ਕੇਂਦਰ ਸਰਕਾਰ ਦਾ ਖੁਲਾਸਾ : ਜਹਾਜ਼ ਹਾਦਸੇ ਵਿੱਚ ਹੋਈ ਸੀ ਨੇਤਾ ਜੀ ਦੀ ਮੌਤ

ਆਰਟੀਆਈ ਦੇ ਜਵਾਬ ਵਿੱਚ
ਏਜੰਸੀ
ਨਵੀਂ ਦਿੱਲੀ/ਕਲਕੱਤਾ,
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਨੂੰ ਲੈ ਕੇ ਤਸਵੀਰ ਹੁਣ ਸਾਫ਼ ਹੁੰਦੀ ਵਿਖਾਈ ਦੇ ਰਹੀ ਹੈ ਇੱਕ ਆਰਟੀ ਆਈ ਅਰਜ਼ੀ ਦਾ ਜਵਾਬ ਦਿੰਦਿਆਂ ਭਾਰਤ ਸਰਕਾਰ ਨੇ ਦੱਸਿਆ ਕਿ  ਨੇਤਾ ਜੀ ਦੀ ਮੌਤ ਜਹਾਜ਼ ਹਾਦਸੇ ਵਿੱਚ ਹੋਈ ਸੀ ਆਰਟੀਆਈ ਵਿੱਚ ਦਿੱਤੇ ਗਏ
ਜਵਾਬ ਨਾਲ ਨੇਤਾ ਜੀ ਦਾ ਪਰਿਵਾਰ ਖੁਸ਼ ਨਹੀਂ ਹੈ ਨੇਤਾ ਜੀ ਦੇ ਪੋਤੇ ਚੰਦਰ ਕੁਮਾਰ ਬੋਸ ਨੇ ਕਿਹਾ ਕਿ ਇਹ ਕਾਫ਼ੀ ਗੈਰ ਜਿੰਮੇਵਾਰਾਨਾ ਹੈ, ਕੇਂਦਰ ਸਰਕਾਰ ਇਸ ਤਰ੍ਹਾਂ ਦਾ ਜਵਾਬ ਦੇ ਸਕਦੀ ਹੈ ਜਦੋਂ ਕਿ ਮਾਮਲਾ ਹਾਲੇ ਵੀ ਸੁਲਝਿਆ ਨਹੀਂ ਹੈ ਇਹ ਆਰਟੀਆਈ ਸਾਇਕ ਸੇਨ ਨਾਮਕ ਵਿਅਕਤੀ ਨੇ ਦਾਇਰ ਕੀਤੀ ਸੀ ਜਿਸ ਦੇ ਜਵਾਬ ਵਿੱਚ
ਗ੍ਰਹਿ ਮੰਤਰਾਲੇ ਨੇ ਆਪਣਾ ਜਵਾਬ ਭੇਜਿਆ ਹੈ ਜਵਾਬ ਵਿੱਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਨੇਤਾ ਜੀ ਦੀ ਮੌਤ  18 ਅਗਸਤ 1945 ਨੂੰ ਹੋਈ ਸੀ ਜਵਾਬ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਨੇਤਾ ਜੀ ਦੀ ਮੌਤ ਨਾਲ ਜੁੜੀਆਂ 37 ਫਾਈਲਾਂ ਜਾਰੀ ਕੀਤੀਆਂ ਸੀ ਜਿਸ ਵਿੱਚ ਪੇਜ਼ ਨੰਬਰ 114-122 ‘ਤੇ ਇਸ ਦੀ ਜਾਣਕਾਰੀ ਦਿੱਤੀ ਗਈਯ ੈ ਇਸ ਜਵਾਬ ਵਿਚ ਸ਼ਾਹਨਵਾਜ ਕਮੇਟੀ, ਜਸਟਿਸ ਜੀ.ਡੀ. ਖੋਸਲਾ  ਕਮਿਸ਼ਨ ਤੇ ਜਸਟਿਸ ਮੁਖਰਜੀ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ