ਯੂਥ ਵੀਰਾਂਗਣਾਵਾਂ ਨੇ ਲੋੜਵੰਦ ਬੱÎਚਿਆਂ ਨੂੰ ਵੰਡੇ ਸੂਟ

ਯੂਥ ਵੀਰਾਂਗਣਾਵਾਂ ਨੇ ਲੋੜਵੰਦ ਬੱÎਚਿਆਂ ਨੂੰ ਵੰਡੇ ਸੂਟ

ਭਵਾਨੀਗੜ, (ਵਿਜੈ ਸਿੰਗਲਾ) ਯੂਥ ਵੀਰਾਂਗਣਾਏਂ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ ਦੇ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਬਾਲ ਦਿਵਸ ਮੌਕੇ ਸਥਾਨਕ ਚਹਿਲਾਂ ਪੱਤੀ ਵਿਖੇ ਸਰਦੀ ਤੋਂ ਬਚਾਅ ਲਈ 60 ਲੋੜਵੰਦ ਛੋਟੇ ਬੱਚਿਆਂ ਨੂੰ ਬੂਟ ਦੇ ਕੇ ਮਾਨਵਤਾ ਦੀ ਸੇਵਾ ਕੀਤੀ ਗਈ। ਬੱਚੇ ਨਵੇਂ ਬੂਟ ਪਾ ਕੇ ਬਹੁਤ ਖੁਸ਼ ਹੋਏ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੀ ਆਗੂ ਜੋਤੀ ਰਾਣੀ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਸਮੇਂ ਸਮੇਂ ‘ਤੇ ਸਮਾਜ ਵਿੱਚ ਅਨੇਕਾਂ ਹੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਕਤ ਸੰਸਥਾ ਵੱਲੋਂ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ, ਨਸ਼ੇ ਆਦਿ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਪਿੰਡਾਂ ਸ਼ਹਿਰਾਂ ਵਿੱਚ ਰੈਲੀਆਂ ਕੱਢੀਆ ਜਾਂਦੀਆਂ ਹਨ

ਇਸ ਤੋਂ ਇਲਾਵਾ ਮੁਫਤ ਸਿਲਾਈ ਸੈਂਟਰ ਖੋਲ੍ਹਣਾ, ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾਉਣਾ, ਲੋੜਵੰਦਾਂ ਨੂੰ ਰਾਸ਼ਨ ਦੇਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਖੂਨਦਾਨ ਕਰਨਾ, ਬੱਚਿਆਂ ਤੇ ਬਜ਼ੁਰਗਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਬੂਟ ਆਦਿ ਵੰਡਣਾ ਸ਼ਾਮਿਲ ਹੈ।  ਇਸ ਮੌਕੇ ਦੀਪਾ ਰਾਣੀ, ਸ਼ੈਲੀ ਰਾਣੀ, ਸੰਜਣਾ ਰਾਣੀ, ਕੋਮਲ ਰਾਣੀ, ਪੂਜਾ ਰਾਣੀ, ਸ਼ੰਤੋਸ ਰਾਣੀ, ਦਰਸ਼ਨਾ ਰਾਣੀ ਤੋਂ ਇਲਾਵਾ ਸੰਸਥਾ ਦੀਆਂ ਹੋਰ ਵੀ ਮੈਂਬਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.