚੁੱਕਣੇ ਪੈਣਗੇ ਪਹਿਲਾ ਤਾਂ ਦੇਸ਼ ਵਿੱਚ ਆਫ਼ਤ ਰਾਹਤ ਦੀ ਟ੍ਰੇਨਿੰਗ ਲਈ  ਇੱਕ ਮਾਹਿਰ ਟੀਮ ਹਰ ਪਿੰਡ-ਸ਼ਹਿਰ ‘ਚ ਤਿਆਰ ਕੀਤੀ ਜਾਵੇ ਅਜਿਹੀਆਂ ਸੰਸਥਾਵਾਂ ਬਣਾਈਆਂ ਜਾਣ ਜੋ ਕਿ ਇੱਕ ਹੀ ਫ਼ੋਨ ‘ਤੇ ਹਰ ਤਰ੍ਹਾਂ ਦੀ ਆਫ਼ਤ ਰਾਹਤ ਨਾਗਰਿਕਾਂ ਤੱਕ ਪਹੁੰਚਾਉਣ ਇਨ੍ਹਾਂ ਸੰਸਥਾਵਾਂ ਦਾ ਫ਼ਾਇਦਾ ਦੇਸ਼ ਵਾਸੀਆਂ ਨੂੰ ਮਨੁੱਖ ਤੇ ਕੁਦਰਤ ਵੱਲੋਂ ਪੈਦਾ ਕੀਤੀਆਂ ਸਾਰੀਆਂ ਆਫ਼ਤਾਂ ‘ਚ ਮਿਲੇਗਾ ਕਿਸੇ ਵੀ  ਰਾਸ਼ਟਰ ਦੀ ਸਭ ਤੋਂ ਕੀਮਤੀ ਪੂੰਜੀ ਉਸਦੇ ਨਾਗਰਿਕ ਹੁੰਦੇ ਹਨ ਇਸ ਲਈ ਇੱਕ ਵੀ ਨਾਗਰਿਕ ਦੀ ਜਾਨ ਮਨੁੱਖੀ ਲਾਪਰਵਾਹੀ ਦੀ ਵਜ੍ਹਾ ਨਾਲ ਨਹੀਂ ਜਾਣੀ ਚਾਹੀਦੀ ਕੁਦਰਤੀ ਆਫ਼ਤਾਂ ‘ਚ ਵੀ ਨਾਗਰਿਕਾਂ ਦਾ ਨੁਕਸਾਨ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ ਹਰ ਹਾਦਸੇ ਤੋਂ ਸਬਕ ਲਿਆ ਜਾਵੇ ਅਤੇ ਹਰ ਸੰਭਵ ਅਜਿਹੇ ਹਾਦਸਿਆਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾਵੇ