ਕਿੰਗਸ ਇਲੈਵਨ ਪੰਜਾਬ ਦੀਆਂ ਉਮੀਦਾਂ ਕਾਇਮ, ਕੋਲਕਾਤਾ ਨਾਈਟ ਰਾਈਡਰਸ ਅਟਕਿਆ

ਏਜੰਸੀ
ਮੋਹਾਲੀ,
ਕਿੰਗਸ ਇਲੈਵਨ ਪੰਜਾਬ ਨੇ ਡੈੱਥ ਓਵਰਾਂ ‘ਚ ਆਪਣੀ ਗੇਂਦਬਾਜ਼ਾਂ ਦੇ ਸਟੀਕ ਅਤੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੂੰ 14 ਦੌੜਾਂ ਨਾਲ ਹਰਾ ਕੇ ਆਈਪੀਐੱਲ-10 ਦੇ ਪਲੇਅ ਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਣਾਈ ਰੱਖਿਆ
ਪੰਜਾਬ ਨੇ ਛੇ ਵਿਕਟਾਂ ‘ਤੇ 167 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਕੋਲਕਾਤਾ ਨੂੰ ਆਖਰੀ ਓਵਰਾਂ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਛੇ ਵਿਕਟਾਂ ‘ਤੇ 153 ਦੌੜਾਂ ‘ਤੇ ਰੋਕ ਦਿੱਤਾ ਪੰਜਾਬ ਦੇ ਇਹ ਮੈਚ ਜਿੱਤਦੇ ਹੀ ਟੀਮ ਦੀ ਮਾਲਕਿਨ ਪ੍ਰੀਤੀ ਜਿੰਟਾ ਖੁਸ਼ੀ ਨਾਲ ਆਪਣੀ ਜਗ੍ਹਾ ‘ਤੇ ਉੱਛਲ ਪਈ ਹੁਣ ਪੰਜਾਬ ਦੀ 12 ਮੈਚਾਂ ‘ਚ ਇਹ ਛੇਵੀਂ ਜਿੱਤ ਹੈ ਅਤੇ ਉਹ 12 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ ਪਰ ਪਲੇਅ ਆਫ ‘ਚ ਜਾਣ ਲਈ ਪੰਜਾਬ ਨੂੰ ਆਪਣੇ ਬਚੇ ਦੋਵੇਂ ਮੈਚ ਜਿੱਤਣੇ ਹੋਣਗੇ ਅਤੇ ਨਾਲ ਹੀ ਨੈੱਟ ਰਨ ਰੇਟ ਵੀ ਬਿਹਤਰ ਰੱਖਣਾ ਹੋਵੇਗਾ
ਦੂਜੇ ਪਾਸੇ ਕੋਲਕਾਤਾ ਦੀ 12 ਮੈਚਾਂ ‘ਚ ਇਹ ਪੰਜਵੀਂ ਹਾਰ ਹੈ ਅਤੇ ਉਹ 16 ਅੰਕਾਂ ਨਾਲ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ ਕੋਲਕਾਤਾ ਦੀ ਸੰਭਾਵਨਾਵਾਂ ਅਜੇ ਮਜ਼ਬੂਤ ਹਨ ਪਰ ਨੈੱਟ ਰਨ ਰੇਟ ਦੇ ਕਿਸੇ ਵੀ ਤਰ੍ਹਾਂ ਦੇ ਫੇਰ ਤੋਂ ਬਚਣ ਲਈ ਉਸ ਨੂੰ ਆਖਰੀ ਲੀਗ ਮੈਚ ‘ਚ ਜਿੱਤ ਹਾਸਲ ਕਰਨੀ ਹੋਵੇਗੀ ਕੋਲਕਾਤਾ ਲਈ ਓਪਨਰ ਕ੍ਰਿਸ ਲਿਨ ਨੇ ਸ਼ਾਨਦਾਰ 84 ਦੌੜਾਂ ਬਣਾਈਆਂ ਪਰ ਦੂਜੇ ਪਾਸੇ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ ਲਿਨ 18ਵੇਂ ਓਵਰ ‘ਚ ਟੀਮ ਦੇ 132 ਦੇ ਸਕੋਰ ‘ਤੇ ਆਊਟ ਹੋਏ ਅਤੇ ਇਸ ਨਾਲ ਹੀ ਕੋਲਕਾਤਾ ਦੀਆਂ ਉਮੀਦਾਂ ਵੀ ਟੁੱਟ ਗਈਆਂ
ਇਸ ਤੋਂ ਪਹਿਲਾਂ ਕਪਤਾਨ ਗਲੇਨ ਮੈਕਸਵੈੱਲ (44) ਅਤੇ ਵਿਕਟਕੀਪਰ ਰਿਧੀਮਾਨ ਸਾਹਾ (38) ਦੀ ਤੇਜ ਤਰਰਾਰ ਪਾਰੀਆਂ ਨਾਲ ਕਿੰਗਸ ਇਲੈਵਨ ਪੰਜਾਬ ਨੇ ਛੇ ਵਿਕਟਾਂ ‘ਤੇ 167 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਉਸ ਦਾ ਬਚਾਅ ਕਰ ਲਿਆ ਮੈਕਸਵੈੱਲ ਅਤੇ ਸਾਹਾ ਨੇ ਚੌਥੀ ਵਿਕਟ ਲਈ 71 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਕੇ ਟੀਮ ਨੂੰ ਨੌਵੇਂ ਓਵਰ ‘ਚ ਤਿੰਨ ਵਿਕਟਾਂ ‘ਤੇ 56 ਦੌੜਾਂ ਦੀ ਸਥਿਤੀ ਤੋਂ ਕੱਢ ਲਿਆ ਪੰਜਾਬ ਦੇ ਕਪਤਾਨ ਨੇ ਤਾਬੜਤੋੜ ਅੰਦਾਜ਼ ‘ਚ ਚਾਰ ਛੱਕੇ ਠੋਕੇ ਸਾਹਾ ਨੇ ਵੀ ਆਪਣਾ ਛੱਕਾ 18ਵੇਂ ਓਵਰ ‘ਚ ਕੁਲਦੀਪ ਯਾਦਵ ‘ਤੇ ਮਾਰਿਆ ਪਰ ਨੌਜਵਾਨ ਚਾਈਨਾਮੈਨ ਤੇਜ ਗੇਂਦਬਾਜ਼ ਨੇ ਮੈਕਸਵੈੱਲ ਅਤੇ ਸਾਹਾ ਨੂੰ ਆਊਟ ਕਰਕੇ ਇਨ੍ਹਾਂ ਛੱਕਿਆਂ ਦੀ ਭਰਪਾਈ ਕਰ ਦਿੱਤੀ