ਚਿੱਠੀ ਕੀ-ਕੀ ਦੇ ਸਕਦੀ ਹੈ ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ
ਉਂਜ ਤਾਂ ਲੋਕ ਦਹਾਕਿਆਂ ਤੋਂ ਚਿੱਠੀ ਲਿਖਦੇ ਆ ਰਹੇ ਹਨ ਪਰ ਸਾਲ 1999 ਤੋਂ ਚਿੱਠੀ ਲਿਖਣ ਦੀ ਨਵੀਂ ਕਲਾ ਨੇ ਜਨਮ ਲਿਆ ਹੈ। ਇਸ ਕਲਾ ਨਾਲ ਕਈ ਵਿਅਕਤੀਆਂ ਨੇ ਫੁੱਲ ਟਾਈਮ ਕਾਰੋਬਾਰ, ਅੱਠੋਂ ਪਹਿਰ ਦੇਸ਼-ਵਿਦੇਸ਼ ‘ਚ ਚਰਚਾ ‘ਚ ਰਹਿਣ ਲਈ ਮੀਡੀਆ ਕਵਰੇਜ਼ ਅਤੇ ਸਰਕਾਰੀ ਸੁਰੱਖਿਆ ਹਾਸਲ ਕਰਨ ਦਾ ਚੰਗਾ ਜੁਗਾੜ ਕਰ ਲਿਆ ਹੈ। ਚਿੱਠੀ ਲਿਖਣ ਦੀ ਇਸ ਕਲਾ ‘ਚ ਮੁਹਾਰਤ ਰੱਖਣ ਵਾਲੇ ਇਹ ਵਿਅਕਤੀ ਜ਼ਿਆਦਾ ਪੜ੍ਹੇ-ਲਿਖੇ ਵੀ ਨਹੀਂ ਹਨ ਪਰ ਚਿੱਠੀ ਗਜ਼ਬ ਦੀ ਤਿਆਰ ਕਰ ਲੈਂਦੇ ਹਨ, ਫਿਰ ਇਨ੍ਹਾਂ ਦੀ ਚਿੱਠੀ ਇਨ੍ਹਾਂ ਨੂੰ ਉਹ ਸਭ ਦਿੰਦੀ ਹੈ ਜੋ ਅੱਜ-ਕੱਲ੍ਹ ‘ਚ ਬਹੁਤਿਆਂ ਦੀ ਖਵਾਇਸ਼ ਰਹਿੰਦੀ ਹੈ।
ਬੇਚਾਰੀ ਨਿਆਂਪਾਲਿਕਾ ਦਾ ਵੀ ਰੋਣਾ ਨਿਕਲ ਜਾਵੇ
ਆਗੂ, ਅਭਿਨੇਤਾ, ਖਿਡਾਰੀ, ਅਫ਼ਸਰ, ਕਲਾਕਾਰ, ਜਿਸ ਸਭ ਨੂੰ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਫਿਰ ਵੀ ਉਹ ਮਨਚਾਹਾ ਹਾਸਲ ਨਹੀਂ ਕਰ ਪਾਉਂਦੇ, ਪਰ ਇਹ ਵਿਅਕਤੀ ਚਿੱਠੀ ਲਿਖ ਕੇ ਹੀ ਉਹ ਸਭ ਹਾਸਲ ਕਰ ਰਹੇ ਹਨ, ਜਿਸ ਦੀ ਕਸਕ ਬਹੁਤਿਆਂ ਦੇ ਦਿਲਾਂ ‘ਚ ਰਹਿ ਜਾਂਦੀ ਹੈ। ਵਿਦੇਸ਼ੀ ਲੋਕਾਂ ਤੋਂ ਧਰਮ ਦੇ ਨਾਂਅ ‘ਤੇ ਚੰਦਾ, ਮੁਫ਼ਤ ‘ਚ ਕੇਸ ਲੜਨ ਲਈ ਵਕੀਲ, ਬਿਨਾ ਚਾਹ ਨਾਸ਼ਤੇ ਦਾ ਪ੍ਰਬੰਧ ਕੀਤੇ। ਮੀਡੀਆ ਕਵਰੇਜ਼ ਹੋਰ ਤਾਂ ਹੋਰ ਸਰਕਾਰੀ ਗੰਨਮੈਨ ਉਹ ਵੀ ਪ੍ਰਸ਼ਾਸਨ ਦੀ ਬਾਂਹ ਮਰੋੜ ਕੇ ਵੇਖੋ ਜੀ ਮੈਨੂੰ ਜਾਨ ਦਾ ਖਤਰਾ ਹੈ।
ਅਦਾਲਤ ‘ਚ ਖੜ੍ਹੇ ਹੋ ਕੇ ਚਿੱਠੀ ਲਿਖਾਰੀ ਅਜਿਹੇ ਹੰਝੂ ਵਹਾਉਂਦੇ ਹਨ ਕਿ ਬੇਚਾਰੀ ਨਿਆਂਪਾਲਿਕਾ ਦਾ ਵੀ ਰੋਣਾ ਨਿਕਲ ਜਾਵੇ ਫਿਰ ਆਰਡਰ ‘ਤੇ ਆਰਡਰ ਜਾਰੀ ਹੁੰਦੇ ਹਨ ਅਤੇ ਇਹ ਲੋਕ ਹੱਸਦੇ-ਹੱਸਦੇ ਬਾਹਰ ਆਉਂਦੇ ਹਨ। ਫਿਰ ਸਾਰਾ ਦਿਨ ਫੇਸਬੁੱਕ, ਵਟਸਅੱਪ ਅਤੇ ਟੀਵੀ ਨੂੰ ਟੁਕਰ-ਟੁਕਰ ਵੇਖਦੇ ਰਹਿਣ ਵਾਲੇ ਇਕਤਰਫਾ ਦਿਮਾਗ ਦੇ ਲੋਕ ਇਨ੍ਹਾਂ ਨੂੰ ਵਾਇਰਲ ਕਰਦੇ ਹਨ ਕਿ ਵੇਖੋ ਇਹ ਹੈ ਕਿ ਬਹਾਦਰੀ, ਚਲੋ ਕੋਈ ਤਾਂ ਹੈ ਜੋ ਡੇਰਾ ਸੱਚਾ ਸੌਦਾ ਖਿਲਾਫ ਲੜ ਰਿਹਾ ਹੈ।
ਸਰਕਾਰ, ਪ੍ਰਸ਼ਾਸਨ ਏਜੰਸੀਆਂ ਇਹ ਸਭ ਤਾਂ ਚਿੱਠੀ ਲਿਖਣ ਵਾਲਿਆਂ ਦੇ ਖੱਬੇ ਹੱਥ ਦੀ ਖੇਡ ਹੈ
ਪਰੰਤੂ ਡੇਰੇ ਨਾਲ ਜੁੜੇ ਲੋਕ ਜਾਣਦੇ ਹਨ ਕਿ ਕਿਸੇ ਨੂੰ ਸਿਰਫ ਚਿੱਠੀ ਲਿਖਣਾ ਆ ਜਾਵੇ ਫਿਰ ਸੀਬੀਆਈ, ਪੁਲਿਸ, ਅਦਾਲਤ ਜਿੰਨਾ ਪਸੀਨਾ ਵਹਾਉਂਦੇ ਹਨ ਅਤੇ ਲਿਖਣ ਵਾਲੇ ਨੂੰ ਚਿੱਠੀ ਕੀ-ਕੀ ਦੇ ਸਕਦੀ ਹੈ। ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ। ਸਰਕਾਰ, ਪ੍ਰਸ਼ਾਸਨ ਏਜੰਸੀਆਂ ਇਹ ਸਭ ਤਾਂ ਚਿੱਠੀ ਲਿਖਣ ਵਾਲਿਆਂ ਦੇ ਖੱਬੇ ਹੱਥ ਦੀ ਖੇਡ ਹੈ। ਮੇਰੀ ਸਲਾਹ ਹੈ ਕਿ ਦੇਸ਼ ‘ਚ ਚਿੱਠੀ ਲਿਖਣ ਦਾ ਇੱਕ ਕੌਮਾਂਤਰੀ ਸੰਸਥਾਨ ਖੁੱਲ੍ਹੇ, ਜਿਨ੍ਹਾਂ ‘ਚ ਖੱਟਾ, ਗੁਰਦਾਸ ਤੂਰ, ਵਿਸ਼ਵਾਸ ਗੁਪਤਾ ਅਤੇ ਚਿੱਠੀ ਕਲਾ ਦੀ ਸ਼ੁਰੂਆਤ ਕਰਨ ਵਾਲੀਆਂ ‘ਸਾਧਵੀਆਂ’ ਅਤੇ ਖਾਸ ਕਰ ਭੁਪਿੰਦਰ ਗੋਰਾ ਜਿਹੀ ਨਾਮਚੀਨ ਫੈਕਲਟੀ ਨਿਯੁਕਤ ਹੋਵੇ।