ਡਿਗਰੀ ‘ਚ ਫੋਟੋ, ਕਾਲਜ ਦਾ ਨਾਂਅ ਤੇ ਆਧਾਰ ਵੀ ਹੋਵੇਗਾ

ਅਗਲੇ ਸਾਲ 800 ਵਿਦੇਸ਼ੀ ਅਧਿਆਪਕ ਸੱਦੇ ਜਾਣਗੇ

ਨਵੀਂ ਦਿੱਲੀ, ਏਜੰਸੀ
ਹੁਣ ਵਿਦਿਆਰਥੀਆਂ ਦੀ ਡਿਗਰੀ ਨੂੰ ਵੀ ਅਧਾਰ ਨਾਲ ਜੋੜਿਆ ਜਾਵੇਗਾ ਤੇ ਇਸ ‘ਚ ਇਨ੍ਹਾਂ ਦੀ ਤਸਵੀਰ ਵੀ ਹੋਵੇਗੀ ਤੇ ਉਨ੍ਹਾਂ ਦੇ ਕਾਲਜ ਦਾ ਨਾਂਅ ਵੀ ਲਿਖਿਆ ਹੋਵੇਗਾ ਮਨੁੱਖੀ ਵਿਕਾਸ ਵਸੀਲੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਵਿਜਨ ਇੰਡੀਆ ਫਾਊਂਡੇਸ਼ਨ ਵੱਲੋਂ ਲੋਕਨੀਤੀ ਤੇ ਸ਼ਾਸਨ ‘ਚ ਨੌਜਵਾਨਾਂ ਦੀ ਭੂਮਿਕਾ ਵਿਸ਼ੇ ‘ਤੇ ਹੋਏ ਸੈਮੀਨਾਰ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ ਨਹਿਰੂ ਅਜਾਇਬਘਰ ਤੇ ਲਾਇਬਰੇਰੀ ਦੀ ਸਾਂਝੀ ਅਗਵਾਈ  ‘ਚ ਹੋਏ ਇਸ ਸੈਮੀਨਾਰ ‘ਚ 25 ਸੂਬਿਆਂ ਦੇ ਵਿਦਿਆਰਥੀ ਹਾਜ਼ਰ ਸਨ ਜਾਵੜੇਕਰ ਨੇ ਸਿੱਖਿਆ ਦੇ ਖੇਤਰ ‘ਚ ਨਵਾਚਾਰ ਤੇ ਸੁਧਾਰ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੌਮੀ ਡਿਜ਼ੀਟਲ ਡਿਗਰੀ ਡਿਪੋਜਿਟਰੀ ਤਹਿਤ ਕੋਈ ਵਿਦਿਆਰਥੀ ਆਪਣੀ ਡਿਗਰੀ ਹਾਸਲ ਕਰ ਸਕਦਾ ਹੈ ਤੇ ਇਸ ‘ਚ ਉਸ ਵਿਦਿਆਰਥੀ ਦਾ ਅਧਾਰ ਨੰਬਰ ਵੀ ਹੋਵੇਗਾ ਤੇ ਉਸ ‘ਚ ਉਸਦੀ ਤਸਵੀਰ ਵੀ ਹੋਵੇਗੀ ਤੇ ਉਸਦੇ ਕਾਲਜ ਦਾ ਨਾਂਅ ਵੀ ਹੋਵੇਗਾ ਤਾਂ ਕਿ ਦਿੱਲੀ ਸਰਕਾਰ ਦੇ ਇੱਕ ਮੰਤਰੀ ਦੀ ਤਰ੍ਹਾਂ ਕੋਈ ਫਰਜ਼ੀ ਡਿਗਰੀ ਹਾਸਲ ਨਾ ਕਰ ਸਕੇ ਉਨ੍ਹਾਂ ਕਿਹਾ ਕਿ ਅਸੀਂ ਨੈਸ਼ਨਲ ਡਿਜੀਟਲ ਲਾਈਬ੍ਰੇਰੀ ਵੀ ਬਣਾਈ ਹੈ, ਜਿਸ ‘ਚ 60 ਲੱਖ ਪੁਸਤਕਾਂ ਹਨ ਤੇ ਕੋਈ ਵਿਦਿਆਰਥੀ ਮੁਫ਼ਤ ‘ਚ ਉਨ੍ਹਾਂ ਕਿਤਾਬਾਂ ਨੂੰ ਪੜ੍ਹ ਸਕਦਾ ਹੈ
ਉਨ੍ਹਾਂ ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਵਿਦੇਸ਼ੀ ਅਧਿਆਪਕਾਂ ਦੇ ਲੈਕਚਰ ਸ਼ੁਰੂ ਕੀਤੇ ਜਾਣ ਦੇ ਪ੍ਰੋਗਰਾਮ ਤਹਿਤ ਇਸ ਸਾਲ 58 ਦੇਸ਼ਾਂ ਦੇ 600 ਅਧਿਆਪਕ ਭਾਰਤ ਆਏ ਤੇ ਅਗਲੇ ਸਾਲ 800 ਵਿਦੇਸ਼ੀ ਅਧਿਆਪਕ ਸੱਦੇ ਜਾਣਗੇ ਇਸ ਤੋਂ ਪਹਿਲਾਂ ਅਸ਼ੋਕਾ ਯੂਨੀਵਰਸਿਟੀ ਦੇ ਸੰਸਥਾਪਕ ਪ੍ਰਮਥ ਸਿਨਹਾ ਨੇ ਕਿਹਾ ਕਿ
ਦੇਸ਼ ‘ਚ ਉੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਹਰ ਛੁੱਟੀ ਪ੍ਰਾਪਤ ਅਧਿਆਪਕ ਨੂੰ ਆਪਣੇ ਸਥਾਨਕ ਕਾਲਜਾਂ ‘ਚ ਕੁਝ ਘੰਟੇ ਮੁਫ਼ਤ ਪੜ੍ਹਾਉਣਾ ਚਾਹੀਦਾ ਹੈ  ਉਨ੍ਹਾਂ ਕਿਹਾ ਕਿ ਸਮਾਜ ਦੇ ਵੰਚਿਤ ਤੇ ਪੱਛੜੇ ਵਰਗ ਦੇ ਲੋਕਾਂ ਨੂੰ ਅੱਗੇ ਵਧਾਉਣ ਲਈ ਸਕੂਲ ਪੱਧਰ ‘ਤੇ ਹੀ ਰਾਖਵਾਂਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ