ਤਲਵੰਡੀ ਭਾਈ/ਜੀਰਾ (ਬਸੰਤ ਸਿੰਘ ਬਰਾੜ)। Zira News : ਪਵਿੱਤਰ ਗੁਰੂ ਪੁੰਨਿਆ ਨੂੰ ਸਮਰਪਿਤ ਬਲਾਕ ਜੀਰਾ ਦੀ ਬਲਾਕ ਪੱਧਰੀ ਨਾਮ ਚਰਚਾ ਐਮ ਐਸ ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੂਸਿਕ (ਚੂਚਿਕਵਿੰਡ) ਜੀਰਾ ਵਿਖੇ ਹੋਈ। ਜਿਸ ਵਿੱਚ ਪਿੰਡਾਂ ਤੇ ਸ਼ਹਿਰ ਦੀ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਸੰਜੀਵ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕਰਵਾਈ।
ਇਸ ਮੌਕੇ ਕਵੀਰਾਜ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦ ਗਾਇਨ ਕੀਤੇ ਤੇ ਸੰਤ ਮਹਾਤਮਾ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਜੈ ਇੰਸਾਂ 85 ਮੈਂਬਰ ਪੰਜਾਬ, ਸ਼ਿੰਗਾਰਾ ਸਿੰਘ ਇੰਸਾਂ 85 ਮੈਂਬਰ ਪੰਜਾਬ ਤੇ ਭੈਣ ਕਰਮਜੀਤ ਕੌਰ ਇੰਸਾਂ 85 ਮੈਂਬਰ ਪੰਜਾਬ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰੂ ਪੁੰਨਿਆ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਸਾਨੂੰ ਪੂਰਨ ਗੁਰੂ ਮਿਲਿਆ ਹੋਇਆ ਹੈ। ਜਿਸ ਕਰਕੇ ਸਮੁੱਚੀ ਸਾਧ-ਸੰਗਤ ਹਮੇਸ਼ਾ ਹੀ ਹਰ ਖੁਸ਼ੀ ਗਮੀ ਦੇ ਮੌਕੇ ’ਤੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੀ ਹੈ। (Zira News)
Read Also : ਸੁਨਾਮ ਦੀ ਸਾਧ-ਸੰਗਤ ਨੇ ਗੁਰੂ ਪੁੰਨਿਆਂ ਤੇ ਲੋੜਵੰਦਾਂ ਦੀ ਕੀਤੀ ਮੱਦਦ
ਜਿਸ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੀ ਹੈ। ਅੱਜ ਵੀ ਬਲਾਕ ਜੀਰਾ ਦੀ ਸਾਧ-ਸੰਗਤ ਨੇ ਪਵਿੱਤਰ ਗੁਰੂ ਪੁੰਨਿਆ ਦੇ ਮੌਕੇ ’ਤੇ ਜ਼ਰੂਰਤਮੰਦਾਂ ਨੂੰ ਕੱਪੜੇ ਤੇ ਕਾਪੀਆਂ ਪੈਨ ਵੰਡੇ ਗਏ। ਇਸ ਮੌਕੇ ਜ਼ਿੰਮੈਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਵੱਲੋ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਵਧ-ਚੜ੍ਹ ਕੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੁਖਮੰਦਰ ਸਿੰਘ ਇੰਸਾਂ, ਸੰਜੀਵ ਇੰਸਾਂ, ਬੇਅੰਤ ਸਿੰਘ ਇੰਸਾਂ, ਸੋਨੂੰ ਇੰਸਾਂ ਤੋ ਇਲਾਵਾ ਸਮੁੱਚੇ ਪੰਦਰਾਂ ਮੈਂਬਰ ਭੈਣਾ ਤੇ ਬਾਈ ਤੇ ਸਮੁੱਚੀਆ ਸੰਮਤੀਆ ਦੇ ਜ਼ਿੰਮੇਵਾਰ ਮੌਜ਼ੂਦ ਸਨ।