ਏਸੀਬੀ ਨੇ ਦਰਜ ਕੀਤਾ ਕਪਿਲ ਮਿਸ਼ਰਾ ਦਾ ਬਿਆਨ

ਏਜੰਸੀ
ਨਵੀਂ ਦਿੱਲੀ,
ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ (ਏਸੀਬੀ) ਨੇ ਆਮ ਆਦਮੀ ਪਾਰਟੀ ਤੋਂ ਬਰਖਾਸਤ ਸਾਬਕਾ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੇ ਮਾਮਲੇ ‘ਚ ਬਿਆਨ ਦਰਜ ਕੀਤੇ
ਮਿਸ਼ਰਾ ਨੇ ਹਾਲ ਹੀ ‘ਚ ਕੇਜਰੀਵਾਲ ਵੱਲੋਂ 400 ਕਰੋੜ ਰੁਪਏ ਦੇ ਟੈਂਕਰ ਘਪਲੇ ਮਾਮਲੇ ਦੀ ਜਾਂਚ ‘ਚ ਦੇਰੀ ਕਰਨ ਦਾ ਦੋਸ਼ ਲਾਉਂਦਿਆਂ ਏਸੀਬੀ ‘ਚ ਸ਼ਿਕਾਇਤ ਦਰਜ ਕਰਵਾਈ ਹੈ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦੁਪਹਿਰ 12 ਵਜੇ ਏਸੀਬੀ ਦੇ ਦਫ਼ਤਰ ‘ਚ ਆਪਣੇ ਦੋਸ਼ਾਂ ਨੂੰ ਲੈ ਕੇ ਬਿਆਨ ਦਰਜ ਕਰਵਾਏ ਲਗਭਗ ਡੇਢ ਘੰਟੇ ਤੱਕ ਦਰਜ ਕੀਤੇ ਗਏ ਬਿਆਨ ਦੌਰਾਨ ਉਨ੍ਹਾਂ  ਏਸੀਬੀ ਅਧਿਕਾਰੀਆਂ ਨੂੰ ਆਪਣੀ ਸ਼ਿਕਾਇਤ ਨਾਲ ਜੁੜੇ ਤੱਥਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਆਉਂਦੇ ਸੋਮਵਾਰ ਨੂੰ ਉਨ੍ਹਾਂ ਨੂੰ ਇੱਕ ਵਾਰ ਫਿਰ ਏਸੀਬੀ ‘ਚ ਇਸ ਮਾਮਲੇ ਨੂੰ ਲੈ ਕੇ ਬਿਆਨ ਦਰਜ
ਕਰਵਾਉਣ ਲਈ ਸੱਦਿਆ ਗਿਆ ਹੈ ਪਾਰਟੀ ਤੋਂ ਬਗਾਵਤ ਕਰਕੇ ਮਿਸ਼ਰਾ ਇਸ ਸਮੇਂ ਆਪ ਆਗੂਆਂ ਦੇ ਵਿਦੇਸ਼ੀ ਦੌਰਿਆਂ ਦਾ ਵੇਰਵਾ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਹਨ ਆਪਣੇ ਘਰ ਦੇ ਬਾਹਰ ਦੋ ਦਿਨ ਤੋਂ ਭੁੱਖ ਹੜਤਾਲ ‘ਤੇ ਬੈਠੇ ਮਿਸ਼ਰਾ ਨੇ ਕੇਜਰੀਵਾਲ ਤੋਂ ਆਪ ਆਪ ਆਗੂਆਂ ਸੰਜੈ ਸਿੰਘ ਤੇ ਰਾਘਵ ਚੱਠਾ ਸਮੇਤ ਹੋਰ ਆਗੂਆਂ ਦੀ ਸਰਕਾਰੀ ਖਰਚ ‘ਤੇ ਵਿਦੇਸ਼ੀ ਦੌਰਿਆਂ ਦਾ ਵੇਰਵਾ ਮੰਗਿਆ ਹੈ