ਕਿਸਾਨ ਅੰਦੋਲਨ : ਵਰਤ ‘ਤੇ ਬੈਠੇ ਸ਼ਿਵਰਾਜ ਚੌਹਾਨ

ਆਗ ਮਤ ਲਗਾਓ, ਚਰਚਾ ਕੋ ਆਓ’
ਨਰਸਿੰਘਗੜ੍ਹ ‘ਚ ਪ੍ਰਦਰਸ਼ਨਕਾਰੀਆਂ ਨੇ ਲਾਇਆ ਜਾਮ

ਏਜੰਸੀ ਭੋਪਾਲ,
ਮੱਧ ਪ੍ਰਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ  ਦੇ ਦਸਵੇਂ ਦਿਨ ਅੱਜ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇੱਥੇ ਦੁਸਹਿਰਾ ਮੈਦਾਨ ‘ਚ ‘ਸ਼ਾਂਤੀ ਬਹਾਲੀ ਲਈ’ ਅਣਮਿੱਥੇ ਸਮੇਂ ਲਈ ਵਰਤ ‘ਤੇ ਬੈਠ ਗਏ ਉਨ੍ਹਾਂ ਕਿਸਾਨਾਂ ਨੂੰ ਇੱਥੇ ਸਮੱਸਿਆ ਦੇ ਹੱਲ ਲਈ ਆਉਣ ਦਾ ਸੱਦਾ ਵੀ ਦਿੱਤਾ ਹਾਲਾਂਕਿ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਨੂੰ ‘ਨੌਟੰਕੀ’ ਦੱਸਿਆ
ਦੁਸਹਿਰਾ ਮੈਦਾਨ ‘ਤੇ ਵਰਤ ‘ਤੇ ਬੈਠੇ ਸ਼ਿਵਰਾਜ ਸਿੰਘ ਚੌਹਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਹੈ ਉਨ੍ਹਾਂ ਕਿਸਾਨਾਂ ਨੂੰ ਅੱਗ ਦੀਆਂ ਘਟਨਾਵਾਂ ਤੋਂ ਪਰਹੇਜ਼ ਕਰਨ ਲਈ ਕਿਹਾ ਸ਼ਿਵਰਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੱਲਬਾਤ ਰਾਹੀਂ ਮਾਮਲੇ ਦੀ ਹਮਾਇਤ ਕੀਤੀ ਜਾ ਸਕਦੀ ਹੈ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਹਿੰਸਾ ਨਾਲ ਕਿਸੇ ਮਾਮਲੇ ਦਾ ਹੱਲ ਨਹੀਂ ਹੋ ਸਕਦਾ ਇਸ ਦੌਰਾਨ ਸੀਐੱਮ ਸ਼ਿਵਰਾਜ ਚੌਹਾਨ ਦੀ ਪਤਨੀ ਸਾਧਨਾ ਸਿੰਘ ਵੀ ਉਨ੍ਹਾਂ ਨਾਲ ਬੈਠੀ, ਹਾਲਾਂਕਿ
ਸ਼ਿਵਰਾਜ ਦੇ ਇਸ ਵਰਤ ‘ਚ ਬੀਜੇਪੀ ਦੇ ਸੀਨੀਅਰ ਆਗੂ ਕੈਲਾਸ਼ ਵਿਜੈ ਵਰਗੀਆ ਮੌਜ਼ੂਦ ਨਹੀਂ ਸਨ
ਦੂਜੇ ਪਾਸੇ ਪ੍ਰਦੇਸ਼ ‘ਚ ਹਾਲੇ ਵੀ ਪ੍ਰਦਰਸ਼ਨਕਾਰੀਆਂ ਦਾ ਹੰਗਾਮਾ ਹਾਲੇ ਜਾਰੀ ਹੈ ਨਰਸਿੰਘਗੜ੍ਹ ‘ਚ ਸ਼ਨਿੱਚਰਵਾਰ ਨੂੰ ਕਿਸਾਨਾਂ ਨੇ ਭੋਪਾਲ ਜਾਣ ਵਾਲਾ ਨੇਸ਼ਨਲ ਹਾਈਵੇ ਜਾਮ ਕਰ ਦਿੱਤਾ ਇਸ ਦੌਰਾਨ ਨਾਰਾਜ਼ ਕਿਸਾਨਾਂ ਨੇ ਵਾਹਨਾਂ ਨੂੰ ਰੋਕ ਲਿਆ, ਜਿਸ ਨਾਲ ਲੋਕਾਂ ਨੂੰ ਕਈ ਕਿਲੋਮੀਟਰ ਤੱਕ ਪੈਦਲ ਸਫ਼ਰ ਕਰਨਾ ਪਿਆ
ਖੇਤੀਬਾੜੀ ਮੰਤਰੀ ਦੀ ਕਾਰ ‘ਤੇ ਕਾਂਗਰਸੀਆਂ ਨੇ ਸੁੱਟੇ ਆਂਡੇ
ਸੱਚ ਕਹੂੰ ਨਿਊਜ਼
ਭੁਵਨੇਸ਼ਵਰ ਓੜੀਸਾ ਦੇ ਭੁਵਨੇਸ਼ਵਰ ‘ਚ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਦੀ ਕਾਰ ‘ਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਆਂਡੇ ਸੁੱਟੇ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ‘ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ ਖੇਤੀਬਾੜੀ ਮੰਤਰੀ ਕਿਸੇ ਪ੍ਰੋਗਰਾਮ ‘ਚ ਸ਼ਿਰਕਤ ਕਰਨ ਤੋਂ ਬਾਅਦ ਇੱਥੇ ਗੈਸਟ ਹਾਊਸ ‘ਚ ਰੁਕੇ ਹੋਏ ਸਨ

ਜਿਵੇਂ ਹੀ ਉਹ ਕਾਫਲੇ ਦੇ ਰੂਪ ‘ਚ ਗੈਸਟ ਹਾਊਸ ‘ਚੋਂ ਨਿਕਲੇ ਤਾਂ ਉੱਥੇ ਮੌਜੂਦ ਕਾਂਗਰਸੀ ਵਰਕਰਾਂ ਨੇ ਪਹਿਲਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਤੇ ਫੇਰ ਆਂਡੇ ਸੁੱਟੇ ਪ੍ਰਦਰਸ਼ਨਕਾਰੀ ਮੰਦਸੌਰ ‘ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ 6 ਕਿਸਾਨਾਂ ਦੀ ਮੌਤ ਤੋਂ ਨਰਾਜ਼ ਸਨ ਇਸ ਮਾਮਲੇ ‘ਚ ਪੁਲਿਸ ਨੇ ਯੂਥ ਕਾਂਗਰਸ ਦੇ ਪੰਜ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ