ਘਰੇ ਵੇਲਣਾ-ਚਿਮਟਾ ਤੇ ਰੁਜ਼ਗਾਰ ‘ਚ ਚਲਾਉਂਦੀ ਹੈ ਕਰੰਡੀ-ਤੇਸੀ

ਆਤਮਨਿਰਭਰਤਾ : ਮਹਿਲਾ ਰਾਜ ਮਿਸਤਰੀ ਦੇ ਹੌਂਸਲੇ ਨੂੰ ਸੱਚ ਕਹੂੰ ਦਾ ਸਲਾਮ

ਚਰਖੀ ਦਾਦਰੀ, ਸੱਚ ਕਹੂੰ ਨਿਊਜ਼
ਚੁੱਲ੍ਹੇ ਚੌਂਕੇ ਦੇ ਨਾਲ ਹੀ ਚਿਣਾਈ ਦਾ ਕੰਮ ਕਰਕੇ ਬਣੀ ਪ੍ਰੇਰਨਾ ਸਰੋਤ
ਸਾਥੀ ਔਰਤਾਂ ਨੂੰ ਵੀ ਬਣਾ ਰਹੀ ਹੈ ਆਤਮ ਨਿਰਭਰ

ਗੱਲ ਭਾਵੇਂ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾਉਣ ਦੀ ਹੋਵੇ ਜਾਂ ਪੁਲਾੜ ‘ਤੇ ਕਦਮ ਰੱਖਣ ਦੀ ਔਰਤਾਂ ਨੇ ਹਰ ਵੇਲੇ ਪੁਰਸ਼ਾਂ ਨਾਲ ਕਦਮ ਨਾਲ ਕਦਮ ਮਿਲਾਏ ਹਨ ਫਿਰ ਵੀ ਕਈ ਅਜਿਹੇ ਅਣਛੋਹੇ ਖੇਤਰ ਹਨ ਜੋ ਔਰਤਾਂ ਦੀ ਪਹੁੰਚ ਨਾਲ ਬਾਹਰ ਮੰਨੇ ਜਾਂਦੇ ਹਨ ਬਦਲਦੇ ਜ਼ਮਾਨੇ ਦੀ ਯੁਗ ਚੇਤਨਾ ‘ਚ ਵੀ ਬਦਲਾਅ ਆਇਆ ਹੈ ਚੇਤੰਨ ਔਰਤਾਂ ਜਦੋਂ ਚਿਣਾਈ ਵਰਗੇ ਪੁਰਸ਼ ਪ੍ਰਧਾਨਗੀ ਵਾਲੇ ਕਾਰਜਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦੇਣ ਤਾਂ ਨਿਸ਼ਚੇ ਹੀ ਇਸ ਨੂੰ ਯੁੱਗ ਕ੍ਰਾਂਤੀ ਦੀ ਪਰਿਭਾਸ਼ਾ ਦਿੱਤੀ ਜਾ ਸਕਦੀ ਹੈ ਇਸ ਕ੍ਰਾਂਤੀ ਦੀ ਮੋਹਰੀ ਬਣੀ ਹੈ ਦਾਦਰੀ ਦੀ ਕੌਸ਼ੱਲਿਆ
ਦੇਵੀ ਕੌਸ਼ੱਲਿਆ ਦੇਵੀ ਚੁੱਲ੍ਹਾ-ਚੌਂਕਾ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਰਾਜਮਿਸਤਰੀ ਦਾ ਕਾਰਜ ਵੀ ਬਾਖੂਬੀ ਕਰ ਰਹੀ ਹੈ ਇੰਨਾ ਹੀ ਨਹੀਂ, ਕੌਸ਼ੱਲਿਆ ਸਾਥੀ ਔਰਤਾਂ ਨੂੰ ਵੀ ਰਾਜ ਮਿਸਤਰੀ ਦਾ ਕਾਰਜ ਸਿਖਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ
ਜ਼ਿਆਦਾਤਰ ਚਿਣਾਈ ਕਾਰਜ ‘ਚ ਔਰਤਾਂ ਨੂੰ ਮਜ਼ਦੂਰੀ ਦਾ ਕੰਮ ਹੀ ਕਰਦੇ ਦੇਖਿਆ ਗਿਆ ਹੈ, ਪਰ ਕੌਸ਼ੱਲਿਆ ਦੇਵੀ ਨੇ ਰਾਜ ਮਿਸਤਰੀ ਦਾ ਕਾਰਜ ਅਪਣਾ ਕੇ ਇੱਕ ਨਵਾਂ ਆਯਾਮ ਸਥਾਪਿਤ ਕੀਤਾ ਹੈ ਬੇਸ਼ੱਕ ਲੋਕ ਹੈਰਤ ਭਰੀ ਨਜ਼ਰ ਨਾਲ ਉਸ ਨੂੰ ਚਿਣਾਈ ਦਾ ਕੰਮ ਕਰਦੇ ਦੇਖ ਰਹੇ ਹੋਣ, ਪਰੰਤੂ ਉਹ ਹੱਥ ‘ਚ ਬੇਲਣ ਤੇ ਚਿਮਟਾ ਦੀ ਥਾਂ ਕਰੰਡੀ ਤੇ ਬਸੌਲੀ ਫੜ ਕੇ ਸੈਂਕੜੇ ਫੁੱਟ ਲੰਮੀ ਦੀਵਾਰ ਨੂੰ ਸਿਰਫ਼ ਕੁਝ ਘੰਟਿਆਂ ‘ਚ ਇੱਕ ਆਕਾਰ ਦੇ ਦਿੰਦੀ ਹੈ ਦਾਦਰੀ ਦੇ ਅਦਾਲਤ ਕੰਪਲੈਕਸ ਸਾਹਮਣੇ ਕਮਰੇ ਦੇ ਨਿਰਮਾਣ ਕਾਰਜ ਦੌਰਾਨ ਰਾਜ ਮਿਸਤਰੀ ਦਾ ਕਾਰਜ ਕਰ ਰਹੀ ਕੋਸ਼ੱਲਿਆ ਦੇਵੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕੋਸ਼ੱਲਿਆ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ
ਨਵੀਂ ਪੀੜ੍ਹੀ ਨੂੰ ਦਿਖਾ ਰਹੀ ਹੈ ਨਵਾਂ ਰਾਹ
ਦਾਦਰੀ ਦੀ ਕੌਸ਼ੱਲਿਆ ਦੇਵੀ ਇਸ ਪੀੜ੍ਹੀ ਦੇ ਸਮਾਜ ਨੂੰ ਰਸਤਾ ਦਿਖਾ ਰਹੀ ਹੈ ਉਨ੍ਹਾਂ ਦੇ ਪਤੀ ਰਿਕਸ਼ਾ ਚਲਾ ਕੇ ਘਰ ਦਾ ਗੁਜਾਰਾ ਨਹੀਂ ਕਰ ਪਾ ਰਹੇ ਸਨ ਬੱਚੇ ਵੱਡੇ ਹੋਣ ਲੱਗੇ ਤਾਂ ਕੌਸ਼ੱਲਿਆ ਦੇਵੀ ਨੇ ਆਂਗਣਵਾੜੀ ਦਾ ਕੋਰਸ ਕੀਤਾ, ਪਰ ਨੌਕਰੀ ਨਹੀਂ ਮਿਲੀ ਤਾਂ ਉਨ੍ਹਾਂ ਮਜ਼ਦੂਰੀ ਸ਼ੁਰੂ ਕਰ ਦਿੱਤੀ ਮਜ਼ਦੂਰੀ ਦੌਰਾਨ ਕੌਸ਼ੱਲਿਆ ਰਾਜ ਮਿਸਤਰੀ ਦੇ ਕੰਮ ‘ਚ ਸਹਾÎਇਤਾ ਕਰਦੀ ਸੀ ਕੌਸ਼ੱਲਿਆ ਦੇਵੀ ਕਹਿੰਦੀ ਹੈ ਕਿ ਪਤੀ ਦੀ ਬਹੁਤ ਘੱਟ ਆਮਦਨ ਹੋਣ ਕਾਰਨ ਉਸਦੇ ਸਾਹਮਣੇ ਪੰਜ ਬੱਚਿਆਂ ਵਾਲੇ ਪਰਿਵਾਰ ਦਾ ਪਾਲਣ ਪੋਸ਼ਣ ਮੁਸ਼ਕਲ ਸੀ ਅਜਿਹੇ ‘ਚ ਰਾਜ ਮਿਸਤਰੀ ਦਾ ਕੰਮ ਸਿੱਖਿਆ ਹਾਲਾਤਾਂ ਦੇ ਉਲਟ ਹੋਣ ਦੇ ਬਾਵਜ਼ੂਦ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਘਰਾਂ ਦੀ ਦੀਵਾਰਾਂ, ਰਸਤਿਆਂ ਤੇ ਖੁਡੁੰਜਾਂ ਦੀ ਚਿਣਾਈ ਆਸਾਨੀ ਨਾਲ ਕਰ ਲੈਂਦੀ ਹੈ ਕੋਸ਼ੱਲਿਆ ਨੇ ਹੁਣ ਚਿਣਾਈ ਕਾਰਜ ਨੂੰ ਹੀ ਆਪਣੀ ਅਜੀਵਿਕਾ ਦਾ ਸਾਧਨ ਬਣਾ ਲਿਆ ਹੈ ਸਵੇਰੇ ਚੁੱਲ੍ਹੇ-ਚੌਂਕੇ ਦੇ ਨਾਲ-ਨਾਲ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਹੈ ਇਸ ਤੋਂ ਬਾਅਦ ਸਵੇਰੇ 8 ਵਜੇ ਆਪਣੀ ਟੀਮ ਨਾਲ ਕੰਮ ਲਈ ਚਲੀ ਜਾਂਦੀ ਹੈ
ਪ੍ਰਸ਼ਾਸਨਿਕ ਪੱਧਰ ‘ਤੇ ਕਾਰਜ ਕਰਨ ਦੀ ਹੈ ਤਮੰਨਾ
ਦਾਦਰੀ ਦੀ ਕਬੀਰ ਬਸਤੀ ਨਿਵਾਸੀ ਕੌਸ਼ੱਲਿਆ ਦੇਵੀ ਮੰਨਦੀ ਹੈ ਕਿ ਉਸਦੀ ਕੋਸ਼ਿਸ਼ ਨੂੰ ਦੇਖਦਿਆਂ ਪ੍ਰਸ਼ਾਸਨਿਕ ਤੌਰ ‘ਤੇ ਕਾਰਜ ਮਿਲੇ ਤਾਂ ਉਸ ਦਾ ਹੌਂਸਲਾ ਹੋਰ ਵੀ ਵਧੇਗਾ ਤੇ ਹੋਰ ਔਰਤਾਂ ਨੂੰ ਰੁਜ਼ਗਾਰ ਵੀ ਮਿਲ ਸਕੇਗਾ  ਨਾਲ ਕਾਰਜ ਕਰਨ ਵਾਲੀ ਸਾਵਿਤਰੀ ਤੇ ਸ਼ਾਂਤੀ ਦੇਵੀ ਦੱਸਦੀ ਹੈ ਕਿ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਹ ਮਜ਼ਦੂਰੀ ਦੇ ਨਾਲ-ਨਾਲ ਹੁਣ ਰਾਜ ਮਿਸਤਰੀ ਦਾ ਕਾਰਜ ਵੀ ਸਿੱਖ ਰਹੀ ਹੈ