ਯਮੁਨਾ ਐਕਸਪ੍ਰੈਸਵੇਅ ਦਾ ਨਾਂਅ ਹੋਵੇਗਾ ਅਟਲ ਬਿਹਾਰੀ ਵਾਜਪਾਈ ਐਕਸਪ੍ਰੈਸਵੇਅ
(ਏਜੰਸੀ), ਨੋਇਡਾ। 25 ਨਵੰਬਰ ਨੂੰ ਨੋਇਡਾ ਦੇ ਜੇਵਰ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸੇ ਦਿਨ ਇੱਕ ਹੋਰ ਵੱਡਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਯਮੁਨਾ ਐਕਸਪ੍ਰੈਸਵੇਅ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂਅ ‘ਤੇ ਰੱਖਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਗਰਾਮ ਲਈ ਪ੍ਰਸ਼ਾਸਨ ਨੇ ਜੰਗੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ‘ਤੇ ਪੀਐਮ ਮੋਦੀ ਰੈਲੀ ਨੂੰ ਸੰਬੋਧਨ ਕਰਨਗੇ।
ਜਿਕਰਯੋਗ ਹੈ ਕਿ ਅਗਲੇ ਸਾਲ ਯੂਪੀ ਵਿੱਚ ਵਿਧਾਨ ਸਭਾ ਚੋਣਾਂ ਹਨ। ਚੋਣਾਂ ਤੋਂ ਪਹਿਲਾਂ ਯਮੁਨਾ ਐਕਸਪ੍ਰੈਸਵੇਅ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੇ ਨਾਂਅ ‘ਤੇ ਰੱਖਣਾ ਭਾਜਪਾ ਲਈ ਵੱਡੀ ਬਾਜ਼ੀ ਹੋਵੇਗੀ। ਕਿਉਂਕਿ ਅਟਲ ਬਿਹਾਰੀ ਦਾ ਅਜਿਹਾ ਚਿਹਰਾ ਸੀ, ਜਿਸ ਨੂੰ ਸਾਰੇ ਪੱਖਾਂ ਅਤੇ ਵਿਰੋਧੀਆਂ ਨੇ ਪਸੰਦ ਕੀਤਾ ਸੀ। ਉਹ ਕਦੇ ਵੀ ਵਿਵਾਦਗ੍ਰਸਤ ਨਹੀਂ ਸੀ। ਵਾਜਪਾਈ ਬ੍ਰਾਹਮਣ ਸਨ। ਯੂਪੀ ਵਿੱਚ ਇਸ ਵਾਰ ਬ੍ਰਾਹਮਣ ਵਰਗ ਭਾਜਪਾ ਤੋਂ ਨਾਰਾਜ਼ ਦੱਸਿਆ ਜਾ ਰਿਹਾ ਹੈ। ਭਾਜਪਾ ਦੀ ਇਹ ਬਾਜ਼ੀ ਯੂਪੀ ਵਿੱਚ ਨਾਰਾਜ਼ ਬ੍ਰਾਹਮਣਾਂ ਨੂੰ ਸ਼ਾਂਤ ਕਰਨ ਲਈ ਵੀ ਮੰਨੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ