ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ

ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ

ਪਿਛਲੇ ਕੁਝ ਸਾਲਾਂ ਤੋਂ ਦੇਸ਼ ’ਚ ਪੜਿ੍ਹਆ-ਲਿਖਿਆ ਨੌਜਵਾਨ ਵਰਗ ਭਟਕਾਅ, ਤਣਾਅ ਅਤੇ ਦਿਸ਼ਾਹੀਣ ਜਿਹਾ ਨਜ਼ਰ ਆ ਰਿਹਾ ਹੈ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਦੀ ਖੁਸ਼ੀ ਦਰਮਿਆਨ ਵੀ ਦੇਸ਼ ਦੀ 80 ਫੀਸਦੀ ਅਬਾਦੀ ਆਪਣੇ ਭਵਿੱਖ ਸਬੰਧੀ ਚਿੰਤਤ ਹੈ ਖਾਸ ਤੌਰ ’ਤੇ ਉਹ ਪੜਿ੍ਹਆ-ਲਿਖਿਆ ਵਰਗ ਜਿਸ ਦੇ ਸਾਹਮਣੇ ਇੱਕ ਨੌਕਰੀ ਦੀ ਲਾਲਸਾ ਹੈ ਭਾਰਤ ’ਚ ਬੇਰੁਜ਼ਗਾਰੀ ਦਾ ਸੰਕਟ ਕਿੰਨਾ ਗੰਭੀਰ ਹੈ ਲੱਖਾਂ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਹਨ ਅਤੇ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ

ਪਿਛਲੇ ਚਾਰ ਸਾਲਾਂ ’ਚ ਬੇਰੁਜ਼ਗਾਰ ਹੋਣ ਵਾਲੇ ਅਤੇ ਆਰਥਿਕ ਤੰਗੀ ਕਾਰਨ ਦੀਵਾਲੀਆ ਹੋਣ ਦੇ ਚੱਲਦਿਆਂ ਖੁਦਕੁਸ਼ੀ ਕਰਨ ਵਾਲਿਆਂ ਦਾ ਅੰਕੜਾ ਸਰਕਾਰ ਨੇ ਦੱਸਿਆ ਸੀ ਕਿ 2020 ’ਚ ਬੇਰੁਜ਼ਗਾਰੀ ਕਾਰਨ 3548 ਲੋਕ ਖੁਦਕੁਸ਼ੀ ਕਰ ਚੁੱਕੇ ਸਨ ਖੁਦ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਿਕ ਦੇਸ਼ ’ਚ 2020 ’ਚ ਮਹਾਂਮਾਰੀ ਦੀ ਪਹਿਲੀ ਲਹਿਰ ’ਚ 1.45 ਕਰੋੜ ਲੋਕਾਂ ਦੀ ਨੌਕਰੀ ਗਈ ਦੂਜੀ ਲਹਿਰ ’ਚ 52 ਲੱਖ ਲੋਕਾਂ ਦੀ ਅਤੇ ਤੀਜੀ ਲਹਿਰ ’ਚ 18 ਲੱਖ ਲੋਕਾਂ ਦੀ ਨੌਕਰੀ ਗਈ

ਸਾਡਾ ਦੇਸ਼ ਭਾਰਤ ਜਿਸ ਵਿਚ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇੱਥੋਂ ਤੱਕ ਕਿ ਅੱਜ ਇਸ ਨੂੰ ਸਭ ਤੋਂ ਯੁਵਾ ਦੇਸ਼ ਕਿਹਾ ਜਾਂਦਾ ਹੈ, ਕਦਾਚਿਤ ਆਪਣੇ ਨੌਜਵਾਨਾਂ ਦੀ ਸ਼ਕਤੀ ਨੂੰ ਸਕਾਰਾਤਮਕ ਕੰਮਾਂ ’ਚ ਲਾਉਣ ’ਚ ਨਾਕਾਮ ਰਿਹਾ ਹੈ ਸੰਯੁਕਤ ਰਾਸ਼ਟਰ ਦੇ 2014 ਦੇ ਅੰਕੜਿਆਂ ਅਨੁਸਾਰ 15 ਤੋਂ 24 ਸਾਲ ਦੇ ਲਗਭਗ ਨੌਜਵਾਨ ਪੀੜ੍ਹੀ ਰੁਜ਼ਗਾਰ ਦੇ ਘਟਦੇ ਮੌਕੇ, ਸਰਕਾਰੀ ਭਰਤੀਆਂ ਤੇ ਅਣਐਲਾਨੀ ਰੋਕ ਅਤੇ ਬੰਦ ਹੁੰਦੇ ਕਾਰਖਾਨਿਆਂ ਕਾਰਨ ਭਟਕਾਅ ਵੱਲ ਵਧ ਰਹੀ ਹੈ ਕੁਝ ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰਾਇਮ ਪੇਸ਼ਾ ਅਪਣਾ ਹਨ ਉੱਥੇ ਉੱਚ ਸਿੱਖਿਆ ਪ੍ਰਾਪਤ ਯੁਵਾ ਵਰਗ ਰੋਜ਼ੀ-ਰੁਜ਼ਗਾਰ ਲਈ ਆਗੂਆਂ ਦੇ ਪਿੱਛੇ-ਪਿੱਛੇ ਤੁਰਨ ਨੂੰ ਮਜ਼ਬੂਰ ਹੈ ਬਾਵਜੂਦ ਇਸ ਦੇ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਪਰ ਆਗੂਆਂ ਦੀਆਂ ਤਿਜ਼ੋਰੀਆਂ ਜ਼ਰੂਰ ਭਰ ਰਹੀਆਂ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਦਰਾ ਯੋਜਨਾ ਨਾਲ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਕਈ ਯੋਜਨਾਵਾਂ ਦਾ ਐਲਾਨ ਕਰ ਰੱਖਿਆ ਹੈ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਜਨਹਿੱਤ ਪ੍ਰਤੀ ਨਜ਼ਰਅੰਦਾਜ਼ੀ ਵਾਲਾ ਰਵੱਈਆ ਅਤੇ ਬੈਂਕਾਂ ਦੇ ਅਸਹਿਯੋਗ ਦੇ ਚੱਲਦਿਆਂ ਉਨ੍ਹਾਂ ਦੀਆਂ ਯੋਜਨਾਵਾਂ ਪਰਵਾਨ ਨਹੀਂ ਚੜ੍ਹ ਰਹੀਆਂ ਹਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਸਰਕਾਰਾਂ ਇਸ ’ਤੇ ਚੁੱਪ ਵੱਟ ਰੱਖੀ ਹੈ ਜੇਕਰ ਇਹੀ ਕ੍ਰਮ ਜਾਰੀ ਰਿਹਾ ਤਾਂ ਅੱਗੇ ਕੀ ਹੋਵੇਗਾ, ਇਹ ਕਹਿਣਾ ਮੁਸ਼ਕਲ ਹੋਵੇਗਾ ਇਸ ਮੁਦੇ ’ਤੇ ਖੇਤਰ ਦੇ ਮੁੱਖ ਲੋਕਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਅੰਦਰੋਂ ਕੁਝ ਇਸ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਅੱਜ ਰੋਜ਼ੀ-ਰੁਜ਼ਗਾਰ ਦੇ ਨਾਂਅ ’ਤੇ ਦੇਸ਼ ਦੀ ਸਥਿਤੀ ਭਿਆਨਕ ਹੈ

ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਛੋਟੀਆਂ-ਛੋਟੀਆਂ ਨੌਕਰੀਆਂ ਲਈ ਨੌਜਵਾਨ ਲਾਈਨ ਲਾ ਰਹੇ ਹਨ ਇਸ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀ ਹੈ ਅਜਿਹੇ ’ਚ ਖੁਸ਼ਹਾਲ ਭਾਰਤ ਦਾ ਨਾਅਰਾ ਕਿਸ ਤਰ੍ਹਾਂ ਸਾਕਾਰ ਹੋਵੇਗਾ, ਸਮਝ ’ਚ ਨਹੀਂ ਆ ਰਿਹਾ ਹੈ
ਅੱਜ ਦਾ ਨੌਜਵਾਨ ਆਪਣੇ ਅੱਜ ਦੀ ਸੋਚ ਅਨੁਸਾਰ ਚਾਰ ਵਰਗਾਂ ’ਚ ਵੰਡਿਆ ਗਿਆ ਹੈ ਇਸ ’ਚ ਪਹਿਲਾ ਤਬਕਾ ਉਸ ਨੌਜਵਾਨ ਵਰਗ ਦਾ ਹੈ ਜੋ ਬੇਹੱਦ ਜ਼ਿਆਦਾ ਖੁਸ਼ਹਾਲ ਵਰਗ ਦਾ ਹੈ ਇਸ ਨੌਜਵਾਨ ਵਰਗ ਨੇ ਜੀਵਨ ’ਚ ਸੰਘਰਸ਼ ਨਹੀਂ ਦੇਖਿਆ ਹੈ ਅਤੇ ਇਹ ਨੌਜਵਾਨ ਸ਼ਹਿਰਾਂ ਦੀ ਚਕਾਚੌਂਧ ’ਚ ਰਹਿ ਰਿਹਾ ਹੈ

ਦੂਜਾ ਤਬਕਾ ਉਸ ਨੌਜਵਾਨ ਦਾ ਹੈ ਜੋ ੳੁੱਚ ਮੱਧ ਵਰਗ ਦਾ ਹੈ ਜੋ ਅੱਜ ਆਪਣੀ ਸਿੱਖਿਆ ਦੇ ਜ਼ੋਰ ’ਤੇ ਉੱਡਣਾ ਚਾਹੁੰਦਾ ਹੈ ਉਸ ਤੋਂ ਬਾਅਦ ਉਹ ਵਰਗ ਹੈ ਜੋ ਭਾਰਤ ਦੇ ਮੱਧ ਵਰਗ ਦਾ ਹੈ ਜਿਸ ਦਾ ਅੱਜ ਮਕਸਦ ਸਿਰਫ਼ ਕਮਾ ਕੇ ਰੋਜ਼ੀ-ਰੋਟੀ ਤੋਂ ਜ਼ਿਆਦਾ ਨਹੀਂ ਹੈ ਉਸ ਦੇ ਜੀਵਨ ਦੀਆਂ ਕਮੀਆਂ ਉਸ ਨੂੰ ਨਵੇਂ-ਨਵੇਂ ਖੁਆਬ ਦਿੰਦੀਆਂ ਹਨ, ਨਾਲ ਹੀ ਦੂਜੇ ਖੁਸ਼ਹਾਲ ਪਰਿਵਾਰਾਂ ਨੂੰ ਦੇਖ ਕੇ ਕਦੇ ਉਤਸ਼ਾਹ ਤੇ ਕਦੇ ਨਿਰਾਸ਼ਾ ਦਾ ਭਾਵ ਉਸ ਦੇ ਮਨ ’ਚ ਆਉਂਦਾ ਹੈ ਖੁਸ਼ਹਾਲ ਬਣਨ ਲਈ ਉਹ ਪੜ੍ਹਨਾ ਚਾਹੁੰਦਾ ਹੈ ਜਿਨ੍ਹਾਂ ਲੋਕਾਂ ’ਚ ਕਾਬਲੀਅਤ ਹੈ ਉਹ ਤਾਂ ਚੰਗੇ ਕਾਲਜ ’ਚ ਚਲੇ ਜਾਂਦੇ ਹਨ ਬਾਕੀਆਂ ਨੂੰ ਨਿੱਜੀ ਕਾਲਜ ’ਚ ਮੋਟੇ ਜਿਹੇ ਪੈਸੇ ਖਰਚ ਕਰਕੇ ਪੜ੍ਹਨਾ ਪੈਂਦਾ ਹੈ ਇਹੀ ਵਰਗ ਹੈ ਕਿ ਜਿਸ ਦੀ ਗਿਣਤੀ ਦੇਸ਼ ’ਚ ਬਹੁਗਿਣਤੀ ਹੈ ਇਹੀ ਵਰਗ ਅੱਜ ਸਭ ਤੋਂ ਜ਼ਿਆਦਾ ਭਟਕਾਅ ਅਤੇ ਉਲਝਣ ਮਹਿਸੂਸ ਕਰ ਰਿਹਾ ਹੈ

ਰੁਜ਼ਗਾਰ ਦੇਣ ਦੇ ਮਾਮਲੇ ’ਚ ਸਰਕਾਰ ਦਾ ਆਪਣਾ ਇੱਕ ਵੱਖ ਏਜੰਡਾ ਹੈ ਸਵੈ-ਰੁਜ਼ਗਾਰ ਦੀਆਂ ਸਰਕਾਰ ਦੀਆਂ ਤਮਾਮ ਯੋਜਨਾਵਾਂ ਹਨ ਪਰ ਪੇਚ ਜ਼ਿਆਦਾ ਹਨ ਜਿਸ ਕਾਰਨ ਉਹ ਧਰਾਤਲ ’ਤੇ ਨਹੀਂ ਉੱਤਰ ਰਹੀਆਂ ਹਨ ਅਤੇ ਆਖ਼ਰੀ ਵਰਗ ਹੈ ਸਮਾਜ ਦਾ ਅੱਜ ਦਾ ਆਰਥਿਕ ਤੌਰ ’ਤੇ ਪੱਛੜਿਆ ਵਰਗ, ਜਿਸ ਕੋਲ ਅੱਜ ਬੁਨਿਆਦੀ ਸਾਧਨਾਂ ਦੀ ਵੀ ਘਾਟ ਹੈ ਇਹ ਵਰਗ ਜਾਂ ਤਾਂ ਆਪਣੀ ਪੜ੍ਹਾਈ ਦੇ ਦੌਰ ’ਚ ਪਹੁੰਚਦਾ ਹੀ ਨਹੀਂ ਜਾਂ ਫ਼ਿਰ ਅੱਜ ਦੀ ਪੜ੍ਹਾਈ ਅਨੁਸਾਰ ਕੁਝ ਵਿਸ਼ੇਸ਼ ਸਮਰੱਥਾ ਨਹੀਂ ਰੱਖਦਾ ਉਨ੍ਹਾਂ ’ਚ ਸ਼ਾਇਦ ਕੁਝ ਵਿਸ਼ੇਸ਼ ਸਮਰੱਥਾਵਾਂ ਹੋਣ ਪਰ ਸਾਡੇ ਕਥਿਤ ਅਧਿਐਨ ਦੇ ਪੱਧਰ ’ਤੇ ਉਨ੍ਹਾਂ ਦਾ ਮੁਲਾਂਕਣ ਨਾ ਹੋਣ ਕਾਰਨ ਉਹ ਸਮਾਜ ਦੇ ਆਖ਼ਰੀ ਕੰਢੇ ’ਤੇ ਖੜ੍ਹਾ ਹੈ ਇਹ ਜੋ ਆਖ਼ਰੀ ਦੋ ਵਰਗ ਹਨ

ਉਨ੍ਹਾਂ ਦੀ ਗਿਣਤੀ ਅੱਜ 70 ਫੀਸਦੀ ਤੋਂ ਜ਼ਿਆਦਾ ਹੈ ਇਨ੍ਹਾਂ ਦਾ ਭਵਿੱਖ ਇਨ੍ਹਾਂ ਦੀਆਂ ਨਜ਼ਰਾਂ ’ਚ ਅਸੁਰੱਖਿਅਤ ਹੈ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਇੱਕਾ-ਦੁੱਕਾ ਨੂੰ ਵੀ ਕਥਿਤ ਸਫ਼ਲਤਾ ਮਿਲਦੀ ਹੈ ਇਸ ਵਰਗ ਨੂੰ ਜਦੋਂ ਵੀ ਕੋਈ ਸਿਆਸੀ ਪਾਰਟੀ ਜਾਂ ਸਮਾਜਿਕ ਸੰਸਥਾ ਆਪਣੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ ਇਹ ਉਨ੍ਹਾਂ ਦਾ ਹਿਮਾਇਤੀ ਬਣ ਜਾਂਦਾ ਹੈ ਕੋਈ ਇਨ੍ਹਾਂ ਨੂੰ ਸਮਾਜ ਦੇ ਨਾਂਅ ’ਤੇ, ਕੋਈ ਇਨ੍ਹਾਂ ਨੂੰ ਜਾਤੀ ਦੇ ਨਾਂਅ ’ਤੇ, ਕੋਈ ਧਰਮ ਦੇ ਨਾਂਅ ’ਤੇ ਇਨ੍ਹਾਂ ਨੂੰ ਵੰਡ ਲੈਂਦਾ ਹੈ ਭਾਰਤ ’ਚ ਬੇਰੁਜ਼ਗਾਰੀ ਦਾ ਸੰਕਟ ਕਿੰਨਾ ਗੰਭੀਰ ਹੈ, ਪਿਛਲੇ ਹਫ਼ਤੇ ਹੋਈ ਹਿੰਸਾ ਉਸ ਦੀ ਸਿਰਫ਼ ਇੱਕ ਝਲਕ ਸੀ ਲੱਖਾਂ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਹਨ ਅਤੇ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ

ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਬੇਰੁਜ਼ਗਾਰ ਹੋਣ ਵਾਲੇ ਅਤੇ ਆਰਥਿਕ ਤੰਗੀ ਕਾਰਨ ਦੀਵਾਲੀਆ ਹੋਣ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਦਾ ਅੰਕੜਾ ਸੰਸਦ ਨੂੰ ਦੱਸਿਆ ਹੈ ਦੇਸ਼ ’ਚ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ’ਚ ਇੱਕ ਪਾਸੇ ਭਾਰੀ ਸੁਸਤੀ ਛਾਈ ਹੈ, ਦੂਜੇ ਪਾਸੇ ਗੰਭੀਰ ਵਿਵਸਥਾਗਤ ਅਰਾਜਕਤਾ ਹੈ

ਇਹ ਸਥਿਤੀ ਅਪਵਾਦ ਤੋਂ ਅੱਗੇ ਨਿੱਕਲ ਕੇ ਗੈਰ-ਜਿੰਮੇਵਾਰ ਰੁਝਾਨ ਬਣ ਚੁੱਕੀ ਹੈ ਦੇਸ਼ ’ਚ ਇੱਕ ਹੈਰਾਨੀ ਵਾਲਾ ਮਾਮਲਾ ਪਿਛਲੇ ਸਾਲ ਸਾਹਮਣੇ ਆਇਆ ਸੀ ਕਿ ਆਂਧਰਾ ਪ੍ਰਦੇਸ਼ ’ਚ 1998 ’ਚ ਜਿਲ੍ਹਾ ਚੋਣ ਕਮੇਟੀ ਦੀ ਪ੍ਰੀਖਿਆ ਪਾਸ ਕਰਨ ਵਾਲੇ 4500 ਉਮੀਦਵਾਰਾਂ ਨੂੰ ਹੁਣ ਜਾ ਕੇ ਸਰਕਾਰੀ ਸਕੂਲਾਂ ’ਚ ਬਤੌਰ ਅਧਿਆਪਕ ਨਿਯਮਿਤ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਨੌਕਰੀ ਦੀ ਆਸ ’ਚ ਇਨ੍ਹਾਂ ਲੋਕਾਂ ਦੇ ਕੀਮਤੀ 24 ਸਾਲ ਬੇਕਾਰ ਚਲੇ ਗਏ ਦੇਸ਼ ’ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਇੱਕ ਅਰਬ ਲੋਕਾਂ ’ਚੋਂ ਸਿਰਫ਼ 43 ਤੋਂ 45 ਲੱਖ ਲੋਕ ਹੀ ਕਿਰਤਬਲ ਦੇ ਤੌਰ ’ਤੇ ਮੁਹੱਈਆ ਹਨ, ਜਿਨ੍ਹਾਂ ’ਚੋਂ 30 ਤੋਂ 40 ਲੱਖ ਲੋਕ ਨੌਕਰੀ ਪਾਉਣ ’ਚ ਅਸਮਰੱਥ ਹਨ

ਦੇਸ਼ ’ਚ ਅਜਿਹੇ ਤਮਾਮ ਮੌਕੇ ਹਨ ਜਿਨ੍ਹਾਂ ਦੇ ਜ਼ਰੀਏ ਸਰਕਾਰ ਸਥਾਨਕ ਪੱਧਰ ’ਤੇ ਲੋਕਾਂ ਨੂੰ ਵੀਹ ਤੋਂ ਪੱਚੀ ਹਜ਼ਾਰ ਰੁਪਏ ਮਹੀਨੇ ਦੀ ਆਮਦਨ ਦਾ ਰਸਤਾ ਬਣਾ ਸਕਦੀਆਂ ਹਨ ਬੱਸ ਸਰਕਾਰ ਨੂੰ ਇਸ ਲਈ ਇੱਕ ਲੰਮੀ ਰਣਨੀਤੀ ਤੇ ਭੇਦਭਾਵ ਰਹਿਤ ਯੋਜਨਾ ਨੂੰ ਅੰਜ਼ਾਮ ਦੇਣਾ ਹੋਵੇਗਾ ਵਰਤਮਾਨ ਸਮੇਂ ’ਚ ਯੁਵਾ ਵਰਗ ਦੇ ਜ਼ਿਹਨ ’ਚ ਜੋ ਕੁਝ ਚੱਲ ਰਿਹਾ ਹੈ

ਉਹ ਕਿਸੇ ਵੀ ਹਾਲ ’ਚ ਦੇਸ਼ ਹਿੱਤ ’ਚ ਨਹੀਂ, ਨੌਜਵਾਨਾਂ ਦਾ ਭਟਕਾਅ ਜੇਕਰ ਕਿਤੇ ਮੁਖਰ ਹੋਇਆ ਤਾਂ ਇਸ ਦਾ ਨਤੀਜਾ ਖਤਰਨਾਕ ਹੋਵੇਗਾ ਦੇਸ਼ ਦੇ ਨੌਜਵਾਨਾਂ ’ਚ ਸਰਕਾਰ ਪ੍ਰਤੀ ਜੋ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਉਸ ਨੂੰ ਕਿਸੇ ਵੀ ਹਾਲਤ ’ਚ ਸਹੀ ਨਹੀਂ ਠਹਿਰਾਇਆ ਜਾ ਸਕਦਾ ਪਿਛਲੇ ਦਿਨੀਂ ਅਗਨੀਪਥ ਯੋਜਨਾ ਦੇ ਵਿਰੋਧ ’ਚ ਜੋ ਕੁਝ ਹੋਇਆ ਉਹ ਭਟਕਾਅ ਦੀ ਸਿੱਧੀ ਉਦਾਹਰਨ ਹੈ ਜਿਸ ਨੂੰ ਕੁਝ ਸਵਾਰਥੀ ਤੱਤਾਂ ਨੇ ਕੈਸ਼ ਕਰਕੇ ਵੀ ਦਿਖਾਇਆ ਹੈ ਅਜਿਹੇ ’ਚ ਭਟਕਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਰੁਜ਼ਗਾਰ ਮੰਜਲ ਤੱਕ ਪਹੁੰਚਣ ’ਚ ਸਰਕਾਰ ਦੀ ਮੱਦਦ ਬੇਹੱਦ ਜ਼ਰੂਰੀ ਹੈ

ਪ੍ਰੇਮ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ