ਔਰਤਾਂ ‘ਤੇ ਅੱਤਿਆਚਾਰ ਸਮਾਜਿਕ ਅਣਦੇਖੀ

ਅਜੇ ਨਿਰਭਇਆ ਕੇਸ ਦਾ ਫੈਸਲਾ ਆਏ ਨੂੰ ਦੋ ਹਫ਼ਤੇ ਵੀ ਨਹੀਂ ਹੋਏ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਲੜਕੀ ਨਾਲ ਨਿਰਭਇਆ ਵਰਗਾ ਹੀ ਅਣਮਨੁੱਖੀ ਅਪਰਾਧ ਸਾਹਮਣੇ ਆਇਆ ਹੈ ਇਸ ਅਪਰਾਧ ‘ਚ ਵੀ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ ਕਰ ਦਿੱਤੀ ਗਈ ਹੱਤਿਆ ਦਾ ਤਰੀਕਾ ਬੇਹੱਦ ਜਾਲਿਮਾਨਾ ਹੈ ਜਿਸ ਤਰ੍ਹਾਂ  ਨਿਰਭਇਆ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲੀ ਹੈ, ਉਸੇ ਤਰ੍ਹਾਂ ਕੋਈ ਦੋ ਰਾਏ ਨਹੀਂ ਕਿ ਇਸ ਹੈਵਾਨੀਅਤ ਦੇ ਦੋਸ਼ੀਆਂ ਨੂੰ ਵੀ ਮੌਤ ਦੀ ਸਜ਼ਾ ਹੀ ਮਿਲੇਗੀ ਮ੍ਰਿਤਕ ਲੜਕੀ ਦੀ ਮਾਂ ਦਾ ਦਰਦ ਅਪਰਾਧੀਆਂ ਦੀ ਮਾਨਸਿਕ ਕਰੂਪਤਾ ਦਰਸਾਉਣ ਲਈ ਕਾਫ਼ੀ ਹੈ  ਕਿ ਕਿਉਂ ਕੋਈ ਇਸ ਦੇਸ਼ ‘ਚ ਬੇਟੀ ਪੈਦਾ ਕਰੇਗਾ ਦੇਸ਼ ‘ਚ ਆਏ ਦਿਨ ਔਰਤਾਂ ਖਾਸ ਕਰ ਲੜਕੀਆਂ ਲਈ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਇੱਥੇ ਸਮਾਜ ਜ਼ਿਆਦਾ ਦੋਸ਼ੀ ਨਜ਼ਰ ਆ ਰਿਹਾ ਹੈ, ਨਹੀਂ ਤਾਂ ਅਜਿਹਾ ਕਿਵੇਂ ਹੋ ਸਕਦਾ ਕਿ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਮਿਲ ਰਹੀ ਹੈ ਅਤੇ ਅਪਰਾਧੀ ਆਏ ਦਿਨ ਹੋਰ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਰਹੇ ਹਨ ਸੋਨੀਪਤ ਦੀ ਇਸ ਲੜਕੀ ਨਾਲ ਜੋ ਹੋਇਆ, ਉਹ ਕੋਈ ਇੱਕ ਦਿਨ ‘ਚ ਨਹੀਂ ਹੋਇਆ, ਨਾ ਹੀ ਇਹ ਹਮਲਾ ਨਿਰਭਇਆ ਵਰਗਾ ਹੈ, ਨਾ ਅਪਰਾਧੀਆਂ ਨੇ ਰਾਤ ਨੂੰ ਇੱਕਦਮ ਹਮਲਾ ਕੀਤਾ ਨਿਰਭਇਆ ਦੇ ਮਾਮਲੇ ‘ਚ ਅਪਰਾਧੀ ਤੇ ਪੀੜਤਾ ਪਹਿਲਾਂ ਕਦੇ ਆਹਮੋ-ਸਾਹਮਣੇ ਨਹੀਂ ਹੋਏ ਸੀ ਸੋਨੀਪਤ ਦੀ ਇਸ ਦੂਜੀ ਨਿਰਭਇਆ ਨੂੰ ਤਾਂ ਕਈ ਮਹੀਨਿਆਂ ਤੋਂ ਸਤਾਇਆ ਜਾ ਰਿਹਾ ਸੀ ਅਪਰਾਧੀ ਮੌਕਾ ਭਾਲ਼ਦੇ ਰਹੇ ਸਮਾਜ, ਪੁਲਿਸ ਸਭ ਲਾਪਰਵਾਹ ਰਹੇ ਨਤੀਜਾ , ਇੱਕ ਹੋਰ ਲੜਕੀ ਨੂੰ ਨਿਰਭਇਆ ਵਾਂਗ ਬਲੀ ਚੜ੍ਹਨਾ ਪਿਆ ਭਾਰਤੀ ਪੁਲਿਸ ਪ੍ਰਬੰਧ, ਕਾਨੂੰਨ ਮਾਹਿਰ, ਸਮਾਜ ਵਿਗਿਆਨੀ ਅਜੇ ਵੀ ਔਰਤਾਂ ਵਿਰੁੱਧ ਅਪਰਾਧ ਦੀ ਸ਼ੁਰੂਆਤ ਨੂੰ ਸਹੀ ਤਰੀਕੇ ਨਾਲ ਪਰਿਭਾਸ਼ਿਤ ਨਹੀਂ ਕਰ ਸਕੇ ਜਦੋਂ ਤੱਕ ਅਪਰਾਧ ਪਰਿਭਾਸ਼ਿਤ ਨਹੀਂ ਹੋਵੇਗਾ, ਉਸ ‘ਤੇ ਰੋਕ ਲੱਗਣੀ ਬਹੁਤ ਮੁਸ਼ਕਲ ਹੈ ਅਜੇ  ਜੋ ਔਰਤ ਸੁਰੱਖਿਆ ਐਕਟ ਹੈ ਉਸਦੇ ਤਹਿਤ ਹਾਲਾਂਕਿ ਕਾਫ਼ੀ ਗੱਲਾਂ ਨੂੰ ਪਰਿਭਾਸ਼ਿਤ ਕਰ ਲਿਆ ਗਿਆ ਹੈ, ਜਿਵੇਂ-ਲੜਕੀਆਂ, ਔਰਤਾਂ ਨੂੰ ਘੂਰਨਾ, ਉਨ੍ਹਾਂ ਦਾ ਪਿੱਛਾ ਕਰਨਾ, ਗਲਤ ਤਰੀਕੇ ਨਾਲ ਛੂਹਣਾ ਆਦਿ, ਪਰ ਇਹ ਸਭ ਦੁਸ਼ਕਰਮ ਦੀ ਤਿਆਰੀ ਦੇ ਤੌਰ ‘ਤੇ ਪਰਿਭਾਸ਼ਿਤ ਕੀਤੇ ਜਾਣ ਇਨ੍ਹਾਂ ਲਈ ਸਜ਼ਾ ਵੀ ਸਖ਼ਤ ਕੀਤੀ ਜਾਵੇ ਨਾਰਕੋਟਿਕਸ ਖਾਤਮੇ ‘ਚ ਸਪਸ਼ਟ ਹੈ ਕਿ ਨਸ਼ੇ ਦੀ ਪੌਦ ਬੀਜਣਾ ਵੀ ਅਪਰਾਧ ਹੈ, ਜਦੋਂਕਿ ਇਸੇ ਤਰ੍ਹਾਂ ਔਰਤ ਸੁਰੱਖਿਆ ਐਕਟ ‘ਚ ਮੁੜ ਸੁਧਾਰ ਹੋਵੇ ਤੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਮਿਲੇ ਸਮਾਂ ਬੜੀ ਦੇਰ ਤੋਂ ਮੰਗ ਕਰ ਰਿਹਾ ਹੈ ਕਿ ਲੜਕੀਆਂ ਨੂੰ ਆਤਮ-ਰੱਖਿਆ ‘ਚ ਨਿਪੁੰਣ ਕੀਤਾ ਜਾਵੇ, ਜੋ ਨਹੀਂ ਹੋ ਰਿਹਾ ਅਜੇ ਵੀ ਸਕੂਲਾਂ, ਕਾਲਜਾਂ ਤੇ ਕੰਮ ਵਾਲੀਆਂ ਥਾਵਾਂ ‘ਤੇ ਖਾਨਾਪੂਰਤੀ ਹੋ ਰਹੀ ਹੈ, ਜਦੋਂ ਕਿ ਇਹ ਸਭ ਗੰਭੀਰਤਾ ਨਾਲ ਹੋਵੇ ਔਰਤਾਂ ਵਿਰੁੱਧ ਅਪਰਾਧਾਂ ਦੀ ਅਦਾਲਤੀ ਕਾਰਵਾਈ ਤਿੰਨ ਮਹੀਨਿਆਂ ‘ਚ ਹੀ ਪੂਰੀ ਕੀਤੀ ਜਾਵੇ,  ਤਾਂਕਿ ਕੋਈ ਵੀ ਅਪਰਾਧੀ ਸਜ਼ਾ ਤੋਂ ਬਚਿਆ ਨਾ ਰਹਿ ਸਕੇ ਸਮਾਜ ‘ਚ ਧੀਆਂ ਨੂੰ ਪੈਦਾ ਹੋਣ ਤੋਂ ਨਾ ਰੋਕਿਆ ਜਾਵੇ, ਸਗੋਂ ਧੀਆਂ ਦੇ ਪੈਦਾ ਹੋਣ ਨਾਲ ਹੀ ਉਨ੍ਹਾਂ ਨੂੰ ਰਣਚੰਡੀ ਜਾਂ ਰਾਣੀ ਝਾਂਸੀ ਬਣਾਇਆ ਜਾਵੇ