ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾਂ ਕਰਕੇ ਘਟ ਰਿਹਾ ਹੈ ਅੱਜ ਲੋਕ ਘਰਾਂ ਅੰਦਰ, ਛੱਤ Àੁੱਤੇ ਗਮਲਿਆਂ ਵਿੱਚ ਪੌਦੇ, ਫੁੱਲ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਘਰ, ਦਫਤਰ, ਸਕੂਲ ਅਤੇ ਹੋਰ ਥਾਂਵਾਂ ‘ਤੇ, ਜਿੱਥੇ ਵੀ ਉਹ ਸਮਾਂ ਗੁਜ਼ਾਰਦਾ ਹੈ।
ਉੱਥੇ ਗਮਲੇ ਲਗਾ ਕੇ ਉਹਨਾਂ ਵਿੱਚ ਫੁੱਲ, ਪੌਦੇ ਅਤੇ ਸਜਾਵਟੀ ਕਿਸਮ ਦੇ ਫਲਾਂ ਦੇ ਬੂਟੇ ਜ਼ਰੂਰ ਲਾਵੇ ਇਸ ਤਰ੍ਹਾਂ ਵਾਤਾਵਰਣ ਸ਼ੁੱਧ ਹੁੰਦਾ ਹੈ ਕੁਦਰਤੀ ਚੱਕਰ ਦਾ ਸੰਤੁਲਨ ਬਣਿਆ ਰਹਿੰਦਾ ਹੈ ਆਕਸੀਜ਼ਨ ਅਤੇ ਹੋਰ ਕੁਦਰਤੀ ਗੈਸਾਂ ਦਾ ਚੱਕਰ ਵੀ ਨਿਯਮਿਤ ਰਹਿੰਦਾ ਹੈ ਗਮਲਿਆਂ ਦੇ ਪੌਦਿਆਂ ਦੇ ਪੱਤਿਆਂ ਵਿੱਚ ਛੋਟੇ ਅਕਾਰ ਦੇ ਪੰਛੀ, ਖਾਸ ਕਰਕੇ ਚਿੜੀ ਪ੍ਰਜਾਤੀ, ਅੰਡੇ ਦੇ ਕੇ ਬੱਚੇ ਵੀ ਪੈਦਾ ਕਰਦੀ ਵੇਖੀ ਜਾ ਸਕਦੀ ਹੈ ਬਰਸਾਤ ਦੇ ਮੌਸਮ ਵਿੱਚ ਅਕਸਰ ਘਰਾਂ, ਦਫਤਰਾਂ ਅਤੇ ਹੋਰ ਥਾਂਵਾਂ ‘ਤੇ ਲੱਗੇ ਪੌਦੇ, ਫੁੱਲ ਆਦਿ ਕਾਫੀ ਫੈਲ ਜਾਂਦੇ ਹਨ।
ਇਸ ਦੇ ਨਾਲ ਹੀ ਉਹਨਾਂ ਦੇ ਨਾਲ ਨਵੇਂ ਜੜ੍ਹਾਂ ਵਾਲੇ ਪੌਦੇ ਵੀ ਆਪ-ਮੁਹਾਰੇ ਪੈਦਾ ਹੋ ਜਾਂਦੇ ਹਨ ਪਹਿਲਾਂ ਤੋਂ ਪੁਰਾਣੇ ਗਮਲਿਆਂ ਵਿੱਚ ਲੱਗੇ ਫੁੱਲਾਂ, ਪੌਦਿਆਂ ਅਤੇ ਹਰਿਆਵਲ ਦੇਣ ਵਾਲੇ ਪੌਦਿਆਂ ਦਾ ਵੀ ਤੇਜੀ ਨਾਲ ਵਿਕਾਸ ਹੁੰਦਾ ਹੈ ਇਹਨਾਂ ਹੀ ਗਮਲਿਆਂ ਵਿੱਚ ਆਪ-ਮੁਹਾਰੇ ਨਵੇਂ ਜੜ੍ਹਾਂ ਵਾਲੇ ਬੂਟੇ/ਪੌਦੇ ਉੱਗ ਪੈਂਦੇ ਹਨ ਇਸ ਸਮੇਂ ਕਾਂਟ-ਛਾਂਟ ਕਰਨ ਦੀ ਲੋੜ ਵੀ ਮਹਿਸੂਸ ਹੁੰਦੀ ਹੈ ਬਰਸਾਤ ਦੇ ਮੌਸਮ ਵਿੱਚ ਮਿੱਤਰਾਂ ਦੋਸਤਾਂ ਦੇ ਘਰਾਂ ਵਿੱਚ ਵੀ ਅਜਿਹੇ ਨਵੇਂ ਬੂਟੇ/ਪੌਦੇ ਆਮ ਹੀ ਮਿਲ ਜਾਂਦੇ ਹਨ ਗਲੀ, ਮੁਹੱਲੇ ਅੰਦਰ ਵੀ ਆਂਢ-ਗੁਆਂਢ ਦੇ ਲਗਾਏ ਗਮਲਿਆਂ ਵਿੱਚ ਬੂਟੇ ਆਮ ਹੀ ਮਿਲ ਜਾਂਦੇ ਹਨ।
ਪਿੰਡਾਂ ਦੇ ਇਲਾਕੇ ਵਿੱਚ ਛੋਟੇ ਰਹਿਣ ਵਾਲੇ ਹਰਿਆਵਲ ਦੇਣ ਵਾਲੇ ਜੰਗਲੀ ਪੌਦੇ ਆਮ ਹੀ ਬਰਸਾਤ ਦੇ ਮੌਸਮ ਵਿੱਚ ਮਿਲ ਜਾਂਦੇ ਹਨ, ਜੋ ਹਰ ਮੌਸਮ ਵਿੱਚ ਹਰੇ ਰਹਿੰਦੇ ਹਨ ਇਹਨਾਂ ਪੌਦਿਆਂ ਨੂੰ ਬਹੁਤ ਘੱਟ ਪਾਣੀ, ਖਾਦ ਦੀ ਲੋੜ ਪੈਂਦੀ ਹੈ ਇਸ ਲਈ ਬਰਸਾਤ ਦੇ ਮੌਸਮ ਵਿੱਚ ਸਸਤੇ ਹਰੇ-ਭਰੇ ਗਲਮੇ ਤਿਆਰ ਕੀਤੇ ਜਾ ਸਕਦੇ ਹਨ ਬਜਾਰ/ਕਬਾੜ ਦੀ ਦੁਕਾਨ ਤੋਂ ਖਾਲੀ ਪੀਪੇ, ਬਕਸੇ ਬਹੁਤ ਹੀ ਸਸਤੇ ਮਿਲ ਜਾਂਦੇ ਹਨ ਇਹਨਾਂ ਪੀਪਿਆਂ/ਬਕਸਿਆਂ ਨੂੰ ਆਪਣੀ ਇੱਛਾ ਅਨੁਸਾਰ ਰੰਗ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਘਰ ਵਿੱਚ ਪਏ ਹੋਰ ਬੇਕਾਰ ਬਕਸੇ, ਟੱਬ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਹਨਾਂ ਵਿੱਚ ਹੇਠ ਇੱਕ ਛੋਟਾ ਸੁਰਾਖ ਕਰ ਲਵੋ ਜਾਂ ਇੱਛਾ ਅਨੁਸਾਰ ਸੁਰਾਖ ਕਰ ਲਵੋ ਤਾਂ ਜੋ ਇਹਨਾਂ ਵਿੱਚ ਪਾਣੀ ਇੱਕਠਾ ਨਾ ਹੋ ਸਕੇ ਪਾਣੀ ਇੱਕਠਾ ਹੋਣ ਨਾਲ ਪੌਦੇ ਦੀ ਜੜ੍ਹ ਗਲ ਜਾਂਦੀ ਹੈ।
ਇਹਨਾਂ ਵਿੱਚ ਚੰਗੀ ਕਿਸਮ ਦੀ ਮਿੱਟੀ ਗੋਬਰ ਦੀ ਖਾਦ ਪਾ ਕੇ ਇਹਨਾਂ ਵਿੱਚ ਬੂਟੇ ਲਗਾ ਦੇਣੇ ਚਾਹੀਦੇ ਹਨ ਬਾਜ਼ਾਰ ‘ਚੋਂ ਮਿਲਣ ਵਾਲੇ ਸੀਮਿੰਟ ਦੇ ਗਮਲੇ ਬਹੁਤ ਵਾਰ ਜਲਦੀ ਹੀ ਟੁੱਟ ਜਾਂਦੇ ਹਨ ਜਾਂ ਭੁਰ ਜਾਂਦੇ ਹਨ ਪਰ ਇਸ ਦੇ ਉਲਟ ਪੀਪੇ/ਬਕਸੇ ਤੋਂ ਤਿਆਰ ਸਸਤੇ ਗਮਲੇ ਤਿੰਨ ਤੋਂ ਚਾਰ ਸਾਲ ਤੱਕ ਸਹੀ-ਸਲਾਮਤ ਰਹਿੰਦੇ ਹਨ ਜਦ ਦਿਲ ਕਰੇ ਇਹਨਾਂ ਦਾ ਰੰਗ ਵੀ ਬਦਲਿਆ ਜਾ ਸਕਦਾ ਹੈ ਇਹਨਾਂ ਗਮਲਿਆਂ ਵਿੱਚ ਸਜਾਵਟੀ ਚਾਇਨੀ ਕਿਸਮ ਦੇ ਫਲਦਾਰ ਬੂਟੇ ਵੀ ਲਗਾਏ ਜਾ ਸਕਦੇ ਹਨ ਇਹਨਾਂ ਗਮਲਿਆਂ ਵਿੱਚ ਅਸੀਂ ਬਰਸਾਤ ਦੇ ਮੌਸਮ ਵਿੱਚ ਆਪ ਉੱਗ ਖਲੋਤੇ ਨਵੇਂ ਫੁੱਲ, ਪੌਦੇ, ਬੂਟੇ ਲਗਾ ਸਕਦੇ ਹਾਂ ਇਹਨਾਂ ਗਮਲਿਆਂ ਵਿੱਚ ਬੈਂਗਣ।
ਮਿਰਚ, ਸ਼ਿਮਲਾ ਮਿਰਚ, ਹਰਾ ਪੁਦੀਨਾ, ਤੁਲਸੀ ਦੇ ਪੌਦੇ ਅਤੇ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੇ ਬੂਟੇ ਸਜਾਵਟ ਅਤੇ ਸਬਜ਼ੀ ਲਈ ਲਗਾ ਸਕਦੇ ਹਾਂ ਇਹਨਾਂ ਗਮਲਿਆਂ ਵਿੱਚ ਜੰਗਲੀ ਥੋਹਰ (ਕੈਕਰਟਸ), ਐਲੋਵੀਰਾ, ਕੇਸਰ, ਮਨੀਪਲਾਂਟ ਅਤੇ ਹੋਰ ਕਈ ਪ੍ਰਕਾਰ ਦੇ ਜੰਗਲੀ ਪੌਦੇ ਵੀ ਬਰਸਾਤ ਦੇ ਦਿਨਾਂ ਵਿੱਚ ਲਗਾਏ ਜਾ ਸਕਦੇ ਹਨ, ਜੋ ਸਾਨੂੰ ਆਸ-ਪਾਸ ਤੋਂ ਮੁਫਤ ਹੀ ਪ੍ਰਾਪਤ ਹੋ ਜਾਂਦੇ ਹਨ ਜਦ ਵੀ ਨਵਾਂ ਪੌਦਾ ਪੁੱਟ ਕੇ ਗਮਲੇ ਵਿੱਚ ਲਗਾਉਣਾ ਹੋਵੇ ਤਾਂ ਗਮਲਾ ਘੱਟੋ-ਘੱਟ ਤਿੰਨ ਦਿਨ ਛਾਵੇਂ ਹੀ ਰੱਖਿਆ ਜਾਵੇ ਤਿੰਨ ਦਿਨ ਤੋਂ ਬਾਅਦ ਗਮਲਾ ਬਾਹਰ ਕਿਸੇ ਵੀ ਮੌਸਮ ਵਿੱਚ ਰੱਖਿਆ ਜਾ ਸਕਦਾ ਹੈ ਇਹਨਾਂ ਗਮਲਿਆਂ ਵਿੱਚ ਜਿਆਦਾ ਮਿੱਟੀ ਆ ਜਾਣ ਕਾਰਨ ਪੌਦੇ ਦਾ ਸਹੀ ਅਤੇ ਤੇਜ ਵਿਕਾਸ ਵੀ ਹੁੰਦਾ ਹੈ।
ਇਹਨਾਂ ਗਮਲਿਆਂ ਵਿੱਚ ਹਰਿਆਵਲ ਲਈ (ਗਰੀਨਰੀ ਯੁਕਤ) ਸਾਰਾ ਸਾਲ ਪੌਦੇ ਸਹੀ ਰਹਿੰਦੇ ਹਨ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਇਹਨਾਂ ਗਮਲਿਆਂ ਨੂੰ ਦਿਨ ਵਿੱਚ ਇੱਕ ਵਾਰ ਪਾਣੀ ਦੀ ਲੋੜ ਪੈਂਦੀ ਹੈ ਜੇਕਰ ਛਾਂ ਦਾ ਪ੍ਰਬੰਧ ਹੋਵੇ ਤਾਂ ਤਿੰਨ ਦਿਨ ਬਾਅਦ ਵੀ ਪਾਣੀ ਦਿੱਤਾ ਜਾ ਸਕਦਾ ਹੈ ਸਰਦੀਆਂ ਦੇ ਦਿਨਾਂ ਵਿੱਚ ਹਫਤੇ ਵਿੱਚ ਇੱਕ ਵਾਰ ਹੀ ਪਾਣੀ ਦੀ ਲੋੜ ਪੈਂਦੀ ਹੈ ਬਰਸਾਤ ਦੇ ਮੌਸਮ ਵਿੱਚ ਕਦੇ ਵੀ ਪਾਣੀ ਦੀ ਲੋੜ ਨਹੀਂ ਪੈਂਦੀ, ਸਿਰਫ ਸਾਂਭ-ਸੰਭਾਲ ਦੀ ਲੋੜ ਪੈਂਦੀ ਹੈ ਜਿਹਨਾਂ ਗਮਲਿਆਂ ਵਿੱਚੋਂ ਪੌਦਾ ਸੁੱਕ ਜਾਵੇ ਜਾਂ ਬਿਮਾਰੀ ਗ੍ਰਸਤ ਹੋ ਜਾਵੇ, ਉਸ ਨੂੰ ਪੁੱਟ ਕਿ ਉਸ ਦੀ ਥਾਂ ਨਵਾਂ ਪੌਦਾ ਲਗਾ ਦੇਣਾ ਚਾਹੀਦਾ ਹੈ।
ਅਜਿਹੇ ਤਿਆਰ ਕੀਤੇ ਸਸਤੇ ਅਤੇ ਵਧੀਆ ਕਿਸਮ ਦੇ ਗਮਲੇ ਪੌਦਿਆਂ ਸਮੇਤ ਦੋਸਤਾਂ-ਮਿੱਤਰਾਂ, ਸਕੂਲਾਂ, ਦਫਤਰਾਂ ਨੂੰ ਉਪਹਾਰ ਦੇ ਰੂਪ ਵਿੱਚ ਵੀ ਭੇਂਟ ਕੀਤੇ ਜਾ ਸਕਦੇ ਹਨ ਅਜਿਹੇ ਹਰੇ-ਭਰੇ ਗਮਲੇ ਤਿਆਰ ਕਰਨ ਦਾ ਮੁਕਾਬਲਾ ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵੀ ਕਰਵਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਫੁੱਲ, ਪੌਦੇ ਗਮਲੇ ਤਿਆਰ ਕਰਕੇ ਆਪਣੇ ਆਸ-ਪਾਸ ਰੱਖਣ ਲਈ ਪ੍ਰੇਰਿਤ ਕਰਨਗੇ ਗਮਲਿਆਂ ਵਿੱਚ ਲੱਗੇ ਪੌਦੇ, ਫੁੱਲ, ਸਜਾਵਟੀ ਬੂਟੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਇਸ ਤਰ੍ਹਾਂ ਦਾ ਰੁਝਾਨ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਦਾ ਹੈ ਸਾਡਾ ਆਲਾ-ਦੂਆਲਾ ਟਹਿਕ ਜਾਂਦਾ ਹੈ ਅਤੇ ਅੱਖਾਂ, ਦਿਲ ਨੂੰ ਖਾਸ ਸੰਤੁਸ਼ਟੀ ਵੀ ਮਿਲਦੀ ਹੈ।
ਹਰੇਸ਼ ਕੁਮਾਰ ਸੈਣੀ,
ਸੈਣੀ ਮੁਹੱਲਾ, ਬੱਜਰੀ ਕੰਪਨੀ (ਪਠਾਨਕੋਟ)