ਫਾਈਨਲ ‘ਚ ਨੋਜੋਮੀ ਨਾਲ ਹੋਵੇਗੀ ਬਰਾਬਰੀ ਦੀ ਟੱਕਰ
ਹੁਣ ਫਾਈਨਲ ‘ਚ ਐਤਵਾਰ ਨੂੰ ਸਿੰਧੂ ਦਾ ਸਾਹਮਣਾ ਜਾਪਾਨ ਦੀ ਵਿਸ਼ਵ ਨੰਬਰ 5 ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਹੋਵੇਗਾ ਸਿੰਧੂ ਨੂੰ 2017 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਇਸ ਸ਼ਟਲਰ ਤੋਂ ਮਾਤ ਮਿਲੀ ਸੀ ਵੈਸੇ ਦੋਵਾਂ ਨੇ ਹੁਣ ਤੱਕ ਇੱਕ ਦੂਸਰੇ ਵਿਰੁੱਧ ਬਰਾਬਰ 6-6 ਮੁਕਾਬਲੇ ਜਿੱਤੇ ਹਨ
ਗੁਆਂਗਝੂ, 15 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਨੇ ਬੀਡਬਲਿਊਐਫ ਵਿਸ਼ਵ ਟੂਰ ਫਾਈਨਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਉਸਨੇ ਸੈਮੀਫਾਈਨਲ ‘ਚ 2013 ਦੀ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਰੈਂਕਿੰਗ ‘ਚ ਅੱਠਵੇਂ ਸਥਾਨ ‘ਤੇ ਕਾਬਜ ਥਾਈਲੈਂਡ ਦੀ ਰਤਚਾਨੋਕ ਇੰਤਨੋਨ ਨੂੰ ਮਾਤ ਦਿੱਤੀ
ਪਿਛਲੇ ਸਾਲ ਟੂਰਨਾਂਮੈਂਟ ਦੀ ਉਪ ਜੇਤੂ ਰਹੀ ਸਿੰਧੂ ਨੇ ਇੰਤਨੋਨ ਨੂੰ 54 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-16, 25-23 ਨਾਲ ਮਾਤ ਦਿੱਤੀ ਇਸ 23 ਸਾਲ ਦੀ ਭਾਰਤੀ ਦਾ ਮੈਚ ਤੋਂ ਪਹਿਲਾਂ ਥਾਈ ਖਿਡਾਰੀ ਵਿਰੁੱਧ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਹਾਲ ਦੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ ਉਹ ਪਿਛਲੇ ਦੋ ਸਾਲ ਤੋਂ ਇੰਤਾਨੋਨ ਤੋਂ ਨਹੀਂ ਹਾਰੀ ਹੈ ਵਿਸ਼ਵ ਦੇ ਅੱਵਲ ਅੱਠ ਖਿਡਾਰੀਆਂ ਦਰਮਿਆਨ ਕਰਾਏ ਜਾਂਦੇ ਇਸ ਟੂਰਨਾਮੈਂਟ ‘ਚ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਸੈਮੀਫਾਈਨਲ ‘ਚ ਹਾਰੇ ਸਮੀਰ
ਉੱਧਰ, ਟੂਰਨਾਮੈਂਟ ਲਈ ਪਹਿਲੀ ਵਾਰ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਸਮੀਰ ਵਰਮਾ ਫਾਈਨਲ ‘ਚ ਨਹੀਂ ਪਹੁੰਚ ਸਕੇ ਸਮੀਰ ਨੂੰ ਸੈਮੀਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਵਿਸ਼ਵ ਨੰਬਰ 2 ਚੀਨ ਦੇ ਸ਼ੀ ਯੂਕੀ ਨੇ ਸਖ਼ਤ ਮੁਕਾਬਲੇ ‘ਚ 12-21, 22-20, 21-17 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।













