ਅੱਜ ਇੰਗਲੈਂਡ ‘ਚ ਹੋਵੇਗਾ ਭਾਰਤ-ਪਾਕਿ ਦਾ ਭੇੜ

ੇਜੰਸੀ
ਬਰਮਿੰਘਮ,
ਕਪਤਾਨ ਵਿਰਾਟ ਕੋਹਲੀ ਅਤੇ ਕੋਚ ਅਨਿਲ ਕੁੰਬਲੇ ਦੀ ਲੜਾਈ ‘ਚ ਉਲਝੀ ਟੀਮ ਇੰਡੀਆ ਜਦੋਂ ਵਿਰੋਧੀ ਪਾਕਿਸਤਾਨ ਖਿਲਾਫ਼ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ‘ਮਹਾਂਮੁਕਾਬਲੇ’ ‘ਚ ਆਪਣੇ ਖਿਤਾਬ ਬਚਾਅ ਅਭਿਆਨ ਦੀ ਸ਼ੁਰੂਆਤ ਕਰਨ ਉੱਤਰੇਗੀ ਤਾਂ ਉਸ ਸਾਹਮਣੇ ਅੰਦਰੂਨੀ ਲੜਾਈ ਦੇ ਨਾਲ-ਨਾਲ ਪਾਕਿਸਤਾਨ ਨੂੰ ਹਰਾਉਣ ਦੀ ਸਖ਼ਤ ਚੁਣੌਤੀ ਹੋਵੇਗੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਗਰੁੱਪ ਬੀ ਦੇ ਇਸ ਹਾਈਵੋਲਟੇਜ਼ ਮੁਕਾਬਲੇ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਅਤੇ ਇਹ ਮੁਕਾਬਲਾ ਪਹਿਲਾਂ ਤੋਂ ਹੀ ਹਾਊਸਫੁੱਲ ਹੋ ਚੁੱਕਿਆ ਹੈ ਪਿਛਲੇ ਚੈਂਪੀਅਨ ਭਾਰਤ ਨੂੰ ਇਸ ਮੁਕਾਬਲੇ ‘ਚ ਉਸ ਦੇ ਹਾਲ ਦੇ ਪ੍ਰਦਰਸ਼ਨ ਕਾਰਨ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਟੂਰਨਾਮੈਂਟ ਤੋਂ ਐਨ ਪਹਿਲਾਂ ਜਨਤਕ ਹੋ ਚੁੱਕੇ ਵਿਰਾਟ ਅਤੇ ਕੁੰਬਲੇ ਦੇ ਵਿਵਾਦ ਨੇ ਭਾਰਤੀ ਸਮਰੱਥਕਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਭਾਰਤ ਨੇ ਚੈਂਪੀਅੰਜ਼ ਟਰਾਫ਼ੀ ਤੋਂ ਪਹਿਲਾਂ ਆਪਣੇ ਦੋ ਅਭਿਆਸ ਮੈਚਾਂ ‘ਚ ਨਿਊਜ਼ੀਲੈਂਡ ਨੂੰ 45 ਦੌੜਾਂ ਨਾਲ ਅਤੇ ਬੰਗਲਾਦੇਸ਼ ਨੂੰ 240 ਦੌੜਾਂ ਨਾਲ ਹਰਾ ਕੇ ਇਹ ਤਾਂ ਦਿਖਾ ਦਿੱਤਾ ਸੀ ਕਿ ਉਸ ਦੀਆਂ ਤਿਆਰੀਆਂ ਮਜ਼ਬੂਤ ਹਨ ਪਰ ਜਦੋਂ ਗੱਲ ਮੁੱਖ ਟੂਰਨਾਮੈਂਟ ਦੀ ਹੋਵੇ ਅਤੇ ਸਾਹਮਣੇ ਪਾਕਿਸਤਾਨ ਵਰਗਾ ਪੁਰਾਣਾ ਵਿਰੋਧੀ ਹੋਵੇ ਤਾਂ ਡ੍ਰੈਸਿੰਗ ਰੂਮ ਦਾ ਮਾਹੌਲ ਸ਼ਾਂਤ ਅਤੇ ਸੁਖਾਵਾਂ ਹੋਣਾ ਚਾਹੀਦਾ ਹੈ ਤਾਂ ਕਿ ਖਿਡਾਰੀ ਬਿਨਾ ਕਿਸੇ ਤਣਾਅ ਦੇ ਬਿਹਤਰ ਪ੍ਰਦਰਸ਼ਨ ਕਰ ਸਕਣ ਭਾਰਤੀ ਟੀਮ ਦੇ ਗਰੁੱਪ ‘ਚ ਦੱਖਣੀ ਅਫ਼ਰੀਕਾ ਅਤੇ ਸ੍ਰੀਲੰਕਾ ਵਰਗੀਆਂ ਮਜ਼ਬੂਤ ਟੀਮਾਂ ਹਨ ਪਰ ਜੇਕਰ ਸ਼ੁਰੂਆਤ ਖਰਾਬ ਰਹੀ ਤਾਂ ਫਿਰ ਭਾਰਤ ਲਈ ਵਾਪਸੀ ਕਰਨਾ ਕਾਫੀ ਮੁਸ਼ਕਲ ਹੋਵੇਗਾ ਭਾਰਤ ਅਤੇ ਪਾਕਿ ਦਰਮਿਆਨ ਕ੍ਰਿਕਟ ਸਬੰਧ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਪਾਕਿਸਤਾਨੀ ਟੀਮ ਭਾਰਤ ਨੂੰ ਚੁਣੌਤੀ ਦੇਣ ਲਈ ਬੇਤਾਬ ਹੈ ਚੈਂਪੀਅੰਜ਼ ਟਰਾਫ਼ੀ ‘ਚ ਜਿੱਤ-ਹਾਰ ਦੇ ਰਿਕਾਰਡ ‘ਚ ਪਾਕਿਸਤਾਨ ਫਿਲਹਾਲ ਬਿਹਤਰ ਹੈ ਉਸ ਦਾ ਭਾਰਤ ਖਿਲਾਫ਼ 2-1 ਦਾ ਰਿਕਾਰਡ ਹੈ ਸਗੋਂ ਇੰਗਲੈਂਡ ‘ਚ ਹੋਈ ਪਿਛਲੀ ਚੈਂਪੀਅੰਜ਼ ਟਰਾਫੀ ‘ਚ ਭਾਰਤ ਨੇ ਇੰਗਲੈਂਡ ‘ਚ ਹੀ ਪਾਕਿ ਨੂੰ ਹਰਾਇਆ ਸੀ ਭਾਰਤ ਨੇ ਜਿੱਥੇ ਆਪਣੇ ਦੋਵੇਂ ਅਭਿਆਸ ਮੈਚ ਜਿੱਤੇ ਸੀ ਉੱਥੇ ਪਾਕਿ ਨੇ ਬੰਗਲਾਦੇਸ਼ ਖਿਲਾਫ਼ 341 ਦੌੜਾਂ ਦਾ ਵੱਡਾ ਸਕੋਰ ਅਸਾਨੀ ਨਾਲ  ਹਾਸਲ ਕਰ ਲਿਆ ਸੀ ਪਾਕਿ ਦਾ ਅਸਟਰੇਲੀਆ ਖਿਲਾਫ਼ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਭਾਰਤ ਦਾ ਇਸ ਸਮੇਂ ਸਭ ਤੋਂ ਮਜ਼ਬੂਤ ਪੱਖ ਉਸ ਦੀ ਤੇਜ਼ ਗੇਂਦਬਾਜ਼ੀ ਦਿਖਾਈ ਦੇ ਰਹੀ ਹੈ ਜਿਸ ਨੇ ਦੋਵੇਂ ਅਭਿਆਸ ਮੈਚਾਂ ‘ਚ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਨੂੰ ਹਰਾਇਆ ਆਈਪੀਐੱਲ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭੁਵਨੇਸ਼ਵਰ ਕੁਮਾਰ ਜਬਰਦਸਤ ਫਾਰਮ ‘ਚ ਹਨ  ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀਆਂ ਗੇਂਦਾਂ ਵੀ ਅੱਗ ਉਗਲ ਰਹੀਆਂ ਹਨ ਜਸਪੀ੍ਰਤ ਬੁਮਰਾਹ ਨੇ ਆਪਣੀ ਯਾਰਕਰ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਹੈ ਹਾਰਦਿਕ ਪਾਂਡਿਆ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੇ ਤੌਰ ‘ਤੇ ਆਪਣੀ ਉਪਯੋਗਤਾ ਸਾਬਤ ਕਰ ਚੁੱਕੇ ਹਨ ਦੋਵੇਂ ਸਪਿੱਨਰ ਵੀ ਆਪਣੀ ਦਾਅਵੇਦਾਰੀ ਦਿਖਾ ਚੁੱਕੇ ਹਨ ਦੂਜੇ ਪਾਸੇ ਪਾਕਿ ਕੋਲ ਮੁਹੰਮਦ ਹਫ਼ੀਜ਼, ਸ਼ੋਇਬ ਮਲਿਕ ਅਤੇ ਕਪਤਾਨ ਸਰਫ਼ਰਾਜ਼ ਅਹਿਮਦ ਦੇ ਤੌਰ ‘ਤੇ ਤਜ਼ਰਬੇਕਾਰ ਖਿਡਾਰੀ ਹਨ ਭਾਰਤ ਨੂੰ ਖਾਸ ਤੌਰ ‘ਤੇ ਫਹੀਮ ਅਸ਼ਰਫ਼ ਤੋਂ ਸਾਵਧਾਨ ਰਹਿਣਾ ਹੋਵੇਗਾ ਜੋ ਵੱਡੇ ਸ਼ਾਟ ਖੇਡਣ ‘ਚ ਉਸਤਾਦ ਮੰਨੇ ਜਾ ਰਹੇ ਹਨ ਪਾਕਿ ਦੀ ਗੇਂਦਬਾਜ਼ੀ ‘ਚ ਵਹਾਬ ਰਿਆਜ਼ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਹਨ ਜਦੋਂ ਕਿ ਜੁਨੈਦ ਖਾਨ ਨੇ ਬੰਗਲਾਦੇਸ਼ ਖਿਲਾਫ਼ ਚਾਰ ਵਿਕਟਾਂ ਹਾਸਲ ਕੀਤੀਆਂ ਸਨ ਦੋਵੇਂ ਦੇਸ਼ 2015 ਦੇ ਇੱਕ ਰੋਜ਼ਾ ਵਿਸ਼ਵ ਕੱਪ ‘ਚ ਅਤੇ 2016 ਦੇ ਟੀ-20 ਵਿਸ਼ਵ ਕੱਪ ‘ਚ ਭਿੜੇ ਸਨ ਭਾਰਤ ਨੇ ਪਿਛਲੇ ਇਹ ਦੋਵੇਂ ਮੁਕਾਬਲੇ ਜਿੱਤੇ ਸਨ ਮੌਜ਼ੂਦਾ ਕਪਤਾਨ ਵਿਰਾਟ ਨੇ ਅਸਟਰੇਲੀਆ ‘ਚ ਹੋਏ ਇੱਕ ਰੋਜ਼ਾ ਵਿਸ਼ਵ ਕੱਪ ‘ਚ ਮੈਚ ਜੇਤੂ ਸੈਂਕੜਾ ਜੜਿਆ ਸੀ