ਦਿੱਲੀ ’ਚ ਵਿਚਾਲੇ ਸੜਕ ’ਤੇ ਚਾਕੂ ਮਾਰ ਕੇ ਨੌਜਵਾਨ ਦਾ ਕਤਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ਦੇ ਸੰਗਮ ਵਿਹਾਰ ’ਚ ਇੱਕ ਨੌਜਵਾਨ ਦੀ ਵਿਚਾਲੇ ਸੜਕ ’ਤੇ ਕਤਲ ਕਰ ਦਿੱਤਾ ਗਿਆ ਤੇਜ਼ਤਾਰ ਹਥਿਆਰ ਨਾਲ ਕਤਲ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਸੂਤਰਾਂ ਨੇ ਦੱਸਿਆ ਕਿ ਘਟਨਾ ਦੱਖਣੀ ਦਿੱਲੀ ਦੇ ਨੇਬ ਸਰਾਏ ਖੇਤਰ ’ਚ ਐਤਵਾਰ ਦੇਰ ਸ਼ਾਮ ਨੂੰ ਹੋਈ ਮਿ੍ਰਤਕ ਦਾ ਨਾਂਅ ਇਮਰਾਨ ਹੈ। ਇਹ ਸੰਗਮ ਵਿਹਾਰ ਕਲੋਨੀ ਦੇ ਐੱਲ ਬਲਾਕ ਦਾ ਨਿਵਾਸੀ ਸੀ ਇਮਰਾਨ ’ਤੇ ਵਿਚਾਲੇ ਸੜਕ ’ਤੇ ਇੱਕ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋੀ ਫਰਾਰ ਹੋ ਗਿਆ ਪੁਲਿਸ ਨੇ ਸੀਸੀਟੀਵੀ ਫੁਟੇਜ ਤੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਦੇ ਅਧਾਰ ’ਤੇ ਹਮਲਾਵਰ ਦੀ ਪਛਾਣ ਕਰ ਲਈ ਹੈ ਦੱਸਿਆ ਜਾਂਦਾ ਹੈ ਕਿ ਆਪਸੀ ਵਿਵਾਦ ਤੋਂ ਬਾਅਦ ਇਹ ਘਟਨਾ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਰ ਰਹੀ ਹੈ ਦੋਸ਼ੀਆਂ ਦੀ ਭਾਲ
ਇਮਰਾਨ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨਹੀਂ ਪਤਾ ਕਿ ਇਮਰਾਨ ਦਾ ਕਤਲ ਕਿਸ ਨੇ ਤੇ ਕਿਉ ਕੀਤਾ ਹੈ ਪੁਲਿਸ ਤਫ਼ਤੀਸ ਕਰ ਰਹੀ ਹੈ ਕਿ ਇਮਰਾਨ ਦੀ ਘਰ ਕੋਲ ਗਲੀ ’ਚ ਆਖਰ ਕਿਸ ਗੱਲ ’ਤੇ ਇਮਰਾਨ ਤੇ ਮੁਲਜ਼ਮ ਦੀ ਕਹਾਸੁਣੀ ਹੋਈ ਜਿਸ ਤੋਂ ਬਾਅਦ ਮੁਲਜ਼ਮ ਨੇ ਅਚਾਨਕ ਚਾਕੂ ਨਾਲ ਇਮਰਾਨ ’ਤੇ ਹਮਲਾ ਕਰਕੇ ਉਸਦਾ ਦਾ ਕਤਲ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ