ਕਾਬੁਲ ਧਮਾਕੇ ‘ਚ 80 ਜਣਿਆਂ ਦੀ ਮੌਤ, 350  ਜ਼ਖ਼ਮੀ

b
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਰਾਸ਼ਟਰਪਤੀ ਰਿਹਾਇਸ਼ ਤੇ ਵਿਦੇਸ਼ੀ ਸਫਾਰਤਖਾਨਿਆਂ ਨੇੜੇ ਇੱਕ ਇਲਾਕੇ ਵਿੱਚ ਹੋਏ ਜ਼ਬਰਦਸਤ ਕਾਰ ਬੰਬ ਧਮਾਕੇ ਵਿੱਚ 80 ਵਿਅਕਤੀ ਮਾਰੇ ਗਏ ਤੇ ਹੋਰ 350 ਜ਼ਖ਼ਮੀ ਹੋ ਗਏ
ਇੱਕ  ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਣਾ ਦੀ ਸੰਭਾਵਨਾ ਹੈ ਕਾਬੁਲ ਪੁਲਿਸ ਦੇ ਬੁਲਾਰੇ ਬਸ਼ੀਰ ਮੁਜਾਹਿਦ ਨੇ ਦੱਸਿਆ ਕਿ ਧਮਾਕਾ ਜਰਮਨ ਸਫਾਰਤਖਾਨਿਆਂ ਦੇ ਮੇਨ ਗੇਟ ਨੇੜੇ ਵਾਪਰਿਆ, ਜਿਸ ਕੋਲ ਕਈ ਹੋਰ ਮਹੱਤਵਪੂਰਨ ਕੈਂਪਸ ਤੇ ਦਫ਼ਤਰ ਵੀ
ਸਥਿੱਤ ਹਨ ਹਾਲੇ ਤੁੰਰਤ ਇਹ ਨਹੀਂ ਦੱਸਿਆ ਜਾ  ਸਕਦਾ ਕਿ ਹਮਲੇ ਦੀ ਅਸਲ ਟੀਚਾ ਕੀ  ਸੀ
ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਲੇ ਇਹ ਸਪੱਸ਼ਟ ਨਹੀਂ ੋਹੋ ਸਕਿਆ ਹੈ ਕਿ ਕਾਬੁਲ ਵਿੱਚ ਜਰਮਨ ਸਫ਼ਾਰਤਖਾਨੇ ਦਾ ਕੋਈ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਜਾ ਨਹੀਂ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਘਟਨਾ ਸਥਾਨ ਤੋਂ ਕੁਝ ਮੀਟਰ ਦੀ ਦੂਰੀ ‘ਤੇ ਸਥਿਤ ਸੈਂਕੜੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜੇ ਟੁੱਟ ਗਏ
ਧਮਾਕੇ ਦੀ ਤੁਰੰਤ ਕਿਸੇ ਵੀ ਅੱਤਵਾਦੀ ਸੰਗਠਨ
ਨੇ ਜਿੰਮੇਵਾਰੀ ਨਹੀਂ ਲਈ ਹੈ ਇਸ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਕਾਬੁਲ ਵਿੱਚ ਹੋਏ ਜ਼ਬਰਦਸਤ ਬੰਬ ਧਮਾਕੇ  ਵਿੱਚ ਭਾਰਤੀ ਦੂਤਾਵਾਸ ਦੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਕਾਰ ਬੰਬ ਧਮਾਕੇ ਵਿੱਚ ਕੁਝ  ਹੀ ਦੇਰ ਬਾਅਦ ਸ੍ਰੀਮਤੀ ਸਵਰਾਜ ਨੇ ਟਵੀਟ ਕੀਤਾ ਹੈ ਕਿ ਭਗਵਾਨ ਦਾ ਸ਼ੁਕਰ ਹੈ ਕਿ ਕਾਬੁਲ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਭਾਰਤੀ ਦੂਤਾਵਾਸ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ

ਪਹਿਲਾਂ ਕਦੋਂ-ਕਦੋਂ ਹੋਏ ਹਮਲੇ
ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਕਾਫ਼ੀ ਸਮੇਂ ਤੋਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹੀ ਹੈ ਪਿਛਲੇ 2 ਸਾਲਾਂ ਵਿੱਚ ਇੱਕੇ 10 ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ
8 ਮਾਰਚ 2017
ਸਰਦਾਰ ਦਾਊਦ ਖਾਨ ਮਿਲਟਰੀ ਹਸਪਤਾਲ ਵਿੱਚ ਹਮਲਾ, ਜਿਸ ਵਿੱਚ  49 ਵਿਅਕਤੀਆਂ ਦੀ ਮੌਤ
10 ਜਨਵਰੀ 2017
ਅਫ਼ਗਾਨਿਸਤਾਨ ਦੇ ਸੰਸਦ ਨੇੜੇ ਦੂਹਰੇ ਆਤਮਘਾਤੀ ਹਮਲੇ ਵਿੱਚ 30 ਵਿਅਕਤੀਆਂ ਤੋਂ ਜ਼ਿਆਦਾ ਦੀ ਮੌਤ
21 ਨਵੰਬਰ 2016
ਸ਼ਿਆ ਮਸਜਿਦ ਵਿੱਚ ਆਤਮਘਾਤੀ ਹਮਲਾ, ਜਿਸ ਵਿੱਚ 30 ਤੋਂ ਵੀ ਜ਼ਿਆਦਾ  ਵਿਅਕਤੀਆਂ ਦੀ ਮੌਤ
5 ਸਤੰਬਰ  2016
ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇੜੇ ਹੋਏ ਦੂਹਰੇ ਆਤਮਘਾਤੀ ਹਮਲੇ ਵਿੱਚ  41 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ
23 ਜੁਲਾਈ 2016
ਹਜ਼ਾਰਾ ਜਾਤੀ ਸਮੂਹ ਨਾਲ ਸਬੰਧ ਰੱਖਣ ਵਾਲੇ ਪ੍ਰਦਰਸ਼ਨਕਾਰਾਂ ‘ਤੇ ਹੋਏ ਅੱਤਵਾਦੀ ਹਮਲੇ ਵਿੱਚ 90 ਵਿਅਕਤੀਆਂ ਦੀ ਮੌਤ
3 ਮਈ 2016
ਕਾਬੁਲ ਵਿੱਚ ਅੱਤਵਾਦੀ ਹਮਲਾ ਹੋਇਆ, ਜਿਸ ਵਿੱਚ ਅੱਠ ਵਿਅਕਤੀਆਂ ਦੀ ਜਾਨ ਚਲੀ ਗਈ

19 ਅਪਰੈਲ 2016
ਕੌਮੀ ਸੁਰੱਖਿਆ ਡਾਇਰੈਕਟੋਰੇਟ (ਐੱਨਡੀਐੱਸ) ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਸੈਸ਼ਨ ਦੌਰਾਨ ਨਿਸ਼ਾਨਾ ਬਣਾਇਆ, 70 ਵਿਅਕਤੀਆਂ ਦੀ ਮੌਤ

1 ਫਰਵੀ 2016
ਕਾਬੁਲ ਦੇ ਪੁਲਿਸ ਕੰਪਲੈਕਸ ਨੇੜੇ ਹੋਏ ਧਮਾਕੇ ਵਿੱਚ 20 ਪੁਲਿਸ ਅਧਿਕਾਰੀਆਂ ਦੀ ਜਾਨ ਚਲੀ ਗਈ

20 ਜਨਵਰੀ, 2016
ਅਫ਼ਗਾਨਿਸਤਾਨ ਟੀ.ਵੀ. ਚੈਨਲ ਦੀ ਇੱਕ ਮਿੰਨੀ ਬੱਸ ‘ਤੇ ਤਾਲਿਬਾਨੀ ਆਤਮਘਾਤੀ ਹਮਲਾ, 7 ਦੀ ਮੌਤ

11 ਦਸੰਬਰ, 2015
ਸਪੇਨਿਸ਼ ਦੂਤਾਵਾਸ ਨੇੜੇ ਸਥਿਤ ਗੈਸਟ ਹਾਊੁਸ ‘ਤੇ ਹਮਲਾ, ਦੋ ਸਪੇਨੀ ਤੇ ਚਾਰ ਅਫ਼ਗਾਨੀ ਵਿਅਕਤੀਆਂ ਦੀ ਮੌਤ