ਕੌਮਾਂਤਰੀ ਅਦਾਲਤ ਨੇ ਕੁਲਭੂਸ਼ਣ ਦੀ ਫਾਂਸੀ ‘ਤੇ ਲਾਈ ਰੋਕ

ਏਜੰਸੀ ਨਵੀਂ ਦਿੱਲੀ,
ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੇਰ ਰਾਤ ਟਵੀਟ ਕੀਤਾ ਕਿ ਹੇਗ ਸਥਿੱਤ ਕੌਮਾਂਤਰੀ ਅਦਾਲਤ ਦੇ ਮੁਖੀ ਨੇ ਅਦਾਲਤ ਦੇ ਨਿਯਮਾਂ ਦੇ ਪੈਰਾ-4 ਦੀ ਧਾਰਾ 74 ਤਹਿਤ ਇਹ ਰੋਕ ਲਾਈ ਹੈ ਸ੍ਰੀਮਤੀ ਸਵਰਾਜ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਕੁਲਭੂਸ਼ਣ ਦੀ ਮਾਂ ਨਾਲ ਟੈਲੀਫੋਨ ‘ਤੇ ਗੱਲ
ਕਰਕੇ ਉਨ੍ਹਾਂ  ਇਹ ਜਾਣਕਾਰੀ ਦੇ ਦਿੱਤੀ ਹੈ
ਵਿਦੇਸ਼ ਮੰਤਰੀ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਕੌਮਾਂਤਰੀ ਅਦਾਲਤ ‘ਚ ਸੀਨੀਅਰ ਵਕੀਲ ਹਰੀਸ਼ ਸਾਲਵੇ ਭਾਰਤ ਵੱਲੋਂ ਇਸ ਮਾਮਲੇ ‘ਚ ਪੈਰਵੀ ਕਰ ਰਹੇ ਹਨ ਪਾਕਿਸਤਾਨ ਦੀ ਇੱਕ ਫੌਜ ਅਦਾਲਤ ਨੇ ਕੁਲਭੂਸ਼ਣ ਨੂੰ ਜਾਸੂਸੀ ਦੇ ਦੋਸ਼ ‘ਚ ਪਿਛਲੇ ਮਹੀਨੇ 10 ਅਪਰੈਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਭਾਰਤ ਨੇ ਇਸਦਾ ਸਖਤ ਵਿਰੋਧ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਨੇ ਵਿਯਨਾ ਸੰਧੀ ਦੀ ਉਲੰਘਣਾ ਕਰਦਿਆਂ ਜਾਧਵ ‘ਤੇ ਮਾਮਲਾ ਚਲਾਇਆ ਹੈ ਉਸਦੇ ਵਾਰ-ਵਾਰ ਦੀ ਅਪੀਲ ਦੇ ਅਨੁਸਾਰ ਦੇ ਬਾਵਜ਼ੂਦ ਕੁਲਭੂਸ਼ਣ ਨੂੰ ਭਾਰਤੀ ਡਿਪਲੋਮੈਂਟਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ
ਭਾਰਤ ਨੇ ਇਹ ਵੀ ਸਾਫ਼ ਕੀਤਾ ਸੀ ਕਿ ਕੁਲਭੂਸ਼ਣ ਭਾਰਤ ਦਾ ਜਾਸੂਸ ਨਹੀਂ ਹੈ ਉਹ ਭਾਰਤੀ 9 ਫੌਜ ‘ਚ ਅਧਿਕਾਰੀ ਰਹਿ ਚੁੱਕਾ ਹੈ ਤੇ ਰਿਟਾਇਰ ਹੋਣ ਤੋਂ ਬਾਅਦ ਆਪਣਾ ਵਪਾਰ ਕਰਦੇ ਹਨ ਭਾਰਤ ਨੇ ਪਾਕਿਸਤਾਨ ਦੀ ਫੌਜ ਅਦਾਲਤ ਦੇ ਫੈਸਲੇ ਨੂੰ ਕੌਮਾਂਤਰੀ ਅਦਾਲਤ ‘ਚ ਚੁਣੌਤੀ ਦਿੱਤੀ ਸੀ ਤੇ ਉਸ ਤੋਂ ਬਾਅਦ ਅਦਾਲਤ ਨੇ ਕੁਲਭੂਸ਼ਣ ਦੀ ਫਾਂਸੀ ‘ਤੇ ਰੋਕ ਲਾਈ ਹੈ ਭਾਰਤ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਕੁਲਭੂਸ਼ਣ ਦਾ ਈਰਾਨ ਤੋਂ ਅਗਵਾ ਕੀਤਾ ਗਿਆ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਦਰਸਾਇਆ ਕਿ ਉਨ੍ਹਾਂ ਪਿਛਲੇ ਸਾਲ ਤਿੰਨ ਮਾਰਚ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ
ਕੌਮਾਂਤਰੀ ਅਦਾਲਤ ਨੇ ਅੱਜ ਦੇਰ ਸ਼ਾਮ ਆਪਣੇ ਇੱਕ ਬਿਆਨ ‘ਚ ਦੱਸਿਆ ਕਿ ਭਾਰਤ ਨੇ ਇਸ ਮਾਮਲੇ ‘ਚ ਪਾਕਿਸਤਾਨ ‘ਤੇ ਵੀਏਨਾ ਸੰਧੀ ਦੇ ਉਲੰਘਣਾ ਦਾ ਦੋਸ਼ ਲਾਇਆ ਸੀ ਭਾਰਤ ਵੱਲੋਂ ਦਾਇਰ ਅਪੀਲ ‘ਚ ਇਹ ਵੀ ਦੱਸਿਆ ਗਿਆ ਸੀ ਕਿ ਕੁਲਭੂਸ਼ਣ ਜਾਧਵ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਭਾਰਤ   ਦੇ ਉੱਚਾਯੋਗ ਅਧਿਕਾਰੀਆਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਭਾਰਤ ਦੀਆਂ ਦਲੀਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ  ਨਵਾਜ ਸ਼ਰੀਫ ਨੂੰ ਪੱਤਰ ਲਿਖ ਕੇ ਕੁਲਭੂਸ਼ਣ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਲਈ ਕਿਹਾ ਹੈ ਭਾਰਤ ਨੇ ਪਾਕਿਸਤਾਨ ਦੀ ਫੌਜ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ਼ ਅੱਠ ਮਈ ਨੂੰ ਹੈਗ ਸਥਿੱਤ ਕੌਮਾਂਤਰੀ ਅਦਾਲਤ ‘ਚ ਅਪੀਲ ਕੀਤੀ ਸੀ ਇਸ ਤੋਂ ਪਹਿਲਾਂ ਕੁਲਭੂਸ਼ਣ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਖਬਰ ਤੋਂ ਬਾਅਦ ਭਾਰਤ ਨੇ ਕਿਹਾ ਸੀ ਕਿ ਕੁਲਭੂਸ਼ਣ ਨੂੰ ਸੁਣਾਈ ਗਈ ਮੌਤ ਦੀ ਸਜ਼ਾ ‘ਤੇ ਅਮਲ ਹੁੰਦਾ ਹੈ ਤਾਂ ਇਸਦੇ ਗੰਭੀਰ ਨਤੀਜੇ ਸਾਹਮਣੇ ਆਉਣਗੇ ਤੇ ਦੋਪੱਖੀ ਸਬੰਧ ਪ੍ਰਭਾਵਿਤ ਹੋਣਗੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੇਸ਼ ਨੂੰ ਦੱਸਿਆ ਸੀ ਕਿ ਸਰਕਾਰ ਕੁਲਭੂਸ਼ਣ ਨੂੰ ਬਚਾਉਣ ਦੇ ਹਰ ਸੰਭਵ ਤਰੀਕਾ ਅਪਣਾਏਗੀ