ਗਾਇਕਵਾੜ ਨੂੰ ਨਸੀਹਤ

ਆਖ਼ਰ ਸ਼ਿਵ ਸੈਨਾ ਦੇ ਸਾਂਸਦ ਰਵਿੰਦਰ ਗਾਇਕਵਾੜ ਨੇ ਆਪਣੇ ਕੀਤੇ ‘ਤੇ ਅਫ਼ਸੋਸ ਪ੍ਰਗਟ ਕਰ ਕੇ ਵਿਵਾਦ ਨੂੰ ਨਿਪਟਾ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਗਾਇਕਵਾੜ ਮਾਫ਼ੀ ਨਾ ਮੰਗਣ ਲਈ ਅੜੇ ਤਾਂ ਹੋਏ ਹੀ ਸਨ ਸਗੋਂ ਸਿਆਸੀ ਪੱਧਰ ‘ਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਮਾੜਾ ਵਿਹਾਰ ਕਰਕੇ ਵੀ ਉਹ ਝੁਕਣ ਵਾਲੇ ਨਹੀਂ ਇਹ ਏਅਰ ਇੰਡੀਆ ਦੀ ਹਿੰਮਤ ਸੀ ਕਿ ਉਸ ਨੇ ਆਪਣੇ ਅਫ਼ਸਰਾਂ ਦਾ ਮਾਣ ਸਨਮਾਨ ਹੀ ਬਰਕਰਾਰ ਨਹੀਂ ਰੱਖਿਆ ਸਗੋਂ ਸਮੁੱਚੇ ਸ਼ਾਸਨ ਪ੍ਰਸ਼ਾਸਨ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ‘ਚ ਵੀ ਕਾਮਯਾਬੀ ਹਾਸਲ ਕੀਤੀ ਹੈ ਕਿ ਸ਼ਿਸ਼ਟਾਚਾਰ ਤੇ ਕਾਨੂੰਨ ਸਭ ਲਈ ਜ਼ਰੁਰੀ ਹੈ ਤੇ ਸਾਰੇ ਹੀ ਕਾਨੂੰਨ ਦੇ ਸਾਹਮਣੇ ਬਰਾਬਰ ਹਨ ਗਾਇਕਵਾੜ ਨੇ ਆਪਣੀ ਟਿਕਟ ਕੈਂਸਲ ਹੋਣ ਤੋਂ ਬਾਅਦ ਵਾਰ -ਵਾਰ ਟਿਕਟ ਬੁੱਕ ਕਰਵਾਉਣ ਦਾ ਜਤਨ ਕੀਤਾ ਪਰ ਉਹ ਹੋਰ ਮੁਸਾਫ਼ਰਾਂ ਵਾਂਗ ਉਡਾਰੀ ਨਹੀਂ ਮਾਰ ਸਕੇ ਦਰਅਸਲ ਖਾਸ ਹੋਣ ਦਾ ਰਿਵਾਜ ਸਿਆਸਤ ‘ਚ ਇੱਕ ਰੋਗ ਵਾਂਗ ਬਣ ਚੁੱਕਾ ਹੈ ਅਫ਼ਸਰਾਂ ਨਾਲ ਮਾੜਾ ਸਲੂਕ ਕਰਨਾ ਤੇ ਉਹਨਾਂ ਤੋਂ ਖਾਸ ਸਤਿਕਾਰ ਦੀ ਆਸ ਕਰਨੀ  ਸਿਆਸੀ ਜੀਵਨਸ਼ੈਲੀ ਦਾ ਹਿੱਸਾ ਬਣ ਗਈ ਸੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਕਿਸੇ ਪਹੁੰਚ ਵਾਲੇ ਆਗੂ ਨੇ ਅਫ਼ਸਰਾਂ ਨੂੰ ਜੁੱਤੀ ਪਹਿਨਣ ਲਈ ਕਹਿ ਦਿੱਤਾ ਕਈ ਆਗੂਆਂ ਨੇ ਅਫ਼ਸਰਾਂ ਨਾਲ ਕੁੱਟਮਾਰ ਵੀ ਕੀਤੀ ਪਰ ਸਿਆਸੀ ਦਬਾਅ ਕਾਰਨ ਸਭ ਕੁਝ ਰਫ਼ਾ-ਦਫ਼ਾ ਹੋ ਗਿਆ ਬਦਲੀਆਂ ਤੇ ਤਰੱਕੀ ਰੋਕਣ ਦੇ ਡਰੋਂ ਅਫ਼ਸਰ ਚੁੱਪ-ਚਾਪ ਇਹ ਸਭ ਕੁਝ ਕਰਦੇ ਰਹੇ ਪਰ ਇਹ ਗੱਲ ਵੀ ਨਹੀਂ ਕਿ ਸਿਆਸਤ ‘ਚ ਆਪਣੇ ਆਪ ਨੂੰ ਆਮ ਬੰਦਾ ਸਮਝਣ ਵਾਲੇ ਆਗੂ ਨਹੀਂ ਹਨ ਸਗੋਂ ਅਜਿਹੇ ਆਗੂ ਸਾਦਗੀ ਦੀ ਪਰੰਪਰਾ ਵੀ ਪਾ ਰਹੇ ਹਨ ਪੰਜਾਬ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀਆਈਪੀ ਕਲਚਰ ਖ਼ਤਮ ਕਰਨ ਦਾ ਬੀੜਾ ਚੁੱÎਕਿਆ ਹੈ ਉਹਨਾਂ ਦੇ ਸਮਾਗਮਾਂ ‘ਚ ਕੋਈ ਅਫ਼ਸਰ ਸ਼ਾਮਲ ਨਹੀਂ ਹੁੰਦਾ ਹੋਰ ਵੀ ਕਈ ਅਜਿਹੇ ਆਗੂ ਹਨ ਜੋ ਸਰਕਾਰੀ ਪੈਸੇ ਦੀ ਘੱਟ ਤੋਂ ਘੱਟ ਤੋਂ ਵਰਤੋਂ ਕਰਦੇ ਹਨ ਸਿਆਸਦਾਨਾਂ ਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਅੱਜ ਕੱਲ੍ਹ ਆਮ ਜਨਤਾ ਫੂੰ-ਫਾਂਅ ਵਾਲੇ ਆਗੂ ਨੂੰ ਨਹੀਂ ਸਗੋਂ ਸਾਦਗੀ ਪਸੰਦ ਤੇ ਆਮ ਲੋਕਾਂ ਵਾਂਗ ਬਣ ਕੇ ਰਹਿਣ ਵਾਲੇ ਆਗੂ ਨੂੰ ਹੀ ਪਸੰਦ ਕਰਦੀ ਹੈ ਬਰਾਕ ਓਬਾਮਾ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਦਗੀ ਤੇ ਆਮ ਲੋਕਾਂ ਨਾਲ ਨੇੜਤਾ ਦੀ ਮਿਸਾਲ ਹਨ ਨਿਮਰਤਾ, ਸਦਭਾਵਨਾ ਤੇ ਇਨਸਾਨੀਅਤ ਆਮ ਆਦਮੀ ਦੇ ਨਾਲ-ਨਾਲ ਉੱਚ ਆਗੂਆਂ ਲਈ ਵੀ ਓਨੇ ਜ਼ਰੂਰੀ ਹਨ ਧੌਂਸ ਨਾਲ ਸਿਰਫ਼ ਬਦਨਾਮੀ ਹੀ ਮਿਲਦੀ ਹੈ ਹੋਰ ਸਿਆਸਦਾਨਾਂ ਨੇ ਗਾਇਕਵਾੜ ਦੀ ਅਲੋਚਨਾ ਕਰਨ ਤੋਂ ਕੰਨੀ ਤਾਂ ਜ਼ਰੂਰ ਕਤਰਾ ਲਈ ਪਰ ਉਸ ਦੇ ਵਿਹਾਰ ਦੀ ਖੱਲ੍ਹੀ ਹਮਾਇਤ ਕਰਨ ਦੀ ਵੀ ਕੋਈ ਹਿੰਮਤ ਨਹੀਂ ਕਰ ਸਕਿਆ ਸਿਆਸੀ ਪਾਰਟੀਆਂ ਆਪਣੇ ਆਗੂਆਂ ਨੂੰ ਸ਼੍ਰਿਸ਼ਟਾਚਾਰ ਤੇ ਸਾਦਗੀ ਦਾ ਪਾਠ ਪੜ੍ਹਾਉਣ