ਮੋਗਾ ਦੇ ਔਰਬਿਟ ਦੇ ਮਾਲਿਕ ਯੋਗੇਸ਼ ਗੋਇਲ ਵੱਲੋਂ ਕਰ ਲਈ ਆਤਮਹੱਤਿਆ

ਮੋਗਾ ਦੇ ਔਰਬਿਟ ਦੇ ਮਾਲਿਕ ਯੋਗੇਸ਼ ਗੋਇਲ ਵੱਲੋਂ ਕਰ ਲਈ ਆਤਮਹੱਤਿਆ

ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਇਕ ਕਾਰੋਬਾਰੀ ਦਾ ਸ਼ੁੱਕਰਵਾਰ ਦੀ ਲੰਘੀ ਦੇਰ ਰਾਤ ਨੂੰ ਆਤਮਹੱਤਿਆ ਕਰਨ ਦਾ ਪਤਾ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੀਤਾ ਸਿਨੇਮਾ ਵਾਲੇ ਯੋਗੇਸ਼ ਗੋਇਲ (ਔਰਬਿਟ) ਵੱਲੋਂ ਆਤਮ-ਹੱਤਿਆ ਕਰ ਲਈ ਗਈ ਹੈ। ਉਸ ਵੱਲੋਂ ਆਪਣੀ ਫ਼ਿਰੋਜਪੁਰ ਰੋਡ ਸਥਿਤ ਦੁੱਨੇਕੇ ਰਿਹਾਇਸ਼ ਵਿਖੇ ਰਿਵਾਲਵਰ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ। ਫਿਲਹਾਲ ਮੌਕੇ ’ਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮਥੁਰਾਦਾਸ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।

ਸ਼ਹਿਰ ਦੇ ਮੁੱਖ ਔਰਬਿਟ ਸਿਨੇਮਾ ਅਤੇ ਹੋਟਲ ਦੇ ਮਾਲਕ ਯੋਗੇਸ਼ ਗੋਇਲ ਨੇ ਕਿਹੜੇ ਹਾਲਾਤਾਂ ਵਿੱਚ ਖ਼ੁਦ ਨੂੰ ਗੋਲੀ ਮਾਰ ਲਈ, ਇਸ ਬਾਰੇ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਯੋਗੇਸ਼ ਗੋਇਲ ਨਾ ਸਿਰਫ ਇੱਕ ਵਪਾਰੀ ਅਤੇ ਅਕਾਲੀ ਦਲ ਦੇ ਨੇਤਾ ਰਹੇ ਹਨ, ਸਗੋਂ ਉਹ ਡੀ.ਐਮ.ਕਾਲਜ, ਬੀ.ਐੱਡ ਕਾਲਜ ਸਮੇਤ ਆਰੀਆ ਸਮਾਜ ਨਾਲ ਜੁੜੀਆਂ ਪੰਜ ਵਿਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਵਿੱਚ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਸ਼ਨੀਵਾਰ ਸਵੇਰੇ ਜਿਵੇਂ ਹੀ ਯੋਗੇਸ਼ ਦੀ ਖੁਦਕੁਸ਼ੀ ਦੀ ਖਬਰ ਫੈਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਯੋਗੇਸ਼ ਗੋਇਲ ਜ਼ਿੰਦਾਦਿਲ ਇਨਸਾਨ ਸਨ ਅਤੇ ਹਰ ਕਿਸੇ ਨਾਲ ਗੂੜ੍ਹੀ ਸਾਂਝ ਨਾਲ ਗੱਲ ਕਰਦੇ ਸਨ। ।

ਜ਼ਿਕਰਯੋਗ ਹੈ ਕਿ ਜਿਸ ਸਮੇਂ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਸੀ ਅਤੇ ਦਿੱਗਜ ਆਗੂ ਜਥੇਦਾਰ ਤੋਤਾ ਸਿੰਘ ਦਾ ਮੋਗਾ ਹੀ ਨਹੀਂ ਹਰ ਪਾਸੇ ਬੋਲ-ਬਾਲਾ ਹੁੰਦਾ ਸੀ, ਉਸ ਸਮੇਂ ਯੋਗੇਸ਼ ਉਨ੍ਹਾਂ ਦੇ ਕਾਫੀ ਕਰੀਬ ਸੀ। ਇਸੇ ਲਈ ਭਾਜਪਾ ਦੇ ਕੋਟੇ ਦੀ ਸੀਟ ਕੱਟ ਕੇ ਜਥੇਦਾਰ ਤੋਤਾ ਸਿੰਘ ਨੇ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾ ਦਿੱਤਾ। ਅਜਿਹੇ ’ਚ ਯੋਗੇਸ਼ ਗੋਇਲ ਨੇ ਕਿਸ ਹਾਲਾਤ ’ਚ ਖੁਦ ਨੂੰ ਗੋਲੀ ਮਾਰ ਲਈ ਹੈ, ਇਹ ਕਿਸੇ ਦੇ ਗਲੇ ’ਚੋਂ ਉਤਰਨ ਦੇ ਯੋਗ ਨਹੀਂ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੀ ਤਸਵੀਰ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ