ਇਰੋਮਾ ਦਾ ਸਹੀ ਫੈਸਲਾ

ਮਣੀਪੁਰ ‘ਚ ਅਫਸਪਾ ਹਟਾਉਣ ਲਈ 16 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮਾ ਸ਼ਰਮੀਲਾ ਨੇ ਆਖਰ ਭੁੱਖ ਹੜਤਾਲ ਖਤਮ ਕਰ ਦਿੱਤੀ ਸ਼ਰਮੀਲਾ ਨੇ ਸੂਬੇ ‘ਚ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਅਜਿਹਾ ਕਰਕੇ ਸ਼ਰਮੀਲਾ ਨੇ ਭਾਰਤੀ ਲੋਕਤੰਤਰ ਤੇ ਸੰਵਿਧਾਨ ‘ਚ ਆਪਣੀ ਆਸਥਾ ਪ੍ਰਗਟ ਕੀਤੀ ਹੈ ਭਾਵੇਂ ਭੁੱਖ ਹੜਤਾਲ ਰਾਹੀਂ ਉਸ ਨੇ ਸਾਰੇ ਦੇਸ਼ ਦਾ ਧਿਆਨ ਅਫਸਪਾ ਵੱਲ ਖਿੱਚਿਆ ਸੀ ਪਰ ਤਾਜਾ ਫੈਸਲੇ ਰਾਹੀਂ ਉਸ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਦੇਸ਼ ਦੇ ਕਿਸੇ ਕਾਨੂੰਨ ਹਟਾਉਣ ਲਈ ਸੰਵਿਧਾਨਕ ਢੰਗ ਤਰੀਕੇ ਨਾਲ ਵੀ ਅਵਾਜ਼ ਉਠਾਈ ਜਾ ਸਕਦੀ ਹੈ ਕੋਈ ਵੀ ਕਾਨੂੰਨ ਕਿਸੇ ‘ਤੇ ਜ਼ਬਰੀ ਨਹੀਂ ਥੋਪਿਆ ਜਾ ਸਕਦਾ, ਸੰਵਿਧਾਨਕ ਮਰਿਆਦਾ ਦੇ ਤਹਿਤ ਵੀ ਕਿਸੇ ਕਾਨੂੰਨ ਖਿਲਾਫ ਅਵਾਜ਼ ਉਠਾਈ ਜਾ ਸਕਦੀ ਹੈ ਸ਼ਰਮੀਲਾ ਵੀ ਸ਼ਾਇਦ ਇਹ ਸੋਚ ਕੇ ਭੁੱਖ ਹੜਤਾਲ ਛੱਡ ਰਹੀ ਹੈ ਕਿ ਅਫਸਪਾ ਖਿਲਾਫ਼ ਅਵਾਜ਼ ਭੁੱਖ ਹੜਤਾਲ ਦੀ ਬਜਾਇ ਵਿਧਾਨ ਸਭਾ ‘ਚ ਜਾ ਕੇ ਜ਼ਿਆਦਾ ਜ਼ੋਰ ਨਾਲ ਉਠਾਈ ਜਾ ਸਕਦੀ ਹੈ ।

ਇਹ ਘਟਨਾ ਮਣੀਪੁਰ ਦੀ ਜਨਤਾ ਦੀ ਸੰਵਿਧਾਨ ਪ੍ਰਤੀ ਸੋਚ ‘ਚ ਬਦਲਾਅ ਲਿਆਵੇਗੀ ਇਸ ਨਾਲ ਤਲਖ਼ੀ ਦੀ ਥਾਂ ਤਰਕ ਵਾਲਾ ਮਾਹੌਲ ਬਣੇਗਾ ਜਨਤਾ ਤੇ ਸੁਰੱਖਿਆ ਬਲਾਂ ਦਰਮਿਆਨ ਰਿਸ਼ਤੇ ਸੁਖਾਵਾਂ ਮੋੜ ਲੈ ਸਕਦੇ ਹਨ ਅਸਲ ‘ਚ ਇਹ ਸ਼ਰਮੀਲਾ ਦੇ ਸ਼ਾਂਤਮਈ ਸੰਘਰਸ਼ ਦਾ ਹੀ ਨਤੀਜਾ ਸੀ ਕਿ ਸੰਨ 2004 ‘ਚ ਮਣੀਪੁਰ ਦੇ ਕਈ ਇਲਾਕਿਆਂ ‘ਚੋਂ ਇਹ ਕਾਨੂੰਨ ਹਟਾ ਲਿਆ ਗਿਆ ਸੀ ਇਹ ਘਟਨਾ ਚੱਕਰ ਜੰਮੂ ਕਸ਼ਮੀਰ ਦੀ ਅਵਾਮ ਲਈ ਵੀ ਵੱਡੀ ਨਸੀਹਤ ਹੈ ਜਿੱਥੇ ਅਫਸਪਾ ਖਿਲਾਫ਼ ਤਰਕ ਦੀ ਬਜਾਇ ਪੱਥਰਬਾਜ਼ੀ ਤੇ ਪੁਲਿਸ ਥਾਣੇ ਫੂਕਣ ਵਰਗੀਆਾਂ ਘਟਨਾਵਾਂ ਦੇ ਰੂਪ ‘ਚ ਜਵਾਬ ਦਿੱਤਾ ਜਾਂਦਾ ਹੈ ਸ਼ਰਮੀਲਾ ਸਮੇਤ ਮਣੀਪੁਰ ਵਾਸੀਆਂ ਨੇ ਸ਼ਾਂਤਮਈ ਰੋਸ ਤੇ ਭੁੱਖ ਹੜਤਾਲ ਵਰਗੇ ਤਰੀਕੇ ਅਪਣਾਏ ਇਹ ਵੀ ਕਿਹਾ ਜਾਣਾ ਸਹੀ ਰਹੇਗਾ ਕਿ ਅਫਸਪਾ ਦੇ ਖਿਲਾਫ਼ ਭੁੱਖ ਹੜਤਾਲ ਰਾਹੀਂ ਆਪਣੀ ਅਵਾਜ਼ ਉਠਾਉਣ ‘ਚ ਜਿੰਨੀ ਸ਼ਰਮੀਲਾ ਕਾਮਯਾਬ ਰਹੀ, ਕਸ਼ਮੀਰੀ ਸੰਗਠਨ ਸਾੜ-ਫੂਕ ਤੇ ਭੰਨਤੋੜ ਕਰਕੇ ਵੀ ਅਜਿਹਾ ਮਾਹੌਲ ਪੈਦਾ ਨਹੀਂ ਕਰ ਸਕੇ ।

ਇਹ ਵੀ ਪੜ੍ਹੋ : ਕਦੇ ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸ਼ੋਭਾ ਹੋਇਆ ਕਰਦੇ ਸਨ

ਹਾਲਾਤਾਂ ਦੀ ਸੱਚਾਈ ਨੂੰ ਵੇਖਦਿਆਂ ਹੀ ਮਰਹੂਮ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਨੇ ਕਸ਼ਮੀਰ ‘ਚੋਂ ਇੱਕਦਮ ਅਫਸਪਾ ਹਟਾਉਣ ਦੀ ਵਕਾਲਤ ਨਹੀਂ ਕੀਤੀ ਸੀ ਕਸ਼ਮੀਰੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਪਾਕਿਸਤਾਨੀ ਏਜੰਟਾਂ ਦੇ ਹੱਥੇ ਚੜ੍ਹ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਬਜਾਇ ਭਾਰਤੀ ਲੋਕਤੰਤਰ ਤੇ ਸੰਵਿਧਾਨ ਦੀ ਰੇਖਾ ਦੇ ਅੰਦਰ ਰਹਿ ਕੇ ਸ਼ਾਂਤਮਈ ਮਾਹੌਲ ਪੈਦਾ ਕਰਨ  ਜਿਸ ਸੂਬੇ ‘ਚ ਦੇਸ਼ ਵਿਰੋਧੀ ਤਾਕਤਾਂ ਦੇ ਹੱਥੇ ਚੜ੍ਹੇ ਲੋਕ ਜਦੋਂ ਅਮਨ-ਚੈਨ ਨੂੰ ਖਤਰੇ ‘ਚ ਪਾਉਣਗੇ ਤਾਂ ਅਫਸਪਾ ਨੂੰ ਹਟਾਉਣ ਦੀ ਦਲੀਲ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਜੇਕਰ ਸ਼ਾਂਤਮਈ ਮਾਹੌਲ ਪੈਦਾ ਹੋਵੇਗਾ ਤਾਂ ਅਫਸਪਾ ਲਾਈ ਰੱਖਣ ਦਾ ਕੋਈ ਤਰਕ ਨਹੀਂ ਰਹੇਗਾ ਸੰਨ 1947 ‘ਚ ਪੰਜਾਬ ਤੇ 2015 ਤ੍ਰਿਪੁਰਾ ‘ਚੋਂ ਅਫ਼ਸਪਾ ਹਟਾਇਆ ਜਾ ਚੁੱਕਾ ਹੈ ਕਸ਼ਮੀਰੀ ਆਗੂਆਂ ਤੇ ਅਵਾਮ ਨੂੰ ਦੇਸ਼ ਵਿਰੋਥੀ ਤਾਕਤਾਂ ਦੇ ਝਾਂਸੇ ‘ਚ ਆਉਣ ਦੀ ਬਜਾਇ ਇੱਕਮੁੱਠ ਹੋ ਕੇ ਅੱਤਵਾਦ ਖਿਲਾਫ਼ ਇੱਕਜੁਟ ਹੋਣਾ ਚਾਹੀਦਾ ਹੈ ਅੱਤਵਾਦ ਦੀ ਰੋਕਥਾਮ ਅਫਸਪਾ ਹਟਾਉਣ ਦਾ ਰਾਹ ਖੋਲ੍ਹੇਗੀ ।