ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਤੁਸੀਂ ਇੰਜ ਲੈ ...

    ਤੁਸੀਂ ਇੰਜ ਲੈ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਬਲੂਟਿੱਕ

    Blue tick on Facebook

    How to get Blue tick on Facebook and Instagram

    ਜੇਕਰ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਬਲੂਟਿੱਕ (Blue tick on Facebook) ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਪੇਮੈਂਟ ਕਰਕੇ ਹੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਕਈ ਲੋਕ ਤੁਹਾਨੂੰ ਕਹਿਣਗੇ ਕਿ ਪਹਿਲਾਂ ਤਾਂ ਇਹ ਫ੍ਰੀ ਸੀ, ਪਰ ਤੁਸੀਂ ਇਹ ਜਾਣ ਲਓ ਕਿ ਪਹਿਲਾਂ ਦੇ ਸਮੇਂ ਵਿੱਚ ਕਿਸੇ ਨੂੰ ਵੀ ਬਲੂਟਿੱਕ ਲੈਣਾ ਇੰਨਾ ਸੌਖਾ ਨਹੀਂ ਸੀ।

    ਪਰ ਟਵਿੱਟਰ ਨੇ ਜਦੋਂ ਤੋਂ ਬਲੂਟਿੱਕ ਲਈ ਪੈਸਾ ਚਾਰਜ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਅਜਿਹਾ ਕਰ ਸਕਦੇ ਹਨ ਤੇ ਜੇਕਰ ਖਬਰਾਂ ਦੀ ਮੰਨੀਏ ਤਾਂ ਯੂਜ਼ਰਸ ਨੂੰ ਪੇਡ ਵਰਜ਼ਨ ਦੇ ਲਈ ਪੂਰੇ ਮਹੀਨੇ ਦੇ ਤਕਰੀਬਨ 12 ਡਾਲਰ ਅਰਥਾਤ 991 ਰੁਪਏ ਦੇਣੇ ਪੈ ਸਕਦੇ ਹਨ। ਉੱਥੇ ਆਈਓਐੱਸ ਤੇ ਐਂਡ੍ਰਾਇਡ ਮੋਬਾਇਲ ਯੂਜ਼ਰ ਨੂੰ ਥੋੜ੍ਹਾ ਜ਼ਿਆਦਾ ਤਕਰੀਬਨ 15 ਡਾਲਰ ਦੇ ਆਸ-ਪਾਸ ਭੁਗਤਾਨ ਕਰਨਾ ਹੋਵੇਗਾ। ਜਿਸ ਨੂੰ ਜੇਕਰ ਰੁਪਏ ਵਿੱਚ ਬਦਲੋ ਤਾਂ ਇਹ ਤਕਰੀਬਨ 1250 ਦੇ ਆਸ-ਪਾਸ ਆਏਗਾ।

    ਤੁਸੀਂ ਇੰਜ ਲੈ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਬਲੂਟਿੱਕ

    ਤੁਸੀਂ ਕਹੋਗੇ ਕਿ ਭਾਰਤ ਵਰਗੇ ਦੇਸ਼ ਵਿੱਚ ਭਲਾ ਇਸ ਤਰ੍ਹਾਂ ਦਾ ਸਬਸਕ੍ਰਿਪਸ਼ਨ ਕੌਣ ਲੈਣਾ ਚਾਹੇਗਾ? ਅਜਿਹੇ ਵਿੱਚ ਤੁਸੀਂ ਇਸ ਗੱਲ ਨੂੰ ਜਾਣ ਲਓ ਕਿ ਬਲੂਟਿੱਕ ਲੈਣਾ ਕਈ ਲੋਕਾਂ ਲਈ ਇੱਕ ਸਟੇਟਸ ਸਿੰਬਲ ਵੀ ਹੈ ਤੇ ਇਸ ਗੱਲ ਨੂੰ ਸੋਸ਼ਲ ਮੀਡੀਆ ਕੰਪਨੀਆਂ ਬਾਖੂਬੀ ਜਾਣਦੀਆਂ ਹਨ। (Blue tick on Facebook)

    ਕੁਝ ਸਮਾਂ ਪਹਿਲਾਂ ਮੇਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਖੁਦ ਐਲਾਨ ਕੀਤਾ ਸੀ ਕਿ ਯੂਜ਼ਰ ਬਲੂਟਿੱਕ ਲਈ ਕੁਝ ਪੈਸੇ ਦੇ ਕੇ ਆਪਣਾ ਅਕਾਊਂਟ ਵੈਰੀਫਾਈ ਕਰਵਾ ਸਕਦੇ ਹਨ। ਹਾਲਾਂਕਿ ਸਿਰਫ ਪੈਸੇ ਦੇ ਕੇ ਹੀ ਅਕਾਊਂਟ ਵੈਰੀਫਾਈ ਨਹੀਂ ਹੋਵੇਗਾ, ਸਗੋਂ ਤੁਹਾਨੂੰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਈਡੀ ਕਾਰਡ ਵੀ ਸ਼ੋਅ ਕਰਨਾ ਪਵੇਗਾ।

    ਫ਼ਿਲਹਾਲ ਜਿੰਨੇ ਵੀ ਇਲਫਲੂਐਂਸਿੰਗ ਇਨ੍ਹਾਂ ਦੋਵਾਂ ਪਲੇਟਫਾਰਮਾਂ ’ਤੇ ਕੰਮ ਕਰਦੇ ਹਨ, ਉਹ ਤਾਂ ਇਸ ਸਰਵਿਸ ਨੂੰ ਜ਼ਰੂਰ ਲੈਣਾ ਚਾਹੁੰਣਗੇ, ਕਿਉਂਕਿ ਉਹ ਆਪਣੇ ਪ੍ਰਭਾਵਿਤ ਬਿਜ਼ਨਸ ਰਾਹੀਂ ਆਪਣੀ ਅਰਨਿੰਗ ਵੀ ਕਰਦੇ ਹਨ। ਅਜਿਹੀ ਹਾਲਤ ਵਿੱਚ ਜੇਕਰ ਕੁਝ ਪੈਸੇ ਖਰਚ ਕਰਕੇ ਉਨ੍ਹਾਂ ਨੂੰ ਜੇਕਰ ਬਲੂਟਿੱਕ ਮਿਲ ਜਾਂਦਾ ਹੈ ਜਾਂ ਉਨ੍ਹਾਂ ਦਾ ਪੁਰਾਣਾ ਬਲੂਟਿੱਕ ਕਾਇਮ ਰਹਿੰਦਾ ਹੈ ਤਾਂ ਉਨ੍ਹਾਂ ਲਈ ਇਹ ਸੰਭਾਵਿਤ ਨੁਕਸਾਨ ਦਾ ਸੌਦਾ ਨਹੀਂ ਹੋਵੇਗਾ। ਕਿਉਕਿ ਬਲੂਟਿੱਕ ਸ਼ੋਸਲ ਮੀਡੀਆ ਰਾਹੀਂ ਇੱਕ ਭਰੋਸੇ ਦਾ ਨਾਂਅ ਹੈ, ਅਰਥਾਤ ਜੇਕਰ ਬਲੂਟਿੱਕ ਵੈਰੀਫਾਈ ਅਕਾਊਂਟ ਹੈ ਤਾਂ ਲੋਕ ਉਨ੍ਹਾਂ ਦੀ ਇਨਫਰਮੇਸ਼ਨ ’ਤੇ ਇੱਕ ਹੱਦ ਤੱਕ ਭਰੋਸਾ ਕਰਦੇ ਹਨ।

    ਤਾਂ ਤੁਸੀਂ ਕੀ ਸੋਚ ਰਹੇ ਹੋ, ਕੀ ਤੁਸੀਂ ਵੀ ਫੇਸਬੁੱਕ ਵੱਲੋਂ ਦਿੱਤੀ ਜਾਣ ਵਾਲੀ ਬਲੂਟਿੱਕ ਸਰਵਿਸ ਲੈਣਾ ਚਾਹੋਗੇ ਜਾਂ ਇੰਸਟਾਗ੍ਰਾਮ ’ਤੇ ਤੁਸੀਂ ਰੀਲਜ਼ ਸ਼ੇਅਰ ਕਰਦੇ ਹੋ, ਤਾਂ ਉਸ ਵਿੱਚ ਬਲੂਟਿੱਕ ਦੀ ਵੈਰੀਫਿਕੇਸ਼ਨ ਤੁਹਾਡੇ ਲਈ ਬਹੁਤ ਲਾਭਦਾਇਕ ਹੋਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here