ਕੋਵਿਡ-19 ਪਿਛਲੇ 100 ਸਾਲਾਂ ‘ਚ ਸਭ ਤੋਂ ਖਰਾਬ ਸਿਹਤ ਤੇ ਆਰਥਿਕ ਸੰਕਟ : ਆਰਬੀਆਈ ਗਵਰਨਰ
ਨਵੀਂ ਦਿੱਲੀ। ਕੋਵਿਡ-19 ਪਿਛਲੇ 100 ਸਾਲਾਂ ‘ਚ ਸਭ ਤੋਂ ਖਰਾਬ ਸਿਹਤ ਤੇ ਆਰਥਿਕ ਸੰਕਟ ਹੈ। ਇਸ ਦੀ ਜਵ੍ਹਾ ਨਾਲ ਉਤਪਾਦਨ, ਨੌਕਰੀਆਂ ਤੇ ਕਲਿਆਣ ਦੇ ਲਈ ਬੁਨਿਆਦੀ ਢਾਂਚੇ ਦੇ ਨਕਾਰਾਤਮਕ ਨਤੀਜੇ ਵੇਖਣ ਨੂੰ ਮਿਲੇ ਰਹੇ ਹਨ। ਇਸ ਨੈ ਦੁਨੀਆ ਭਰ ‘ਚ ਮੌਜ਼ੂਦਾ ਵਿਸ਼ਵ ਵਿਵਸਥਾ, ਵਿਸ਼ਵ ਮੁੱਲ ਲੜੀਆਂ, ਕਿਰਤ ਤੇ ਪੂੰਜੀ ਮੂਵਮੈਂਟ ਨੂੰ ਰਫਤਾਰ ਦਿੱਤੀ।
ਇਹ ਗੱਲਾਂ ਆਰਬੀਆਈ ਗਰਵਰਨ ਸ਼ਕਤੀਕਾਂਤ ਦਾਸ ਨੇ ਸੱਤਵੇਂ ਐਸਬੀਆਈ ਬੈਂਕਿੰਗ ਤੇ ਆਰਥਸ਼ਾਸਤਰ ਸੰਮੇਲਨ ‘ਚ ਸ਼ਨਿੱਚਰਵਾਰ ਨੂੰ ਕਹੀਆਂ। ਬੈਂਕਿੰਗ ਤੇ ਆਰਥਸ਼ਾਸ਼ਤਰ ਕਾੱਨਕਲਵੇ ‘ਚ ਉਨ੍ਹਾਂ ਕਿਹਾ ਕਿ ਮਹਾਂਮਾਰੀ ਸ਼ਾਇਦ ਹੁਣ ਤੱਕ ਸਾਡੀ ਆਰਥਿਥ ਤੇ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਤੇ ਲਚੀਲਾਪਨ ਦੀ ਸਭ ਤੋਂ ਵੱਡੀ ਪ੍ਰੀਖਿਆ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਨੇ ਵਿੱਤੀ ਪ੍ਰਣਾਲੀ ਦੀ ਸੁਰੱਖਿਆ, ਵਰਤਮਾਨ ਸੰਕਟ ‘ਚ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਉਪਾਅ ਕੀਤੇ ਹਨ। ਆਰਬੀਆਈ ਲਈ ਸਭ ਤੋਂ ਪਹਿਲਾਂ ਵਿਕਾਸ ਹੈ। ਇਸ ਦੇ ਨਾਲ ਹੀ ਵਿੱਤੀ ਸਥਿਰਤਾ ਵੀ ਓਨੀ ਹੀ ਮਹੱਤਵਪੂਰਨ ਹੈ।
ਆਰਬੀਆਈ ਗਵਰਨਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਤੀਜੇ ਵਜੋਂ ਉੱਚ ਐਨਪੀਏ ਤੇ ਪੂੰਜੀ ਹੌਲੀ-ਹੌਲੀ ਠੀਕ ਹੋਵੇਗੀ। ਪੂੰਜੀ ਇਕੱਠੀ ਕਰਨਾ, ਬਫ਼ਰ ਤਿਆਰ ਕਰਨਾ ਕਰਜ਼ਾ ਦੇਣਾ ਤੇ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਯਕੀਨੀ ਕਰਨ ਲਈ ਕਾਫ਼ੀ ਅਹਿਮ ਹੈ। ਭਾਰਤੀ ਅਰਥਵਿਵਸਥਾ ਨੇ ਪਾਬੰਦੀਆਂ ‘ਚ ਢਿੱਲ ਤੋਂ ਬਾਅਦ ਵਾਪਸ ਆਮ ਸਥਿਤੀ ‘ਚ ਜਾਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਸੰਕਟ ਦੇ ਸਮੇਂ ਭਾਰਤੀਆਂ ਕੰਪਨੀਆਂ ਤੇ ਉਦਯੋਗਾਂ ਨੇ ਬਿਹਤਰ ਕੰਮ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ